ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਸਟਾਫ ਦੀਆਂ ਪੈਂਡਿੰਗ ਤਨਖਾਹਾਂ ਅਤੇ ਇਨਕਰਮੈਂਟ ਰੋਕਣ ਤੇ ਵਿਰੋਧ ਪ੍ਰਦਰਸ਼ਨ
- 153 Views
- kakkar.news
- December 18, 2023
- Education Punjab
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਸਟਾਫ ਦੀਆਂ ਪੈਂਡਿੰਗ ਤਨਖਾਹਾਂ ਅਤੇ ਇਨਕਰਮੈਂਟ ਰੋਕਣ ਤੇ ਵਿਰੋਧ ਪ੍ਰਦਰਸ਼ਨ
ਫਿਰੋਜ਼ਪੁਰ 18 ਦਸੰਬਰ 2023 ਸਿਟੀਜਨਜ਼ ਵੋਇਸ
ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਸਟਾਫ ਵੈਲਫੇਅਰ ਐਸੋਸੀਏਸ਼ਨ ਅਤੇ ਟੀਚਿੰਗ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਪਿਛਲੇ ਛੇ ਮਹੀਨੇ ਦੀਆਂ ਪੈਂਡਿੰਗ ਤਨਖਾਹਾਂ ਅਤੇ ਸਰਕਾਰ ਵੱਲੋਂ ਸਮੂਹ ਸਟਾਫ ਦੇ ਦੇ ਇਨਕਰੀਮੈਂਟ ਰੋਕਣ ਦੇ ਵਿਰੋਧ ਵਿੱਚ ਕੀਤਾ ਗਿਆ। ਡਾਕਟਰ ਕੁਲਭੂਸ਼ਨ ਅਗਨੀਹੋਤਰੀ ਪ੍ਰਧਾਨ ਟੀਚਿੰਗ ਐਸੋਸੀਏਸ਼ਨ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਤੁਰੰਤ ਗਰਾਂਟ ਜਾਰੀ ਕਰੇ ਤਾਂ ਜੋ ਪੈਂਡਿੰਗ ਤਨਖਾਹਾਂ ਮਿਲ ਸਕਣ। ਉਹਨਾਂ ਨੇ ਕਿਹਾ ਕਿ ਸਾਲਾਨਾ ਇੰਕਰੀਮੈਂਟ ਰੋਕਣਾ ਗੈਰ ਕਾਨੂਨੀ ਹੈ ਜਦੋਂ ਕਿ ਸਮੂਹ ਸਟਾਫ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ। ਸਰਦਾਰ ਗੁਰਪ੍ਰੀਤ ਸਿੰਘ ਪ੍ਰਧਾਨ ਸਟਾਫ ਵੈਲਫੇਅਰ ਐਸੋਸੀਏਸ਼ਨ ਨੇ ਬੋਲਦੇ ਹੋਏ ਕਿਹਾ ਕਿ ਇੱਕ ਪਾਸੇ ਸਰਕਾਰ ਸਿੱਖਿਆ ਸਿੱਖਿਆ ਬਜਟ ਵਧਾਉਣ ਦੇ ਦਾਅਵੇ ਕਰਦੀ ਹੈ ਜਦੋਂ ਕਿ ਦੂਸਰੇ ਪਾਸੇ ਯੂਨੀਵਰਸਿਟੀ ਨੂੰ ਸਲਾਨਾ ਗਰਾਂਟ ਦੇਣ ਤੋਂ ਵੀ ਭੱਜ ਰਹੀ ਹੈ। ਪਿਛਲੇ ਸਾਲ ਸਰਕਾਰ ਨੇ 30 ਕਰੋੜ ਸਾਲਾਨਾ ਗਰਾਂਟ ਅਨਾਉਂਸ ਕਰਕੇ ਸਿਰਫ 15 ਕਰੋੜ ਹੀ ਜਾਰੀ ਕੀਤੇ। ਜਿਸ ਕਾਰਨ ਸਟਾਫ ਦੀ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਪੈਂਡਿੰਗ ਚੱਲ ਰਹੀਆਂ ਹਨ। ਸਰਕਾਰ ਨੇ ਗਰਾਂਟ ਵਧਾਉਣ ਦੀ ਥਾਂ ਸਮੂਹ ਸਟਾਫ ਦੀਆਂ ਸਲਾਨਾ ਇੰਕਰੀਮੈਂਟ ਤੇ ਰੋਕ ਲਗਾ ਦਿੱਤੀ ਹੈ। ਜਿਸ ਦੇ ਵਿਰੋਧ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸ੍ਰੀ ਸਤਿੰਦਰ ਕੁਮਾਰ ਜਨਰਲ ਸਕੱਤਰ ਨੇ ਕਿਹਾ ਜੇ ਕਰ ਸਰਕਾਰ ਨੇ ਇੰਕਰੀਮੈਂਟ ਤੇ ਰੋਕ ਨਾ ਹਟਾਈ ਅਤੇ ਯੂਨੀਵਰਸਿਟੀ ਦੀ ਸਲਾਨਾ ਗਰਾਂਟ 30 ਕਰੋੜ ਰੁਪਏ ਨਾ ਅਨਾਉਂਸ ਕੀਤੀ ਤਾਂ ਸਮੂਹ ਸਟਾਫ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ।
ਗੁਰਪ੍ਰੀਤ ਸਿੰਘ
ਪ੍ਰਧਾਨ
ਸਟਾਫ ਵੈਲਫੇਅਰ ਐਸੋਸੀਏਸ਼ਨ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024