ਨੌਜਵਾਨ ਭਾਰਤ ਸਭਾ ਵੱਲੋ ਏ ਡੀ ਸੀ ਵਿਕਾਸ ਫਿਰੋਜ਼ਪੁਰ ਦੇ ਦਫ਼ਤਰ ਅੱਗੇ 3 ਜਨਵਰੀ ਨੂੰ ਪੱਕਾ ਧਰਨਾ ਲਾਉਣ ਦਾ ਕੀਤਾ ਐਲਾਨ।
- 100 Views
- kakkar.news
- December 26, 2023
- Punjab
ਨੌਜਵਾਨ ਭਾਰਤ ਸਭਾ ਵੱਲੋ ਏ ਡੀ ਸੀ ਵਿਕਾਸ ਫਿਰੋਜ਼ਪੁਰ ਦੇ ਦਫ਼ਤਰ ਅੱਗੇ 3 ਜਨਵਰੀ ਨੂੰ ਪੱਕਾ ਧਰਨਾ ਲਾਉਣ ਦਾ ਕੀਤਾ ਐਲਾਨ।
ਫਿਰੋਜ਼ਪੁਰ 26 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਪ੍ਰੈੱਸ ਬਿਆਨ ਜਾਰੀ ਕਰਦੇ ਸਮੇ ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਤੇ ਜਿਲ੍ਹਾ ਮੀਤ ਪ੍ਰਧਾਨ ਜਸਵੰਤ ਸਿੰਘ ਜੁਆਏ ਸਿੰਘ ਵਾਲਾ ਨੇ ਕਿਹਾ ਕਿ ਪਿੰਡ ਜੁਆਏ ਸਿੰਘ ਵਾਲਾ ,ਮਾੜੇ ਕਲਾ ,ਵਸਤੀ ਨਾਨਕ ਪੁਰਾ ਦੇ ਵਿੱਚ ਮਨਰੇਗਾ ਦੇ ਕੰਮਾ ਵਿੱਚ ਹੋਏ ਵੱਡੀ ਪੱਧਰ ਤੇ ਘਪਲੇ ਜਾ ਇਹਨਾ ਪਿੰਡਾ ਵਿੱਚ ਸਰਪੰਚਾ ਵੱਲੋ ਪਿੰਡਾ ਵਿੱਚ ਵਿਕਾਸ ਦੇ ਕੰਮ ਲਈ ਆਈਆ ਗ੍ਰਾਂਟਾ ਵਿੱਚ ਤੇ ਪਿੰਡਾ ਵਿੱਚ ਸਬਸਿਟੀ ਤੇ ਆਏ ਖੇਤੀ ਸੰਦ ਜੋ ਕਾਗਜਾ ਵਿੱਚ ਤਾ ਸੰਦ ਆਏ ਨੇ ਪਰ ਪਿੰਡਾ ਵਿੱਚ ਸੰਦ ਨਹੀ ਹਨ ਸਰਪੰਚਾ ਨੇ ਸਬਸਿਟੀਆ ਵੀ ਲੈ ਕੇ ਖਾਦੀਆ ਹਨ ਤੇ ਕਈ ਹੋਰ ਵੀ ਕੀਤੇ ਘਪਲਿਆ ਨੂੰ ਨੰਗਾ ਕੀਤਾ ਗਿਆ ਇਹਨਾ ਘਪਲਿਆ ਦਾ ਸਾਰਾ ਰਿਕਾਰਡ ਆਰ ਟੀ ਆਈ ਰਾਹੀ ਨੌਜਵਾਨਾ ਨੇ ਲਿਆ ਹੈ ਜੋ ਇਹਨਾ ਘਪਲੇ ਬਾਜਾ ਦੇ ਖਿਲਾਫ ਕਾਰਵਾਈ ਕਰਨ ਲਈ ਦਿੱਤੀਆ ਦਰਖਾਸਤਾ ਨਾਲ ਵੀ ਕਾਪੀਆ ਨੱਥੀ ਕੀਤੀਆ ਗਈਆ ਹਨ ਤੇ ਕੁਝ ਰਿਕਾਰਡ ਲੈਣ ਲਈ ਆਰ ਟੀ ਆਈ ਪਾਈਆ ਹੋਈਆ ਨੂੰ ਕਾਫੀ ਸਮਾਂ ਹੋਣ ਤੇ ਵਾਰ ਵਾਰ ਦਫਤਰਾ ਦੇ ਗੇੜੇ ਮਾਰ ਦੇ ਬਾਵਜੂਦ ਵੀ ਪੂਰਾ ਰਿਕਾਰਡ ਨਹੀ ਦਿੱਤਾ ਜਾ ਰਿਹਾ ।
ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਵੱਡੇ ਵੱਡੇ ਦਾਵੇ ਕਰ ਰਹੀ ਹੈ ਕਿ ਅਸੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਦਿੱਤਾ ਹੈ ਪਰ ਆਹ ਪਿੰਡਾ ਦੇ ਨੌਜਵਾਨ ਲੱਗਭੱਗ ਡੇਢ ਸਾਲ ਤੋ ਭ੍ਰਿਸ਼ਟਾਚਾਰ ਕਰਨ ਵਾਲਿਆ ਖਿਲਾਫ ਕਾਰਵਾਈ ਕਰਵਾਉਣ ਲਈ ਮੰਗ ਕਰਦੇ ਆ ਰਹੇ ਨੇ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਨਹੀ ਕੀਤੀ ਸਿਰਫ਼ ਜੀ ਐਸ ਆਰ ਮੋਨਿਕਾ ਰਾਣੀ ਨੂੰ ਸਸਪੈਂਡ ਕਰ ਦਿਤਾ ਤੇ ਉਸ ਖਿਲਾਫ ਬਣਦੀ ਐਫ ਆਈ ਆਰ ਨਹੀ ਕੀਤੀ ।
ਨੌਜਵਾਨ ਆਗੂ ਸੱਤਪਾਲ ਸਿੰਘ ,ਸੁਰਿੰਦਰ ਸਿੰਘ ਮਾੜੇ ਕਲਾ ਨੇ ਕਿਹਾ ਕਿ ਏ ਡੀ ਸੀ ਵਿਕਾਸ ਫਿਰੋਜ਼ਪੁਰ ਵੱਲੋ ਦੋਸ਼ੀਆ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਾਨੂੰ ਹੀ ਲਗਾਤਾਰ ਦਫ਼ਤਰਾ ਦੇ ਚੱਕਰ ਲਵਾਏ ਜਾ ਰਹੇ ਨੇ ਜਿਵੇ ਕਿ ਅਸੀ ਭ੍ਰਿਸ਼ਟਾਚਾਰੀ ਨੂੰ ਨੰਗਾ ਕਰਕੇ ਕੋਈ ਗਲਤੀ ਕੀਤੀ ਹੋਵੇ ।ਦੋਸ਼ੀਆ ਖਿਲਾਫ ਕਾਰਵਾਈ ਇਸ ਕਰਕੇ ਨਹੀ ਕੀਤੀ ਜਾ ਰਹੀ ਕਿਉਂਕਿ ਸਾਰੀ ਚੋਰ ਕੁੱਤੀ ਰਹੀ ਹੋਈ ਹੈ।ਅੱਜ ਨੌਜਵਾਨ ਭਾਰਤ ਸਭਾ ਵੱਲੋ ਏ ਡੀ ਸੀ ਵਿਕਾਸ ਫਿਰੋਜ਼ਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਤੇ ਦੋਸ਼ੀਆ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ ਏ ਡੀ ਸੀ ਵਿਕਾਸ ਫਿਰੋਜ਼ਪੁਰ ਨੇ ਆਗੂਆ ਨੂੰ ਵਿਸ਼ਵਾਸ ਦੁਆਇਆ ਕਿ ਜਲਦ ਸਾਰੇ ਦੋਸ਼ੀਆ ਖਿਲਾਫ ਕਾਰਵਾਈ ਕੀਤੀ ਜਾਵੇਗੀ ।
ਆਗੂਆ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਦੋਸ਼ੀਆ ਖਿਲਾਫ ਕਾਰਵਾਈ ਨਹੀ ਕੀਤੀ ਜਾਂਦੀ ਤੇ 3 ਜਨਵਰੀ ਨੂੰ ਏ ਡੀ ਸੀ ਵਿਕਾਸ ਫਿਰੋਜ਼ਪੁਰ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾਇਆ ਜਾਵੇਗਾ ।ਇਸ ਮੋਕੇ ਸੁਖਜਿੰਦਰ ਬੋਹੜੀਆ, ਜੰਗੀਰ ਸਿੰਘ, ਹਰਦੀਪ ਸਿੰਘ, ਰਮਨ ਸਿੰਘ, ਬੋਬੀ ਸਿੰਘ, ਬਿੱਲਾ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024