ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਪਿੰਡ ਸੋਢੇ ਵਾਲਾ ਫਿਰਨੀ ਅਤੇ ਪੀਰ ਬੇਰੀਆਂ ਰੋਡ ਤੋਂ ਢਾਣੀ ਬੂੜ ਸਿੰਘ ਜੰਬਰ ਤੱਕ ਇੰਟਰਲੋਕਿੰਗ ਟਾਇਲਾਂ ਰਾਹੀਂ ਬਣੀ ਸੜਕ ਦਾ ਕੀਤਾ ਉਦਘਾਟਨ
- 138 Views
- kakkar.news
- February 6, 2023
- Punjab
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਪਿੰਡ ਸੋਢੇ ਵਾਲਾ ਫਿਰਨੀ ਅਤੇ ਪੀਰ ਬੇਰੀਆਂ ਰੋਡ ਤੋਂ ਢਾਣੀ ਬੂੜ ਸਿੰਘ ਜੰਬਰ ਤੱਕ ਇੰਟਰਲੋਕਿੰਗ ਟਾਇਲਾਂ ਰਾਹੀਂ ਬਣੀ ਸੜਕ ਦਾ ਕੀਤਾ ਉਦਘਾਟਨ
ਫਿਰੋਜ਼ਪੁਰ, 6 ਫਰਵਰੀ 2023 (ਸੁਭਾਸ਼ ਕੱਕੜ)
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਅੱਜ ਹਲਕੇ ਦੇ ਪਿੰਡ ਸੋਢੇ ਵਾਲਾ ਅਤੇ ਢਾਣੀ ਬੂੜ ਸਿੰਘ ਜੰਬਰ ਦੇ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਪਿੰਡ ਸੋਢੇ ਵਾਲਾ ਦੀ ਫਿਰਨੀ ਜੋ ਕਿ 900 ਫੁੱਟ ਅਤੇ ਪੀਰ ਬੇਰੀਆਂ ਰੋਡ ਤੋਂ ਢਾਣੀ ਬੂੜ ਸਿੰਘ ਜੰਬਰ ਤੱਕ 1300 ਫੁੱਟ ਇੰਟਰਲੋਕਿੰਗ ਟਾਇਲਾਂ ਰਾਹੀਂ ਬਣੀ ਸੜਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਸੁਪਰਦ ਕੀਤੀ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਹਲਕਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਮਕਸਦ ਹੈ ਜਿਨ੍ਹਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਕਾਹਲੇ ਨਾ ਪੈਣ ਸਮੇਂ ਅਨੁਸਾਰ ਸਾਰੇ ਹਲਕਾ ਵਾਸੀਆਂ ਦੀਆਂ ਯੋਗ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਆਵਾਜਾਈ ਨੂੰ ਹੋਰ ਸੁਖਾਲਾ ਬਣਾਉਣ ਲਈ ਸੜਕੀ ਨੈਟਵਰਕ ਮਜ਼ਬੂਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੀ.ਡੀ.ਪੀ.ਓ. ਸ੍ਰੀ ਵਿਨੋਦ ਕੁਮਾਰ, ਡੀ.ਐਸ.ਪੀ. ਸ੍ਰੀ ਸੁਰਿੰਦਰਪਾਲ ਬਾਂਸਲ, ਸ੍ਰੀ ਸੁਖਰਾਜ ਜੇ.ਈ., ਸ. ਕਿੱਕਰ ਸਿੰਘ ਕੁਤਬੇਵਾਲਾ, ਸ੍ਰੀ ਬਲਰਾਜ ਸਿੰਘ ਕਟੋਰਾ, ਸ੍ਰੀ ਰਾਜ ਬਹਾਦਰ ਸਿੰਘ ਗਿੱਲ, ਸ੍ਰੀ ਹਿਮਾਂਸੂ, ਸਰਪੰਚ ਕਿੱਕਰ ਸਿੰਘ, ਸ੍ਰੀ ਗੁਰਜੀਤ ਚੀਮਾ, ਸ੍ਰੀ ਕੰਵਰ, ਸ੍ਰੀ ਦਿਲਬਾਗ ਸਿੰਘ ਔਲਖ, ਸ੍ਰੀ ਮੇਜਰ ਸਿੰਘ ਟੁਰਨਾ, ਸ੍ਰੀ ਸੁਰਿੰਦਰਪਾਲ ਬਾਂਸਲ, ਸ੍ਰੀ ਗਗਨ, ਸ੍ਰੀ ਦਵਿੰਦਰ ਦੋਨਾ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।



- October 15, 2025