ਕਿ ਸਕੂਲ ਆਫ ਐਮੀਨਸ ਲੜਕੀਆਂ ਦੀ ਪੜਾਈ ਤੇ ਪ੍ਰਸ਼ਨ ਚਿੰਨ ਤਾ ਨਹੀਂ ਸਾਬਿਤ ਹੋਵੇਗਾ ?
- 141 Views
- kakkar.news
- February 25, 2023
- Education Punjab
ਕਿ ਸਕੂਲ ਆਫ ਐਮੀਨਸ ਲੜਕੀਆਂ ਦੀ ਪੜਾਈ ਤੇ ਪ੍ਰਸ਼ਨ ਚਿੰਨ ਤਾ ਨਹੀਂ ਸਾਬਿਤ ਹੋਵੇਗਾ ?
ਫਿਰੋਜ਼ਪੁਰ 25 ਫਰਵਰੀ 2023 (ਪੰਜਾਬ ਨੈੱਟਵਰਕ )
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਵਿਦਿਆਰਥੀਆਂ ਨੂੰ ਉੱਚ-ਪੱਧਰੀ ਸਿੱਖਿਆ ਦੇਣ ਲਈ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਸਕੂਲ ਆਫ ਐਮੀਨਸ ਖੋਲੇ ਜਾ ਰਹੇ ਹਨ ਜਿਸ ਦੀ ਲੋਕਾਂ ਦੇ ਵਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਅਤੇ ਉਤਸੁਕਤਾ ਵੀ ਹੈ ਕਿ ਇਹ ਸਕੂਲ ਕਿਸ ਤਰ੍ਹਾਂ ਕੰਮ ਕਰਨਗੇ। ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਕੂਲ ਸਹਿ-ਸਿੱਖਿਆ ਨੀਤੀ ਤਹਿਤ ਕੰਮ ਕਰਨਗੇ, ਜਿਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਲੜਕੇ-ਲੜਕੀਆਂ ਇਕੱਠੇ ਸਿੱਖਿਆ ਪ੍ਰਾਪਤ ਕਰਨਗੇ। ਇਸ ਸੰਬੰਧੀ ਸਰਕਾਰ ਵੱਲੋਂ ਨੌਵੀਂ ਤੇ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਯੋਗਤਾ ਪਰੀਖਿਆ ਦੇ ਅਧਾਰ ‘ਤੇ ਕਰਨ ਦਾ ਫੈਸਲਾ ਕੀਤਾ ਹੈ। ਜਿਸ ਸੰਬੰਧੀ ਰਸਿਟਰੇਸ਼ਨ ਪੋਰਟਲ ਵੀ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਦਾਖਲਾ ਪਰੀਖਿਆ 19 ਮਾਰਚ ਨੂੰ ਰੱਖੀ ਗਈ ਹੈ। ਪਰ ਇਸ ਸੰਬੰਧੀ ਅਜੇ ਤੱਕ ਭੇਦ ਬਰਕਰਾਰ ਹੈ ਕਿ ਇਹਨਾਂ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਬਾਕੀ ਵਿਦਿਆਰਥੀਆਂ (ਛੇਵੀਂ ਤੋਂ ਅੱਠਵੀਂ) ਦਾ ਕੀ ਬਣੇਗਾ? ਇਸ ਸੰਬੰਧੀ ਕੋਈ ਵੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ। ਮਤਲਬ, ਸਾਫ਼ ਸਾਫ਼ ਕਿਹਾ ਜਾ ਸਕਦਾ ਹੈ ਕਿ, ਇਨ੍ਹਾਂ ਸਕੂਲਾਂ ਵਿਚ ਹੁਣ ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦਾ ਦਾਖ਼ਲਾ ਨਹੀਂ ਹੋਵੇਗਾ।
ਪਰ, ਭਰੋਸੇਯੋਗ ਸੂਤਰ ਦਸਦੇ ਹਨ ਕਿ ਸਕੂਲ ਆਫ ਐਮੀਨੈਂਸ ਕਰਕੇ ਫਿਰੋਜ਼ਪੁਰ ਸ਼ਹਿਰ ਦੇ ਇੱਕੋ-ਇੱਕ ਲੜਕੀਆਂ ਦੇ ਸਕੂਲ ਦੀ ਹੋਂਦ ਖਤਰੇ ਵਿੱਚ ਜਾਪਦੀ ਹੈ, ਕਿਉਂਕਿ ਵਿਭਾਗ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਬਣਾਏ ਜਾ ਰਹੇ ਸਕੂਲ ਆਫ ਐਮੀਨਸ ਵਿੱਚ ਤਬਦੀਲ ਕਰਨ ਕਰਕੇ ਛੇਵੀਂ ਜਮਾਤ ਦੇ ਦਾਖਲੇ ਅਗਾਮੀ ਸੈਸ਼ਨ ਲਈ ਕਰਨ ਤੋਂ ਰੋਕ ਦਿੱਤਾ ਹੈ।
