ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਨੂੰ ਪੰਜ ਪੰਜ ਸਾਲ ਦੀ ਸਜ਼ਾ
- 133 Views
- kakkar.news
- December 4, 2023
- Crime Punjab
ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਨੂੰ ਪੰਜ ਪੰਜ ਸਾਲ ਦੀ ਸਜ਼ਾ
ਫਾਜ਼ਿਲਕਾ 04 ਦਸੰਬਰ 2023 (ਅਨੁਜ ਕੱਕੜ ਟੀਨੂੰ)
ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਅੱਜ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਇੱਕ ਕੇਸ ਵਿੱਚ ਦੋ ਜਣਿਆਂ ਨੂੰ ਪੰਜ ਪੰਜ ਸਾਲ ਦੀ ਕੈਦ ਅਤੇ ਦਸ- ਦੱਸ ਹਜਾਰ ਰੁਪਏ ਦਾ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਗਈ ਹੈ। ਇਸ ਸਬੰਧ ਵਿੱਚ ਐਫਆਈਆਰ ਨੰਬਰ 65 ਮਿਤੀ 1 ਜੂਨ 2022 ਅਧੀਨ ਧਾਰਾ 306 ਦਰਜ ਕੀਤੀ ਗਈ ਸੀ। ਉਕਤ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਸੀ ਜਿਸ ਅਨੁਸਾਰ ਨਿਰਮਲ ਸਿੰਘ ਨਾਂ ਦਾ ਬੰਦਾ ਆਪਣੀ ਪਤਨੀ ਨਿੰਦਰ ਕੌਰ ਅਤੇ ਇੱਕ ਹੋਰ ਵਿਅਕਤੀ ਕੁਲਵਿੰਦਰ ਸਿੰਘ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਗਿਆ ਸੀ। ਨਿਰਮਲ ਸਿੰਘ ਪਿੰਡ ਪੰਨੀਵਾਲਾ ਮਾਹਲਾ ਦਾ ਰਹਿਣ ਵਾਲਾ ਸੀ। ਮਾਨਯੋਗ ਅਦਾਲਤ ਵੱਲੋਂ ਦੋਹਾਂ ਦੋਸ਼ੀਆਂ ਨਿੰਦਰ ਕੌਰ ਅਤੇ ਕੁਲਵਿੰਦਰ ਸਿੰਘ ਨੂੰ ਪੰਜ ਪੰਜ ਸਾਲ ਦੀ ਸਜ਼ਾ ਅਤੇ 10-10 ਹਜਾਰ ਰੁਪਏ ਦਾ ਜੁਰਮਾਨਾ ਸੁਣਾਇਆ ਹੈ ।ਜੁਰਮਾਨਾ ਨਾ ਦੇਣ ਤੇ ਇੱਕ ਇੱਕ ਸਾਲ ਹੋਰ ਕੈਦ ਭੁਗਤਨੀ ਪਵੇਗੀ।
