ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਬਰਾਮਦ ਹੋਏ ਮੋਬਾਈਲ, ਸਿਗਰੇਟ, ਡਾਟਾ ਕੇਬਲ ਅਤੇ ਜਰਦੇ ਦਿਆਂ ਪੂੜਿਆਂ
- 92 Views
- kakkar.news
- March 4, 2023
- Crime Punjab
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਬਰਾਮਦ ਹੋਏ ਮੋਬਾਈਲ, ਸਿਗਰੇਟ, ਡਾਟਾ ਕੇਬਲ ਅਤੇ ਜਰਦੇ ਦਿਆਂ ਪੂੜਿਆਂ
ਫਿਰੋਜ਼ਪੁਰ 04 ਮਾਰਚ 2023 (ਸੁਭਾਸ਼ ਕੱਕੜ)
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ 19 ਮੋਬਾਈਲ ਫ਼ੋਨ, 33 ਸਿਗਰਟ ਦੇ ਡੱਬੇ, 34 ਪੁੜੀਆਂ ਜ਼ਰਦਾ, 4 ਡਾਟਾ ਕੇਬਲ, 4 ਹੈੱਡ ਫ਼ੋਨ ਅਤੇ ਇੱਕ ਮੋਬਾਈਲ ਚਾਰਜਰ ਬਰਾਮਦ ਹੋਇਆ ਹੈ।ਪਿਛਲੇ ਕੁਝ ਸਮੇਂ ਤੋਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਲਗਾਤਾਰ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਬਰਾਮਦ ਹੋ ਰਹੀਆਂ ਹਨ।
ਦੱਸ ਦਈਏ ਕਿ ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਬਾਹਰੋਂ ਇਕ ਪੈਕੇਟ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਸੀ, ਜਿਸ ਨੂੰ ਹਵਾਲਾਤੀ ਦੁਆਰਾ ਚੁੱਕ ਕੇ ਜੇਲ੍ਹ ‘ਚ ਲਿਜਾਇਆ ਜਾ ਰਿਹਾ । ਪਰ ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਜਦੋਂ ਪੈਕੇਟ ਖੋਲ੍ਹ ਕੇ ਦੇਖਿਆ ਤਾਂ ਉਸ ‘ਚੋਂ 19 ਮੋਬਾਇਲ ਫੋਨ, 33 ਸਿਗਰਟ ਦੇ ਡੱਬੇ, 34 ਪੁੜੀਆਂ ਜ਼ਰਦਾ, 4 ਡਾਟਾ ਕੇਬਲ, 4 ਹੈੱਡ ਫੋਨ ਅਤੇ ਇਕ ਮੋਬਾਇਲ ਚਾਰਜਰ ਬਰਾਮਦ ਹੋਇਆ। ਥਾਣਾ ਸਿਟੀ ਵਿਖੇ ਹਵਾਲਾਤੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024