ਸ਼ਹਿਰ ਦੇ ਇੱਕੋ-ਇੱਕ ਕੰਨਿਆ ਸਕੂਲ ਦੀਆਂ ਜਿਹੜੀਆਂ ਵਿਦਿਆਰਥਣਾਂ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਦਾਖਲੇ ਲਈ ਸਕੂਲ ਆਫ ਐਮੀਨਸ ਦੀ ਦਾਖਲਾ ਪਰੀਖਿਆ ਪਾਸ ਨਾ ਕਰ ਸਕੀਆਂ ਉਹਨਾਂ ਦੀ ਅਗਲੀ ਪੜ੍ਹਾਈ ਦਾ ਕੀ ਬਣੇਗਾ? ਫਿਰੋਜ਼ਪੁਰ ਤਹਿਸੀਲ ਵਿੱਚ ਇੱਕੋ ਇੱਕ ਲੜਕੀਆਂ ਦਾ ਸਕੂਲ ਹੈ ਜੋ ਸੰਨ 1900 ਤੋਂ ਇਲਾਕੇ ਦੀਆਂ ਲੜਕੀਆਂ ਨੂੰ ਸਿੱਖਿਆ ਦੇ ਰਿਹਾ ਹੈ ਉਸਦੀ ਹੋਂਦ ਤੇ ਹੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ 1600 ਦੇ ਲਗਭਗ ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਉਹਨਾਂ ਲਈ ਵੀ ਅਨਿਸ਼ਚਿਤਤਾ ਵਾਲਾ ਮਾਹੌਲ ਬਣ ਗਿਆ ਹੈ ਕਿਉਂ ਨੇੜੇ ਤੇੜੇ ਹੋਰ ਕੋਈ ਵੀ ਲੜਕੀਆਂ ਦਾ ਸਰਕਾਰੀ ਸਕੂਲ ਨਹੀਂ ਹੈ। ਇਸ ਤੋਂ ਬਿਨਾਂ ਇਸ ਸਕੂਲ ਵਿੱਚ ਛੇਵੀਂ ਤੋਂ ਹੀ ਲੜਕੀਆਂ ਨੂੰ ਹੋਸਟਲ ਦੀ ਸੁਵਿਧਾ ਦਿੱਤੀ ਹੋਈ ਹੈ। ਇਸ ਫੈਸਲੇ ਤੋਂ ਬਾਅਦ ਇਸ ਤੇ ਵੀ ਅਨਿਸ਼ਚਿਤਤਾ ਬਣ ਗਈ ਹੈ।ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ, ਜਿਸ ਨੂੰ ਸਰਕਾਰ ਵਲੋਂ ਸਕੂਲ ਆਫ਼ ਐਮੀਨੈੱਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਦੋਸ਼ ਹੈ ਕਿ, ਸਕੂਲ ਐਮੀਨੈੱਸ ਸੂਚੀ ਵਿਚ ਸ਼ਾਮਲ ਹੋਣ ਦੇ ਕਾਰਨ ਸਕੂਲ ਵਿਚ ਛੇਵੀਂ ਕਲਾਸ ਦੀਆਂ ਵਿਦਿਆਰਥਣਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਗਿਆ ਹੈ। ਅੱਜ ਸਕੂਲ ਦੇ ਬਾਹਰ ਮਾਪਿਆਂ ਵਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ, ਕੋਈ ਨਵੀਂ ਕੋਈ ਸਕੀਮ ਸ਼ੁਰੂ ਕਰਨਾ ਚਾਹੁੰਦੀ ਹੈ, ਜਿਵੇਂ ਕਿ ਸਕੂਲ ਆਫ਼ ਐਮੀਨੈੱਸ ਤਾਂ, ਸਰਕਾਰ ਪਹਿਲੋਂ ਚਲਦੇ ਸਕੂਲਾਂ ਨੂੰ ਬੰਦ ਨਾ ਕਰੇ ਅਤੇ ਸਕੂਲ ਆਫ਼ ਐਮੀਨੈੱਸ ਲਈ ਕੋਈ ਨਵੀਂ ਬਿਲਡਿੰਗ ਉਸਾਰੇ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ, ਸਰਕਾਰੀ ਸਕੂਲਾਂ ਵਿਚ ਪਹਿਲੋਂ ਚੱਲਦੀਆਂ ਛੇਵੀਂ ਤੋਂ ਅੱਠਵੀਂ ਤੱਕ ਕਲਾਸਾਂ ਬੰਦ ਕਰਨਾ ਸਰਾਸਰ ਗਲਤ ਹੈ। ਮਾਪਿਆਂ ਨੇ ਕਿਹਾ ਕਿ, ਹਰ ਸਾਲ ਇਸ ਸਕੂਲ ਦੇ ਨਤੀਜੇ ਚੰਗੇ ਆਉਂਦੇ ਹਲ ਅਤੇ ਜੇਕਰ ਸਕੂਲ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਦਾਖਲਾ ਹੀ ਨਹੀਂ ਹੋਵੇਗਾ ਤਾਂ, ਗ਼ਰੀਬ ਮਾਪਿਆਂ ਦਾ ਤਾਂ ਨੁਕਸਾਨ ਹੋਵੇਗੀ ਹੀ, ਨਾਲ ਹੀ ਸਕੂਲ ਤੇ ਵੀ ਮਾੜਾ ਅਸਰ ਪਵੇਗਾ।
