ਕੇਂਦਰੀ ਜੇਲ ਫਿਰੋਜ਼ਪੁਰ ਚੋ ਤਲਾਸ਼ੀ ਦੌਰਾਨ 3 ਮੋਬਾਈਲ ਅਤੇ ਚਾਰਜਰ ਹੋਏ ਬਰਾਮਦ
- 130 Views
- kakkar.news
- December 19, 2023
- Punjab
ਕੇਂਦਰੀ ਜੇਲ ਫਿਰੋਜ਼ਪੁਰ ਚੋ ਤਲਾਸ਼ੀ ਦੌਰਾਨ 3 ਮੋਬਾਈਲ ਅਤੇ ਚਾਰਜਰ ਹੋਏ ਬਰਾਮਦ
ਫਿਰੋਜ਼ਪੁਰ 19 ਦਸੰਬਰ 2023 (ਅਨੁਜ ਕੱਕੜ ਟੀਨੂੰ)
ਨਿਰਮਲਜੀਤ ਸਿੰਘ ਅਤੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਅਗਵਾਈ ਵਿਚ ਕੇਂਦਰੀ ਜੇਲ ਅੰਦਰ ਤਲਾਸ਼ੀ ਅਭਿਆਨ ਚਲਾਇਆ ਜਿਸ ਦੇ ਤਹਿਤ ਮੋਬਾਈਲ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ।
ਏ ਐਸ ਆਈ ਗੁਰਮੇਲ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 16 ਦਸੰਬਰ ਅਤੇ 18 ਦਸੰਬਰ ਦੇ ਤਹਿਤ ਪੱਤਰ ਨੰਬਰ 14648,14702 ਦੇ ਤਹਿਤ ਨਿਰਮਲਜੀਤ ਸਿੰਘ ਅਤੇ ਰਿਸ਼ਵਪਾਲ ਗੋਇਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਨੂੰ ਗੁਪਤ ਸੂਚਨਾ ਮਿਲੀ ਕਿ ਜੇਲ ਅੰਦਰ ਸ਼ਰਾਰਤੀ ਅਨਸਰਾਂ ਵਲੋਂ ਮੋਬਾਈਲ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਮਿੱਲ ਕੇ ਕੇਂਦਰੀ ਜੇਲ ਅੰਦਰ ਸਰਚ ਅਭਿਆਨ ਚਲਾਇਆ ਗਿਆ ! ਤਲਾਸ਼ੀ ਦੌਰਾਨ ਪੁਲਿਸ ਨੂੰ 3 ਮੋਬਾਈਲ 1 ਬੈਟਰੀ ਅਤੇ 1 ਟੈਮਪਰੇਰੀ ਚਾਰਜਰ ਬਰਾਮਦ ਹੋਇਆ ! ਜਿਸ ਦੇ ਤਹਿਤ 524 /18 -12 -23 ਅ / ਧ ਐਕਟ ਦੀ ਧਾਰਾ 52-ਏ ਪਰਿਜੰਨ ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।



- October 15, 2025