ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਇਕ ਗੈਂਗਸਟਰ ਕੋਲੋਂ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਹੋਇਆ ਬਰਾਮਦ
- kakkar.news
- February 11, 2023
- Crime Punjab
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਇਕ ਗੈਂਗਸਟਰ ਕੋਲੋਂ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਹੋਇਆ ਬਰਾਮਦ
ਫਿਰੋਜ਼ਪੁਰ 11 ਫਰਵਰੀ 2023 (ਸੁਭਾਸ਼ ਕੱਕੜ)
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਇਕ ਗੈਂਗਸਟਰ ਕੋਲੋਂ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।ਜਾਣਕਾਰੀ ਅਨੁਸਾਰ ਤਲਾਸ਼ੀ ਦੌਰਾਨ ਮੁਲਜ਼ਮ ਸੁਖਚੈਨ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਪਾਸੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ, ਜਿਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਨਿਰਮਲ ਸਿੰਘ ਵੱਲੋਂ ਭੇਜੇ ਲਿਖਤੀ ਪੱਤਰ ਦੇ ਆਧਾਰ ‘ਤੇ ਨਾਮਜ਼ਦ ਹਵਾਲਾਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਭੇਜੇ ਇੱਕ ਲਿਖਤੀ ਪੱਤਰ ਵਿੱਚ ਜੇਲ੍ਹ ਅਧਿਕਾਰੀ ਨੇ ਦੱਸਿਆ ਹੈ ਕਿ ਬੀਤੀ ਸਵੇਰੇ ਵਾਰਡਰ ਗੁਰਜੰਟ ਸਿੰਘ ਅਤੇ ਪੀ.ਏ.ਪੀ ਮੁਲਾਜ਼ਮ ਪਰਮਜੀਤ ਸਿੰਘ ਜੋ ਕਿ ਅੰਡਰ ਟਰਾਇਲ ਗੈਂਗਸਟਰ ਸੁਖਚੈਨ ਸਿੰਘ ਦਾ ਚੈਕਅੱਪ ਕਰਵਾਉਣ ਲਈ ਜੇਲ੍ਹ ਹਸਪਤਾਲ ਗਏ ਸਨ ਅਤੇ ਉੱਥੇ ਰਿਮਾਂਡ ਤੇ ਗੈਂਗਸਟਾਰ ਸੁਖਚੈਨ ਸਿੰਗ ਨੂੰ ਕਿਸੀ ਅਨਜਾਣ ਵਿਅਕਤੀ ਨੇ ਕੋਈ ਚੀਜ਼ ਫੜਾਈ ਸੀ, ਸ਼ੱਕ ਦੇ ਆਧਾਰ ‘ਤੇ ਜਦੋਂ ਸੁਖਚੈਨ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 01.40 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਹੋਇਆ।

- September 21, 2026
स्वच्छता ही सेवा अभियान के तहत रेलवे स्टेशनों पर विशेष सफाई अभियान
- September 21, 2026