Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਪਲੱਸ ਪੋਲੀਓ ਮੁਹਿੰਮ ਲਈ ਸਿਹਤ ਕਰਮਚਾਰੀਆਂ ਨੂੰ ਦਿੱਤੀ ਟ੍ਰੇਨਿੰਗ ਬਲਾਕ ਖੂਈਖੇੜਾ ਵਿੱਚ 28415 ਬੱਚਿਆਂ ਲਈ 124 ਬੂਥਾਂ ਸਮੇਤ 248 ਟੀਮਾਂ ਦਾ ਗਠਨ : ਐਸ.ਐਮ.ਓ. ਡਾ. ਗਾਂਧੀ, प्लस पोलियों मुहिम के लिए स्वास्थ्य कर्मियों की ट्रेनिंग का आयोजन
- 150 Views
- kakkar.news
- November 30, 2023
- Health Punjab
ਪਲੱਸ ਪੋਲੀਓ ਮੁਹਿੰਮ ਲਈ ਸਿਹਤ ਕਰਮਚਾਰੀਆਂ ਨੂੰ ਦਿੱਤੀ ਟ੍ਰੇਨਿੰਗ ਬਲਾਕ ਖੂਈਖੇੜਾ ਵਿੱਚ 28415 ਬੱਚਿਆਂ ਲਈ 124 ਬੂਥਾਂ ਸਮੇਤ 248 ਟੀਮਾਂ ਦਾ ਗਠਨ : ਐਸ.ਐਮ.ਓ. ਡਾ. ਗਾਂਧੀ, प्लस पोलियों मुहिम के लिए स्वास्थ्य कर्मियों की ट्रेनिंग का आयोजन
ਫਾਜ਼ਿਲਕਾ, 30 ਨਵੰਬਰ 2023 (ਸਿਟੀਜ਼ਨਜ਼ ਵੋਇਸ)
ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ: ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ 10 ਦਸੰਬਰ 2023 ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਮੁਹਿੰਮ ਚਲਾਈ ਜਾਵੇਗੀ | ਇਸ ਦੇ ਲਈ ਅੱਜ ਸੀ.ਐਚ.ਸੀ ਖੂਈਖੇੜਾ ਵਿਖੇ ਸਿਹਤ ਕਰਮਚਾਰੀਆਂ ਦੀ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸ.ਐਮ.ਓ ਡਾ.ਵਿਕਾਸ ਗਾਂਧੀ, ਨੋਡਲ ਅਫ਼ਸਰ ਡਾ: ਜਤਿੰਦਰ ਰਾਜ ਸਿੰਘ ਸੈਣੀ, ਬੀ.ਈ.ਈ.ਸੁਸ਼ੀਲ ਕੁਮਾਰ ਬੇਗਾਂਵਾਲੀ, ਸਿਹਤ ਸੁਪਰਵਾਈਜ਼ਰ ਰਜਿੰਦਰ ਸੁਥਾਰ, ਰਵਿੰਦਰ ਸਿੰਘ, ਰਾਜੀਵ ਜਸੂਜਾ, ਐਲ.ਐਚ.ਵੀ ਕਰਮਾ, ਸਮੂਹ ਮਲਟੀਪਰਪਜ਼ ਹੈਲਥ ਵਰਕਰ ਮੈਲ ਅਤੇ ਫੀਮੇਲ, ਆਸ਼ਾ ਫੈਸੀਲੀਟੇਟਰ ਹਾਜ਼ਰ ਸਨ। .
ਇਸ ਮੌਕੇ ਐਸ.ਐਮ.ਓ ਡਾ: ਗਾਂਧੀ ਨੇ ਦੱਸਿਆ ਕਿ 10 ਤੋਂ 12 ਦਸੰਬਰ 2023 ਤੱਕ ਬਲਾਕ ਖੂਈਖੇੜਾ ਅਧੀਨ ਪੈਂਦੇ ਸਾਰੇ 57 ਪਿੰਡਾਂ, ਢਾਣੀਆਂ, ਭੱਠਿਆਂ, ਕਸਬੇ ਆਦਿ ਵਿੱਚ 0 ਤੋਂ 5 ਸਾਲ ਤੱਕ ਦੇ ਕਰੀਬ 28415 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਖੂਈਖੇੜਾ ਵਿੱਚ 124 ਬੂਥਾਂ ਸਮੇਤ 248 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ ਕੁੱਲ 26 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸਮੂਹ ਸਟਾਫ਼ ਪੂਰੀ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਬਲਾਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ।
ਬਲਾਕ ਐਜੂਕੇਟਰ ਸੁਸ਼ੀਲ ਕੁਮਾਰ ਬੇਗਾਂਵਾਲੀ ਨੇ ਦੱਸਿਆ ਕਿ ਪਹਿਲੇ ਦਿਨ 10 ਦਸੰਬਰ ਨੂੰ ਬਲਾਕ ਦੇ ਸਮੂਹ ਪਿੰਡਾਂ ਦੇ ਕੁੱਲ 124 ਬੂਥਾਂ ‘ਤੇ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ | ਇਸ ਦਿਨ ਪਿੱਛੇ ਰਹਿ ਜਾਣ ਵਾਲੇ ਬੱਚਿਆਂ ਨੂੰ 11 ਅਤੇ 12 ਦਸੰਬਰ ਨੂੰ 248 ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਮਜ਼ਦੂਰਾਂ ਦੇ ਬੱਚਿਆਂ ਲਈ ਮੋਬਾਈਲ ਟੀਮਾਂ, ਉੱਚ ਜੋਖਮ ਵਾਲੇ ਖੇਤਰਾਂ ਲਈ ਅੱਠ ਟੀਮਾਂ ਅਤੇ ਆਵਾਜਾਈ ਪੁਆਇੰਟਾਂ ਲਈ ਅੱਠ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਬਲਾਕ ਦੇ ਕੁੱਲ 488 ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

Categories

Recent Posts

- October 15, 2025