ਫਾਜ਼ਿਲਕਾ ਪੁਲਿਸ ਨੇ ਨਾਕਾਬੰਦੀ ਤੇ ਪੁੱਛਗਿੱਛ ਕਰਕੇ 7 ਮੋਟਰਸਾਈਕਲ ਕੀਤੇ ਬ੍ਰਾਮਦ
- 115 Views
- kakkar.news
- December 12, 2023
- Crime Punjab
ਫਾਜ਼ਿਲਕਾ ਪੁਲਿਸ ਨੇ ਨਾਕਾਬੰਦੀ ਤੇ ਪੁੱਛਗਿੱਛ ਕਰਕੇ 7 ਮੋਟਰਸਾਈਕਲ ਕੀਤੇ ਬ੍ਰਾਮਦ
ਫਾਜ਼ਿਲਕਾ 12 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਫਾਜਿਲਕਾ ਸ਼ਹਿਰ ਅੰਦਰ ਮਾੜੇ ਅਨਸਰਾ ਨੂੰ ਕਾਬੂ ਕਰਨ ਲਈ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਪੀਪੀਐਸ ਵੱਲੋਂ ਕਪਤਾਨ ਪੁਲਿਸ (ਇੰਨਵੈ;) ਫਾਜਿਲਕਾ ਸ਼੍ਰੀ ਮਨਜੀਤ ਸਿੰਘ ਪੀਪੀਐਸ ਦੀ ਸੁਪਰਵਿਜਨ ਹੇਠ ਉਪ ਕਪਤਾਨ ਪੁਲਿਸ ਸ.ਡ ਫਾਜਿਲਕਾ ਸ੍ਰੀ ਸੁਬੇਗ ਸਿੰਘ ਪੀਪੀਐਸ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ ਵੱਲੋਂ ਕਾਰਵਾਈ ਕਰਦੇ ਹੋਏ ਬੀਤੇ ਦਿਨ ਮਿਤੀ 11 ਦਸੰਬਰ 2023 ਨੂੰ ਮੁਖਬਰੀ ਮਿਲਣ ਤੇ ਐਮ.ਆਰ ਇੰਨਕਲੈਵ ਚੌਕ ਫਾਜਿਲਕਾ ਵਿਖੇ ਨਾਕਾਬੰਦੀ ਦੌਰਾਨ ਦੋਸੀਆਨ ਜੋਗਿੰਦਰ ਸਿੰਘ ਉਰਫ ਕਾਲੀ ਪੁੱਤਰ ਜੰਗੀਰ ਸਿੰਘ ਪੁੱਤਰ ਸੁੰਦਰ ਸਿੰਘ, ਲੇਖ ਸਿੰਘ ਉਰਫ ਬਿੱਟੂ ਪੁੱਤਰ ਵਜੀਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀਆਨ ਪਿੰਡ ਕਾਂਵਾਵਾਲੀ ਥਾਣਾ ਸਦਰ ਫਾਜਿਲਕਾ ਅਤੇ ਮੁਕੇਸ਼ ਕੁਮਾਰ ਪੁੱਤਰ ਸੋਹਣ ਲਾਲ ਪੁੱਤਰ ਮੰਗਤ ਰਾਮ ਵਾਸੀ ਹਵਾੜੀਆ ਗਲੀ, ਜੱਟੀਆ ਮੁਹੱਲਾ ਫਾਜਿਲਕਾ ਪਾਸੋਂ 01 ਚੌਰੀਸ਼ੁਦਾ ਮੋਟਰਸਾਈਕਲ ਬ੍ਰਾਮਦ ਕੀਤਾ ਅਤੇ ਦੌਰਾਨੇ ਪੁੱਛਗਿੱਛ ਉਕਤ ਦੋਸ਼ੀਆਨ ਵੱਲੋਂ 06 ਹੋਰ ਵੱਖ-ਵੱਖ ਮਾਰਕਾਂ ਦੇ ਮੋਟਰਸਾਈਕਲ ਜਿਨ੍ਹਾਂ ਵਿੱਚ 03 ਹੀਰੋਂ ਐਚ.