ਫਿਰੋਜ਼ਪੁਰ ਪੁਲਿਸ ਵਲੋਂ ਲੁੱਟਾਂ ਖੋਆ ਕਰਨ ਵਾਲੇ 5 ਵਿਅਕਤੀ ਮਾਰੂ ਹਥਿਆਰਾਂ ਸਮੇਤ ਕੀਤੇ ਗਏ ਗ੍ਰਿਫਤਾਰ
- 229 Views
- kakkar.news
- December 21, 2023
- Crime Punjab
ਫਿਰੋਜ਼ਪੁਰ ਪੁਲਿਸ ਵਲੋਂ ਲੁੱਟਾਂ ਖੋਆ ਕਰਨ ਵਾਲੇ 5 ਵਿਅਕਤੀ ਮਾਰੂ ਹਥਿਆਰਾਂ ਸਮੇਤ ਕੀਤੇ ਗਏ ਗ੍ਰਿਫਤਾਰ
ਫਿਰੋਜ਼ਪੁਰ 21 ਦਸੰਬਰ 2023 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੀ ਪੁਲਸ ਨੇ 20 ਦਸੰਬਰ ਦੀ ਬੀਤੀ ਸ਼ਾਮ ਕਰੀਬ 5 :30 ਵਜੇ ਲੁੱਟਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 5 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੀਪਕ ਹਿਲੋਰੀ ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਸ, ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਪੀ (ਡੀ) ਰਣਧੀਰ ਕੁਮਾਰ ਦੀ ਯੋਗ ਅਗਵਾਈ ਹੇਠ ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਸਮੇਤ ਪੁਲਿਸ ਟੀਮ ਨੇ ਇਕ ਕਾਰਵਾਈ ਤਹਿਤ ਵੀਰ ਸਿੰਘ ਉਰਫ ਵੀਰੂ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਲਬਾਗ, ਸੋਕੜ ਨਹਿਰ ਸਿਟੀ ਫਿਰੋਜ਼ਪੁਰ, ਅਕਾਸ਼ ਉਰਫ ਵਿਕਾਸ ਪੁੱਤਰ ਜਾਮੇਸ ਵਾਸੀ ਸਦਾ ਨੰਦਰ ਵਾਲੀ ਗਲੀ ਬਸਤੀ ਆਵਾ, ਕਿਰਨ ਪੁੱਤਰ ਬਿੱਟੂ ਵਾਸੀ ਬਸਤੀ ਆਵਾ, ਹਰਬੰਸ ਸਿੰਘ ‘ ਬੰਸਾ ਪੁੱਤਰ ਮੁਖਤਿਆਰ ਸਿੰਘ , ਕਮਲਜੀਤ ਸਿੰਘ , ਕਮਲ ਪੁੱਤਰ ਕੇਵਲ ਸਿੰਘ ਵਾਸੀਆਨ ਕਾਮਲ ਵਾਲਾ,ਥਾਣਾ ਮੱਲਾਂ ਵਾਲਾ, ਜਿਲ੍ਹਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਹਾਇਕ ਥਾਣੇਦਾਰ ਜੰਗ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਜਦ ਉਹ ਅਤੇ ਓਹਨਾ ਦੀ ਪੁਲਿਸ ਟੀਮ ਨਾਲ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿਚ ਜ਼ੀਰਾ ਗੇਟ ਪਾਸ ਮੌਜੂਦ ਸੀ ਤਾ ਕਿਸੇ ਮੁਖਬਰ ਖਾਸ ਵਲੋਂ ਇਤਲਾਹ ਮਿਲੀ ਕਿ ਕੁੱਜ ਵਿਅਕਤੀ ਜੋ ਕੇ ਮਾਰੂ ਹਥਿਆਰਾਂ ਸਮੇਤ ਲੈਸ ਹੋ ਕੇ ਰਾਹਗਿਰਾ ਨੂੰ ਡਰਾ ਧਮਕਾ ਕੇ ਨਗਦੀ ,ਜੇਵਰਾਤ, ਮੋਬਾਈਲ ਫੋਨ ਅਤੇ ਮੋਟਰਸਾਇਕਲ ਆਦਿ ਲੁੱਟਾਂ ਖੋਆ ਕਰਨ ਦੇ ਆਦੀ ਹਨ, ਜੋ ਅੱਜ ਵੀ ਮਾਰਕੀਟ ਕਮੇਟੀ ਦਫਤਰ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ! ਜੇ ਕਰ ਹੁਣੇ ਇਹਨਾਂ ਤੇ ਰੇਡ ਕੀਤੀ ਜਾਵੇ ਤਾ ਇਹਨਾਂ ਨੂੰ ਕਾੱਬੂ ਕੀਤਾ ਜਾ ਸਕਦਾ ਹੈ !
ਮਿਲੀ ਇਤਲਾਹ ਦੇ ਮੁਤਾਬਿਕ ਜਦ ਪੁਲਿਸ ਵਲੋਂ ਉਕਤ ਜਗ੍ਹਾ ਤੇ ਛਾਪੇਮਾਰੀ ਕੀਤੀ ਗਈ ਤਾ , ਪੁਲਿਸ ਨੇ ਓਥੈ ਦੋਸ਼ੀਆਂ ਸਮੇਤ ਮਾਰੂ ਹਾਥੀਆਂਰ ਬਰਾਮਦ ਕੀਤੇ !ਜਿਨ੍ਹਾਂ ਚੋ 02 ਕਾਪੇ, 01 ਬੇਸ ਬੈੱਟ,03 ਮੋਬਾਈਲ ਫੋਨ ਅਤੇ 02 ਮੋਟਰਸਾਇਕਲ ਮਾਰਕਾ ਹੋਣੋ ਪੈਸ਼ਨ ਪਰੋ ਰੰਗ ਕਲਾ ਬਿਨਾ ਨੰਬਰੀ ਅਤੇ ਹੀਰੋ ਹਾਂਡਾ ਸੀ ਡੀ ਡੀਲੇਕ੍ਸ ਰੰਗ ਕਲਾ ਬਿਨਾ ਨੰਬਰੀ ਸ਼ਾਮਿਲ ਸਨ !
ਥਾਣਾ ਸਿਟੀ ਫਿਰੋਜ਼ਪੁਰ ਵਲੋਂ ਇਹਨਾਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਖਿਲਾਫ ਮੁਕਦਮਾ ਨੰਬਰ 527/20.12.2023 ਅ/ਧ 399/402/411 ਆਈ .ਪੀ .ਸੀ ਦੀ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ!

