ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਵੱਲੋਂ ਸਹਿਕਾਰੀ ਖੰਡ ਮਿਲਜ਼ ਲਿਮਟਿਡ ਬੋਦੀਵਾਲਾ ਪਿੱਥਾ ਦਾ ਕੀਤਾ ਗਿਆ ਦੌਰਾ
- 140 Views
- kakkar.news
- February 11, 2023
- Punjab
ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਵੱਲੋਂ ਸਹਿਕਾਰੀ ਖੰਡ ਮਿਲਜ਼ ਲਿਮਟਿਡ ਬੋਦੀਵਾਲਾ ਪਿੱਥਾ ਦਾ ਕੀਤਾ ਗਿਆ ਦੌਰਾ
ਫਾਜ਼ਿਲਕਾ 11 ਫਰਵਰੀ 2023 (ਅਨੁਜ ਕੱਕੜ ਟੀਨੂੰ)
ਵਿਸ਼ੇਸ਼ ਸਕੱਤਰ ਸਹਿਕਾਰਤਾ ਵਿਭਾਗ ਪੰਜਾਬ ਅਤੇ ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਸ੍ਰ.ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਸਹਿਕਾਰੀ ਖੰਡ ਮਿਲਜ਼ ਲਿਮਟਿਡ ਬੋਦੀਵਾਲਾ ਪਿੱਥਾ ਦਾ ਦੌਰਾ ਕੀਤਾ ਗਿਆ।ਇਸ ਮੌਕੇ ਬੋਰਡ ਆਫ ਡਾਇਰੈਕਟਰਜ਼, ਮਿੱਲ ਮੈਨੇਜਮੈਂਟ ਸਮੇਤ ਸਮੂਹ ਵਰਕਰਜ਼ ਅਤੇ ਇਲਾਕੇ ਦੇ ਅਗਾਂਹਵਧੂ ਗੰਨਾ ਕਾਸ਼ਤਕਾਰਾਂ ਵੱਲੋਂ ਉਨ੍ਹਾਂ ਦਾ ਮਿੱਲ ਨੂੰ ਨਿਰਵਿਘਨ ਅਤੇ ਸਹਿਕਾਰਤਾ ਖੇਤਰ ਵਿੱਚ ਨਿਰੰਤਰ ਚੱਲਦਾ ਰੱਖਣ ਵਿੱਚ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਸ੍ਰ.ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਸਮੂਹ ਹਾਜ਼ਰੀਨ ਨੂੰ ਭਰੋਸਾ ਦਵਾਇਆ ਗਿਆ ਕਿ ਇਹ ਮਿੱਲ ਸਹਿਕਾਰਤਾ ਖੇਤਰ ਵਿੱਚ ਹੀ ਚੱਲਦੀ ਰਹੇਗੀ ਅਤੇ ਇਸ ਮਿੱਲ ਦੀ ਬੇਹਤਰੀ ਲਈ ਜੋ ਵੀ ਸਹਿਯੋਗ ਸਰਕਾਰ ਵੱਲੋਂ ਲੋੜੀਦਾ ਹੋਵੇਗਾ ਉਹ ਦਿਵਾਉਣ ਲਈ ਉਨ੍ਹਾਂ ਵੱਲੋਂ ਪੂਰੇ ਯਤਨ ਕੀਤੇ ਜਾਣਗੇ।ਉਨ੍ਹਾਂ ਪੰਜਾਬ ਦੀਆਂ ਸਮੂਹ ਸਹਿਕਾਰੀ ਖੰਡ ਮਿੱਲਾਂ ਦੇ ਅਗਾਂਹਵਧੂ ਗੰਨਾਂ ਕਾਸ਼ਤਕਾਰਾਂ ਨੂੰ ਗੰਨੇ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਇਕ ਸਟੇਟ ਲੈਵਲ ਦਾ ਸੈਮੀਨਾਰ ਕਰਵਾਉਣ ਦਾ ਵੀ ਭਰੋਸਾ ਦਵਾਇਆ ਗਿਆ।
ਇਸ ਮੌਕੇ ਮੋਜੂਦ ਗੰਨਾਂ ਕਾਸ਼ਤਕਾਰਾਂ ਨੇ ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਨੂੰ ਅਪੀਲ ਕੀਤੀ ਕਿ ਜਿਵੇਂ ਮੌਜੂਦਾ ਸਰਕਾਰ ਵੱਲੋਂ ਪਿਛਲੀ ਪੇਮੈਂਟ ਦਿੱਤੀ ਗਈ ਹੈ ਉਸ ਤਰ੍ਹਾਂ ਹੀ ਸਾਲ 2022—23 ਦੀ ਗੰਨੇ ਦੀ ਬਕਾਇਆ ਰਹਿੰਦੀ ਪੇਮੈਂਟ ਜਲਦ ਤੋਂ ਜਲਦ ਦਿੱਤੀ ਜਾਵੇ ਤੇ ਮਿੱਲ ਦਾ ਨਵੀਨੀਕਰਨ ਵੀ ਕੀਤਾ ਜਾਵੇ। ਇਸ ਉਪਰੰਤ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਗੰਨਾ ਕਾਸ਼ਤਕਾਰਾਂ ਦੀ ਹਰ ਮਦਦ ਲਈ ਪੂਰੇ ਯਤਨ ਕਰੇਗੀ ਤੇ ਇਹ ਕੰਮ ਵੀ ਜਲਦ ਹੀ ਕੀਤੇ ਜਾਣਗੇੇ।ਇਸ ਉਪਰੰਤ ਕਿਸਾਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹ ਵੱਧ ਤੋਂ ਵੱਧ ਗੰਨੇ ਹੇਠ ਰਕਬਾ ਵਧਾਉਣਗੇ ਅਤੇ ਮਿੱਲ ਨੂੰ ਸਾਫ ਸੁਥਰਾ ਗੰਨਾ ਸਪਲਾਈ ਕਰਨਾ ਯਕੀਨੀ ਬਨਾਉਣਗੇ।



- October 15, 2025