ਮਾਪਿਆਂ ਨੇ ਮੰਗ ਕੀਤੀ ਕਿ, ਸਕੂਲ ਪਹਿਲੋਂ ਦੀ ਤਰ੍ਹਾਂ ਚੱਲਣ ਦੇ ਸਰਕਾਰ ਹੁਕਮ ਜਾਰੀ ਕਰੇ ਅਤੇ ਐਮੀਨੈੱਸ ਸੂਚੀ ਵਿਚ ਸੋਧ ਕਰੇ, ਤਾਂ ਜੋ ਬੱਚਿਆਂ ਦਾ ਨੁਕਸਾਨ ਹੋਣੋ ਬਚ ਸਕੇ। ਦੂਜੇ ਪਾਸੇ, ਇਸ ਸਾਰੇ ਮਾਮਲੇ ਤੇ ਜਦੋਂ ਪੰਜਾਬ ਨੈੱਟਵਰਕ ਵੱਲੋਂ ਸਰਕਾਰੀ ਕੰਨਿਆ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਮਹਿਤਾ ਹੁਰਾਂ ਨਾਲ ਰਾਬਤਾ ਕਾਇਮ ਕੀਤਾ ਤਾਂ, ਉਨ੍ਹਾਂ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈੱਸ ਤਹਿਤ ਸਿਰਫ਼ 9ਵੀਂ ਜਮਾਤ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਦਾ ਹੀ ਦਾਖ਼ਲਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, ਸਕੂਲ ਆਫ਼ ਐਮੀਨੈੱਸ ਸੂਚੀ ਵਿਚ ਉਨ੍ਹਾਂ ਦਾ ਸਕੂਲ ਆਇਆ ਹੈ। ਸਰਕਾਰੀ ਪੱਤਰ ਦਾ ਹਵਾਲਾ ਦਿੰਦੇ ਹੋਏ ਪ੍ਰਿੰਸੀਪਲ ਮਹਿਤਾ ਨੇ ਕਿਹਾ ਕਿ, ਸਕੂਲ ਆਫ਼ ਐਮੀਨੈੱਸ ਦੀਆਂ ਗਾਈਡਲਾਈਨਜ਼ ਤਹਿਤ ਜਿਨ੍ਹਾਂ ਸਕੂਲਾਂ ਨੂੰ ਸਕੂਲ ਆਫ਼ ਐਮੀਨੈੱਸ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਸਕੂਲਾਂ ਵਿਚ ਸਿਰਫ਼ 9ਵੀਂ ਜਮਾਤ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਹੀ ਦਾਖ਼ਲਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, ਉਹ ਚਾਹੁੰਦੇ ਹਨ ਕਿ, ਉਨ੍ਹਾਂ ਦੇ ਸਕੂਲ ਵਿਚ ਛੇਵੀਂ ਜਮਾਤ ਤੋਂ ਹੀ ਵਿਦਿਆਰਥਣਾਂ ਨੂੰ ਦਾਖ਼ਲਾ ਦਿੱਤਾ ਜਾਵੇ, ਪਰ ਉਹ ਸਰਕਾਰੀ ਹੁਕਮਾਂ ਕਾਰਨਾਂ ਬੱਝੇ ਹੋਏ ਹਨ। ਵੈਸੇ, ਉਨ੍ਹਾਂ ਵੱਲੋਂ ਛੇਵੀਂ ਜਮਾਤ ਤੋਂ ਵਿਦਿਆਰਥੀਆਂ ਦੇ ਦਾਖ਼ਲੇ ਕੀਤੇ ਜਾਣ ਬਾਰੇ ਸਿੱਖਿਆ ਵਿਭਾਗ ਦੇ ਉੱਚ ਅਫ਼ਸਰਾਂ ਨਾਲ ਵੀ ਗੱਲਬਾਤ ਹੈ। ਪਰ ਉਨ੍ਹਾਂ ਵੱਲੋਂ ਜ਼ੁਬਾਨੀ ਕਿਹਾ ਹੈ ਕਿ, ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀ ਵੀ ਇੱਥੇ ਹੀ ਪੜ੍ਹਨ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ, ਵੈਸੇ ਇਸ ਸਾਰੇ ਮਾਮਲੇ ਬਾਰੇ ਉਨ੍ਹਾਂ ਦੀ ਮੀਟਿੰਗ ਅਗਲੇ ਦਿਨਾਂ ਵਿਚ ਸਿੱਖਿਆ ਸਕੱਤਰ ਦੇ ਨਾਲ ਹੋਣ ਜਾ ਰਹੀ ਹੈ, ਜਿਸ ਵਿਚ ਛੇਵੀਂ ਦੇ ਵਿਦਿਆਰਥੀਆਂ ਦੇ ਦਾਖ਼ਲਾ ਦਾ ਮੁੱਦਾ ਚੁੱਕਿਆ ਜਾਵੇਗਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024