ਐਫ ਡੀਲੈਕਸ ਮੋਟਰਸਾਈਕਲ ਅਤੇ 04 ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ,ਜਿਸ ਤੇ ਇਨ੍ਹਾਂ ਦੋਸ਼ੀਆਨ ਦੇ ਖਿਲਾਫ ਮੁਕੱਦਮਾ ਨੰਬਰ 209,ਮਿਤੀ 11.12.2023 ਅ/ਧ 379,411 ਭ.ਦ ਵਾਧਾ ਜੁਰਮ 411 ਭ.ਦ ਤਹਿਤ ਥਾਣਾ ਸਿਟੀ ਫਾਜਿਲਕਾ ਵਿਖੇ ਦਰਜ਼ ਕੀਤਾ ਗਿਆ ਹੈ।
ਤਲਾਸੀ ਦੌਰਾਨ ਮੋਟਰਸਾਈਕਲ ਹੀਰੇ ਐਚ.ਐਫ ਡੀਲੈਕਸ ਬਿਨਾ ਨੰਬਰੀ ਰੰਗ ਕਾਲਾ, ਲਾਲ ਸਫੈਦ ਧਾਰੀਦਾਰ ਪੱਟੀ ਪੱਟੀ ਇੰਜਣ ਨੰ: HA11ENKGH10287 ਤੇ ਚੈਸੀ ਨੰਬਰ MBLHAW022KGJ00048 ਬ੍ਰਾਮਦੀ ਮਿਤੀ 11 ਦਸੰਬਰ 2023, ਹੀਰੇ.ਐਚ.ਐਫ.ਡੀਲੈਕਸ ਰੰਗ ਕਾਲਾ,ਲਾਲ- ਸਫੈਦ ਪੱਟੀਦਾਰ ਨੰਬਰੀ PB-22M-6758 ਇੰਜਣ ਨੰਬਰ HA11EJF4G01177 ਚੈਸੀ ਨੰਬਰ MBLHA11ATF4G01354 ਬ੍ਰਾਮਦੀ ਮਿਤੀ 12 ਦਸੰਬਰ 2023, ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਬਿਨਾ ਨੰਬਰੀ ਇੰਜਣ ਨੰਬਰ HA11EDNHA01878 ਤੇ ਚੈਸੀ ਨੰਬਰ MBLHAW128NHA11438, ਹੀਰੋ ਹਾਂਡਾ ਸਪਲੈਂਡਰ ਪਲੱਸ ਰੰਗ ਕਾਲਾ ਤੇ ਸਫੈਦ ਪੱਟੀ, ਨੰਬਰੀ PB07G-8250 ਇੰਜਣ ਨੰਬਰ HA10EFBHA07848 ਤੇ ਚੈਸੀ ਨੰਬਰ MBLHA10EZBHA20941, ਹੀਰੇ,ਐਚ.ਐਫ ਡੀਲੈਕਸ ਰੰਗ ਕਾਲਾ, ਲਾਲ ਪੱਟੀਦਾਰ ਨੰਬਰੀ PB05P-9328 ਇੰਜਣ ਨੰਬਰ 07J22E07404 ਤੇ ਚੈਸੀ ਨੰਬਰ 07J02F17210, ਹੀਰੋ ਸਪਲੈਂਡਰ ਪਲੱਸ ਰੰਗ ਕਾਲਾ,ਨੰਬਰੀ PB22V-7018 ਇੰਜਣ ਨੰਬਰ HA10EJC9K04310 ਤੇ ਚੈਸੀ ਨੰਬਰ ਰਗੜਿਆ ਹੋਇਆ ਅਤੇ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ,ਨੰਬਰੀ PB62B-4775 ਇੰਜਣ ਨੰਬਰ HA11E7P4C01779 ਤੇ ਚੈਸੀ ਨੰਬਰ MBLHAW22XP4C02500 ਬ੍ਰਾਮਦ ਕੀਤੇ ਗਏ ਹਨ।



- October 15, 2025