ਨਸਿ਼ਆਂ ਖਿਲਾਫ ਜਨਜਾਗਰੁਕਤਾ ਲਈ ਪੁਲਿਸ ਵਿਭਾਗ ਵੱਲੋਂ ਐਥਲੈਟਿਕਸ ਚੈਂਪੀਅਨਸਿ਼ਪ 2 ਦਸੰਬਰ ਨੂੰ —ਐਸਐਸਪੀ ਵੱਲੋਂ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਭਾਗ ਲੈਣ ਦਾ ਸੱਦਾ
- 108 Views
- kakkar.news
- November 29, 2023
- Punjab
ਨਸਿ਼ਆਂ ਖਿਲਾਫ ਜਨਜਾਗਰੁਕਤਾ ਲਈ ਪੁਲਿਸ ਵਿਭਾਗ ਵੱਲੋਂ ਐਥਲੈਟਿਕਸ ਚੈਂਪੀਅਨਸਿ਼ਪ 2 ਦਸੰਬਰ ਨੂੰ —ਐਸਐਸਪੀ ਵੱਲੋਂ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਭਾਗ ਲੈਣ ਦਾ ਸੱਦਾ
ਫਾਜਿ਼ਲਕਾ, 29 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਜਿ਼ਲਕਾ ਪੁਲਿਸ ਵੱਲੋਂ ਨਸਿ਼ਆਂ ਖਿਲਾਫ ਜਨ ਜਾਗਰੂਕਤਾ ਦੇ ਉਦੇਸ਼ ਨਾਲ 2 ਦਸੰਬਰ ਨੂੰ ਫਾਜਿ਼ਲਕਾ ਵਿਖੇ ਪਹਿਲੀ ਓਪਨ ਐਥਲੈਟਿਕਸ ਚੈਂਪੀਅਨਸਿ਼ਪ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਜਿ਼ਲਕਾ ਦੇ ਐਸਐਸਪੀ ਸ੍ਰੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਜਿੱਥੇ ਨਸ਼ੇ ਦੀ ਤਸਕਰੀ ਕਰਨ ਵਾਲੇ ਮਾੜੇ ਅਨਸਰਾਂ ਨੂੰ ਨਕੇਲ ਪਾਈ ਜਾ ਰਹੀ ਹੈ ਉਥੇ ਹੀ ਜਿ਼ਲ੍ਹਾ ਪੁਲਿਸ ਨੌਜਵਾਨਾਂ ਨੂੰ ਆਦਰਸ਼ ਨਾਗਰਿਕ ਬਣਨ ਅਤੇ ਜਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਨ ਲਈ ਜਾਗਰੂਕਤਾ ਅਭਿਆਨ ਵੀ ਚਲਾ ਰਹੀ ਹੈ। ਇਸੇ ਤਹਿਤ ਪਿੰਡਾਂ ਵਿਚ ਸੈਮੀਨਾਰ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਇਸੇ ਲੜੀ ਵਿਚ ਹੁਣ 2 ਦਸੰਬਰ ਨੂੰ ਫਾਜਿ਼ਲਕਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਵੱਧ ਚੜ੍ਹ ਕੇ ਇੰਨ੍ਹਾਂ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਹੈ। ਡੀਐਸਪੀ ਸ੍ਰੀ ਅਤੁਲ ਸੋਨੀ ਨੇ ਇੰਨ੍ਹਾਂ ਖੇਡਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ 100 ਮੀਟਰ, 400 ਮੀਟਰ ਅਤੇ 1500 ਮੀਟਰ ਦੌੜਾ, ਉੱਚੀ ਤੇ ਲੰਬੀ ਛਾਲ, ਸ਼ਾਟਪੁੱਟ, ਜੈਵਲਿਨ ਥ੍ਰੋਅ, ਡਿਸਕ ਥ੍ਰੋਅ ਅਤੇ ਹੈਮਰ ਥ੍ਰੋਅ ਵਰਗੀਆਂ ਖੇਡਾਂ ਸ਼ਾਮਿਲ ਹਨ। ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ ਜਾਣਗੇ।


