ਪਾਣੀ ਵਾਲੀ ਡਿੱਗੀ ਚ ਮੋਬਾਈਲ ਕੱਢਣ ਦੇ ਚੱਕਰ ਚ ਹੋਈ ਪਿਓ ਪੁੱਤ ਦੀ ਮੌਤ
- 168 Views
- kakkar.news
- November 21, 2023
- Crime Punjab
ਪਾਣੀ ਵਾਲੀ ਡਿੱਗੀ ਚ ਮੋਬਾਈਲ ਕੱਢਣ ਦੇ ਚੱਕਰ ਚ ਹੋਈ ਪਿਓ ਪੁੱਤ ਦੀ ਮੌਤ
ਫਾਜ਼ਿਲਕਾ 21 ਨਵੰਬਰ 2023 (ਅਨੁਜ ਕੱਕੜ ਟੀਨੂੰ)
ਪਿੰਡ ਸ਼ੇਰਗੜ੍ਹ ਦੇ ਖੇਤਾਂ ਵਿੱਚ ਬਣੀ ਪਾਣੀ ਵਾਲੀ ਡਿੱਗੀ ਵਿੱਚ ਡੁੱਬਣ ਕਾਰਨ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਘਟਨਾ ਸਬੰਧੀ ਚਸ਼ਮਦੀਦਾਂ ਨੇ ਪੁਲੀਸ ਨੂੰ ਦੱਸਿਆ ਕਿ 45 ਸਾਲਾ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਮੂਲ ਤੌਰ ’ਤੇ ਰਾਜਸਥਾਨ ਦੇ ਪਿੰਡ ਦਲਿਆਂਵਾਲੀ ਦਾ ਰਹਿਣ ਵਾਲਾ ਹੈ, ਜਿਸ ਦੀ ਅਬੋਹਰ ਦੇ ਪਿੰਡ ਸ਼ੇਰਗੜ੍ਹ ਵਿੱਚ 2 ਕਿੱਲੇ ਜ਼ਮੀਨ ਹੈ। ਨਿਰਮਲ ਸਿੰਘ ਅਤੇ ਉਸ ਦਾ ਪੁੱਤਰ ਸੁਖਬੀਰ ਸਿੰਘ ਇੱਥੇ ਫ਼ਸਲਾਂ ਦੀ ਸੰਭਾਲ ਲਈ ਆਉਂਦੇ-ਜਾਂਦੇ ਰਹਿੰਦੇ ਸਨ। ,ਲੋਕਾਂ ਨੇ ਦੱਸਿਆ ਕਿ ਨਿਰਮਲ ਸਿੰਘ ਦੇ ਖੇਤ ਨੇੜੇ ਪਾਣੀ ਦੀ ਡਿਗੀ ਹੈ, ਜਿਸ ਨਾਲ ਖੇਤਾਂ ਵਿੱਚ ਫ਼ਸਲਾਂ ਦੀ ਸਿੰਚਾਈ ਕਰਦੇ ਸੀ ! ਉਸ ਨੇ ਦੱਸਿਆ ਕਿ 15 ਦਿਨ ਪਹਿਲਾਂ ਨਿਰਮਲ ਦੇ 15 ਸਾਲਾ ਲੜਕੇ ਸੁਖਬੀਰ ਸਿੰਘ ਦਾ ਮੋਬਾਈਲ ਫੋਨ ਵੀ ਇਸੇ ਪਾਣੀ ਦੀ ਡਿਗੀ ਵਿੱਚ ਡਿੱਗ ਗਿਆ ਸੀ। ਉਸ ਸਮੇਂ ਉਸ ਨੇ ਮੋਬਾਈਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਬੀਤੀ ਸਵੇਰੇ ਦੋਵੇਂ ਪਿਓ-ਪੁੱਤ ਪਿੰਡ ਦਲਿਆਂਵਾਲੀ ਤੋਂ ਸ਼ੇਰਗੜ੍ਹ ਪੁੱਜੇ ਅਤੇ ਸੁਖਬੀਰ ਸਿੰਘ ਨੇ ਮੋਬਾਈਲ ਕੱਢਣ ਬਾਰੇ ਨਿਰਮਲ ਸਿੰਘ ਨਾਲ ਗੱਲ ਕੀਤੀ। ਇਸ ’ਤੇ ਸੁਖਬੀਰ ਸਿੰਘ ਰੱਸੀ ਦੀ ਮਦਦ ਨਾਲ ਪਾਣੀ ਵਾਲੀ ਡਿਗੀ ’ਚ ਵੜ ਗਿਆ, ਜਦੋਂ ਕਿ ਉਸ ਦਾ ਪਿਤਾ ਨਿਰਮਲ ਸਿੰਘ ਉੱਪਰ ਖੜ੍ਹਾ ਰੱਸੀ ਫੜੀ ਬੈਠਾ ਸੀ। ਲੋਕਾਂ ਨੇ ਦੱਸਿਆ ਕਿ ਮੋਬਾਈਲ ਦੀ ਭਾਲ ਕਰਦਿਆਂ ਸੁਖਬੀਰ ਸਿੰਘ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਉਸ ਦੇ ਹੱਥ ਵਿੱਚੋਂ ਰੱਸੀ ਟੁੱਟ ਗਈ। ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਪਿਤਾ ਨੇ ਵੀ ਪਾਣੀ ‘ਚ ਛਾਲ ਮਾਰ ਦਿੱਤੀ ਪਰ ਉਹ ਵੀ ਆਪਣੇ ਆਪ ਨੂੰ ਨਾ ਬਚਾ ਸਕਿਆ ਅਤੇ ਪਾਣੀ ‘ਚ ਡੁੱਬਣ ਕਾਰਨ ਦੋਵੇਂ ਪਿਓ-ਪੁੱਤ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਸ ਨੂੰ ਸੂਚਨਾ ਦਿੱਤੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024