ਫਿਰੋਜ਼ਪੁਰ ਦੇ ਪਿੰਡ ਲਾਲਚੀਆਂ ਵਿਖੇ ਇਕ ਵਿਅਕਤੀ ਨੂੰ ਸਾਡੇ 16 ਕਿਲੋ ਭੁੱਕੀ ਚੁਰਾ ਪੋਸਤ ਸਹਿਤ ਕਿਤਾ ਕਾਬੂ
- 180 Views
- kakkar.news
- December 18, 2023
- Crime Punjab
ਫਿਰੋਜ਼ਪੁਰ ਦੇ ਪਿੰਡ ਲਾਲਚੀਆਂ ਵਿਖੇ ਇਕ ਵਿਅਕਤੀ ਨੂੰ ਸਾਡੇ 16 ਕਿਲੋ ਭੁੱਕੀ ਚੁਰਾ ਪੋਸਤ ਸਹਿਤ ਕਿਤਾ ਕਾਬੂ
ਫਿਰੋਜ਼ਪੁਰ 18 ਦਸੰਬਰ 2023 (ਅਨੁਜ ਕੱਕੜ ਟੀਨੂੰ)
ਐਸ ਐਸ ਪੀ ਫਿਰੋਜ਼ਪੁਰ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲਾ ਫ਼ਿਰੋਜ਼ਪੁਰ ਦੀ ਪੁਲਸ ਵਲੋਂ ਨਸ਼ਾ ਤਸਕਰਾਂ ਖਿਲਾਫ ਵਿੰਡੀ ਗਈ ਮੁਹਿੰਮ ਦੇ ਤਹਿਤ ਅੱਜ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਤਕਰੀਬਨ 17 ਕਿਲੋ ਭੁੱਕੀ ਚੁਰਾ ਪੋਸਤ ਬਰਾਮਦ ਕੀਤੀ ਹੈ !
ਮਿਲੀ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਮਹੇਸ਼ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸੰਬਧ ਵਿੱਚ ਬਾਹੱਦ ਰਕਬਾ ਪਿੰਡ ਲਾਲਚੀਆਂ ਬੱਸ ਅੱਡਾ ਪਰ ਪੁੱਜੇ ਤਾਂ ਓਥੈ ਇੱਕ ਵਿਅਕਤੀ ਜੋ ਕੇ ਆਪਣੇ ਕੋਲ ਇੱਕ ਪਲਾਸਟਿਕ ਗੱਟਾ ਰੱਖ ਕੇ ਬੈਠਾ ਦਿਖਾਈ ਦਿੱਤਾ, ਜੋ ਕੇ ਪੁਲਿਸ ਪਾਰਟੀ ਦੇਖ ਕੇ ਘਬਰਾ ਗਿਆ ਤੇ ਇੱਕ ਦਮ ਮੋਕਾ ਤੋਂ ਭੱਜਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਦੁਆਰਾ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਗੱਟੇ ਨੂੰ ਚੈਕੱ ਕਿਤਾ ਤਾ ਉਸ ਵਿੱਚੋਂ 16 ਕਿਲੋ 550 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ । ਕਾਬੂ ਕੀਤੇ ਵਿਅਕਤੀ ਕੋਲੋਂ ਉਸਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸਦਾ ਨਾਮ ਗੁਰਮੇਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਸਤੀ ਬੋਗੀ ਵਾਲਾ ਦਾਖਲੀ ਮੋਹਨ ਕੇ ਉਤਾਂੜ ਵਜੋਂ ਹੋਈ ! ਜਿਸ ਉਪਰ 118 /17-12 -2023 ਅ/ਧ 15/61/85 ਐਨ ਡੀ ਪੀ ਐਸ ਐਕਟ ਦੇ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ !



- October 15, 2025