ਫਿਰੋਜ਼ਪੁਰ ਚ ਅਸਲਾ ਸਪਲਾਈ ਕਰਨ ਆ ਰਹੇ ,ਮੋਗੇ ਪੁਲਿਸ ਦੇ ਚੜ੍ਹੇ ਅੜਿਕੇ
- 117 Views
- kakkar.news
- November 21, 2023
- Crime Punjab
ਫਿਰੋਜ਼ਪੁਰ ਚ ਅਸਲਾ ਸਪਲਾਈ ਕਰਨ ਆ ਰਹੇ ,ਮੋਗੇ ਪੁਲਿਸ ਦੇ ਚੜ੍ਹੇ ਅੜਿਕੇ
ਮੋਗਾ/ ਫ਼ਿਰੋਜ਼ਪੁਰ 21 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਮੋਗਾ ਪੁਲਿਸ ਨੇ ਬੱਗਾ ਖਾਨ ਅਤੇ ਮਨੀ ਭਿੰਡਰ ਗਰੋਹ ਦੇ ਦੋ ਨੌਜਵਾਨਾਂ ਨੂੰ ਚਾਰ ਪਿਸਤੌਲਾਂ ਅਤੇ ਛੇ ਮੈਗਜ਼ੀਨਾਂ ਅਤੇ ਦੋ ਬਿਨਾਂ ਨੰਬਰੀ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਮਨੀ ਭਿੰਡਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਸ ਦੇ ਕਹਿਣ ’ਤੇ ਉਹ ਅਸਲਾ ਫ਼ਿਰੋਜ਼ਪੁਰ ਨੂੰ ਦੇਣ ਜਾ ਰਿਹਾ ਸੀ। ਥਾਣਾ ਸਦਰ ਵੱਲੋਂ ਦੋਵਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂ ਪਾਰਟੀ ਕੋਟ ਈਸੇਖਾਂ ਅਤੇ ਧਰਮਕੋਟ ਰੋਡ ‘ਤੇ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੱਗਾ ਖਾਨ ਅਤੇ ਮਨੀ ਭਿੰਡਰ ਗਰੋਹ ਦੇ ਦੋ ਨੌਜਵਾਨ ਮੋਟਰਸਾਈਕਲ ‘ਤੇ ਅਸਲੇ ਨਾਲ ਆ ਰਹੇ ਹਨ। ਜਦੋਂ ਪੁਲੀਸ ਨੇ ਦੋਵਾਂ ਨੂੰ ਰੋਕ ਲਿਆ। ਤਾਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ‘ਚੋਂ 30 ਬੋਰ 4 ਪਿਸਤੌਲ, 6 ਮੈਗਜ਼ੀਨ ਅਤੇ ਬਿਨਾਂ ਨੰਬਰ ਪਲੇਟ ਦੇ ਦੋ ਮੋਟਰਸਾਈਕਲ ਬਰਾਮਦ ਹੋਏ। ਇਸ ਦੌਰਾਨ ਮੋਗਾ ਦੇ ਐਸਐਸਪੀ ਜੇ ਐਲਨ ਚੇਲੀਅਨ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਬੱਗਾ ਖਾਨ ਅਤੇ ਮਨੀ ਭਿੰਡਰ ਗਰੋਹ ਨਾਲ ਸਬੰਧਤ ਹਨ। ਇਹ ਹਥਿਆਰ ਫ਼ਿਰੋਜ਼ਪੁਰ ਵਿੱਚ ਸਪਲਾਈ ਕੀਤਾ ਜਾਣਾ ਸੀ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿੱਚ ਮਨੀ, ਵਾਸੀ ਬੱਗਾ ਖਾਂ ਮਲੇਰਕੋਟਲਾ ਸ਼ਾਮਲ ਹਨ ਭਿੰਡਰ ਵਿਦੇਸ਼ ਵਿੱਚ ਹੈ ਅਤੇ ਸੁਨੀਲ ਨਾਟਾ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।

