ਡਾਕਟਰੀ ਸਲਾਹ ਨਾਲ ਹੀ ਕਰੋ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ =ਡਾਕਟਰ ਕਵਿਤਾ ਸਿੰਘ
- 80 Views
- kakkar.news
- November 17, 2023
- Punjab
ਡਾਕਟਰੀ ਸਲਾਹ ਨਾਲ ਹੀ ਕਰੋ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ =ਡਾਕਟਰ ਕਵਿਤਾ ਸਿੰਘ
ਫਾਜ਼ਿਲਕਾ 17ਨਵੰਬਰ 2023 (ਸਿਟੀਜ਼ਨਜ਼ ਵੋਇਸ)
ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਅੱਜ ਕਲ ਲੋਕਾਂ ਨੇ ਐਂਟੀਬਾਇਓਟਿਕ ਦਵਾਇਆ ਲੈਣ ਦਾ ਸ਼ੌਂਕ ਬਣਾ ਲਿਆ ਜੋ ਕਿ ਸ਼ਰੀਰ ਲਈ ਘਾਤਕ ਹੈ ਅਤੇ ਇਸ ਦਾ ਸ਼ਰੀਰ ਵਿਖੇ ਬੁਰਾ ਅਸਰ ਹੁੰਦਾ ਹੈ ਅਤੇ ਮਾਨਵ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ ਇਸ ਲਈ ਲੋਕਾਂ ਨੂੰ ਜਾਗਰੂਕਤਾ ਦੀ ਜਰੂਰਤ ਹੈ ਇਸ ਲਈ 18 ਨਵੰਬਰ ਤੋਂ ਵਿਭਾਗ ਵਲੋ 24 ਨਵੰਬਰ ਤੱਕ ਜਾਗ੍ਰਿਤ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਲਈ ਅੱਜ ਵਿਭਾਗ ਵਲੋ ਪੋਸਟਰ ਜਾਰੀ ਕੀਤਾ ਗਿਆ ਅਤੇ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਕੈਂਪ ਲੱਗਣੇ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਲੋਕ ਅੱਜ ਕਲ ਐਂਟੀਬਾਇਓਟਿਕ ਲੈਂਦੇ ਹੈ ਜਦੋਂ ਇਸ ਦੀ ਜਰੂਰਤ ਵੀ ਨਹੀਂ ਹੁੰਦੀ ਜਿਵੇਂ ਕਿ ਆਮ ਜੁਕਾਮ, ਫਲੂ, ਵਗਦਾ ਨੱਕ, ਜਾ ਵਿਯਰਾਲ ਇਨਫੈਕਸ਼ਨ ਹੋਣ ਤੇ ਇੰਤਿਬਿਓਟਕ ਦੀ ਜਰੂਰਤ ਨਹੀਂ ਹੁੰਦੀ ਬਲਕਿ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਡਾਕਟਰੀ ਸਲਾਹ ਨਾਲ ਹੀ ਐਂਟੀਬਾਇਓਟਿਕ ਦਵਾਇਆ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੌ ਕੋਰਸ ਸ਼ੁਰੂ ਕੀਤਾ ਜਾਵੇ ਉਸਨੂੰ ਪੂਰਾ ਕੀਤਾ ਜਾਵੇ ਪਰ ਲੋਕ ਜਾਣਕਾਰੀ ਨਾ ਹੋਣ ਕਾਰਨ ਉਸ ਕੋਰਸ ਨੂੰ ਪੂਰਾ ਨਾ ਕਰਦੇ ਹੋਏ ਆਪਣੀ ਮਰਜੀ ਨਾਲ ਦੂਸਰਾ ਐਂਟੀਬਾਇਓਟਿਕ ਸ਼ੁਰੂ ਕਰ ਲੈਂਦੇ ਹੈ ਜੌ ਕਿ ਠੀਕ ਨਹੀਂ ਹੈ। ਹਮੇਸ਼ਾ ਡਾਕਟਰੀ ਨਿਰਦੇਸ਼ ਅਨੁਸਾਰ ਹੀ ਦਵਾਈ ਦਾ ਕੋਰਸ ਪੂਰਾ ਕੀਤਾ ਜਾਵੇ ਅਤੇ ਲਾਗ ਨੂੰ ਰੋਕਣ ਲਈ ਅਤੇ ਐਂਟੀਬਾਇਓਟਿਕ ਤੋਂ ਬਚਣ ਲਈ ਆਪਣੇ ਹੱਥ ਧੋਵੇ ਜਾਵੇ ਤਾਕਿ ਬਿਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਬੈਕਟੀਰੀਆ ਐਂਟੀਬਾਇਓਟਿਕ ਪ੍ਰਤੀ ਰੋਧਕ ਬਣ ਰਹੇ ਹਨ ਕਿਉਂਕਿ ਲੋਕ ਰੋਗ ਸੰਬਧੀ ਵਿਸ਼ੇਸ਼ ਐਂਟੀਬਾਇਓਟਿਕ ਜਾ ਖੁਰਾਕ ਨਹੀਂ ਲੈਂਦੇ ਹਨ। ਇਸ ਦੌਰਾਨ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ, ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਦਿਵੇਸ਼ ਕੁਮਾਰ, ਹਰਮੀਤ ਸਿੰਘ , ਬੀ ਸੀ ਸੀ ਸੁਖਦੇਵ ਸਿੰਘ ਅਤੇ ਮਾਈਕਰੋ ਬਿਉਲੋਜੀਲਿਸਟ ਪ੍ਰਿੰਸ ਪੂਰੀ ਹਾਜਰ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024