BSNL ਨੇ ਫ਼ਿਰੋਜ਼ਪੁਰ ਸਰਕਲ ਵਿੱਚ 4G ਸੇਵਾਵਾਂ ਅਤੇ FTTH ਗਾਹਕਾਂ ਲਈ IFTV ਅਤੇ ਵਾਈ-ਫਾਈ ਰੋਮਿੰਗ ਸੇਵਾਵਾਂ ਸ਼ੁਰੂ ਕੀਤੀਆਂ
- 122 Views
- kakkar.news
- January 9, 2025
- Punjab
BSNL ਨੇ ਫ਼ਿਰੋਜ਼ਪੁਰ ਸਰਕਲ ਵਿੱਚ 4G ਸੇਵਾਵਾਂ ਅਤੇ FTTH ਗਾਹਕਾਂ ਲਈ IFTV ਅਤੇ ਵਾਈ-ਫਾਈ ਰੋਮਿੰਗ ਸੇਵਾਵਾਂ ਸ਼ੁਰੂ ਕੀਤੀਆਂ
ਫਿਰੋਜ਼ਪੁਰ 9 ਜਨਵਰੀ 2025 ( ਅਨੁਜ ਕੱਕੜ ਟੀਨੂ )
ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਦੇ ਪੰਜਾਬ ਸਰਕਲ ਦੇ ਮੁੱਖ ਮਹਾਪ੍ਰਬੰਧਕ ਸ਼੍ਰੀ ਅਜੈ ਕੁਮਾਰ ਕਰਾਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਫ਼ਿਰੋਜ਼ਪੁਰ ਸਰਕਲ ਦੇ ਮਹਾਪ੍ਰਬੰਧਕ ਸ਼੍ਰੀ ਕੇ.ਡੀ. ਸਿੰਘ ਦੇ ਅਥਕ ਯਤਨਾਂ ਦੇ ਨਤੀਜੇ ਵਜੋਂ ਫ਼ਿਰੋਜ਼ਪੁਰ ਪ੍ਰਚਾਲਨ ਖੇਤਰ ਵਿੱਚ ਦੇਸੀ 4G ਸੇਵਾ (ਜੋ 5G-ਰੇਡੀ ਹੈ) ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਗਾਹਕਾਂ ਕੋਲ BSNL ਦਾ 3G ਸਿਮ ਹੈ, ਉਹ ਇਸਨੂੰ BSNL ਦੇ ਕਿਸੇ ਵੀ ਸੇਵਾ ਕੇਂਦਰ ਜਾਂ ਰਿਟੇਲਰ ਦੇ ਜ਼ਰੀਏ ਮੁਫ਼ਤ 4G ਸਿਮ ਵਿੱਚ ਬਦਲਵਾ ਸਕਦੇ ਹਨ। 4G ਸੇਵਾ ਵਿੱਚ BSNL ਫ਼ਿਰੋਜ਼ਪੁਰ ਨੇ ਹੁਣ ਤਕ 450+ ਟਾਵਰ ਚਾਲੂ ਕਰ ਦਿੱਤੇ ਹਨ ਅਤੇ ਹੋਰ 25 ਜਲਦੀ ਹੀ ਸ਼ੁਰੂ ਕੀਤੇ ਜਾਣਗੇ। ਇਸ ਦੇ ਇਲਾਵਾ 100 ਦੇ ਕਰੀਬ ਨਵੇਂ ਟਾਵਰਾਂ ਦੇ ਕੰਮ ਦੀ ਯੋਜਨਾ ਚੱਲ ਰਹੀ ਹੈ ਅਤੇ 3G ਸੇਵਾ ਨੂੰ ਜਲਦੀ ਹੀ ਬੰਦ ਕਰ ਦਿੱਤਾ ਜਾਵੇਗਾ। ਇਸ ਵਿੱਤੀ ਸਾਲ ਵਿੱਚ BSNL ਫ਼ਿਰੋਜ਼ਪੁਰ ਦਾ ਮੋਬਾਈਲ ਡਾਟਾ ਢਾਈ ਗੁਣਾ ਤੋਂ ਵੱਧ ਵਧਿਆ ਹੈ ਅਤੇ ਇੱਕ ਲੱਖ ਤੋਂ ਜ਼ਿਆਦਾ ਨਵੇਂ ਗਾਹਕ ਜੁੜੇ ਹਨ ਜੋ BSNL ਵਿੱਚ ਗਾਹਕਾਂ ਦੇ ਭਰੋਸੇ ਨੂੰ ਦਰਸਾਉਂਦੇ ਹਨ।
ਆਈਐਫਟੀਵੀ (IFTV)
ਇਸਦੇ ਨਾਲ ਹੀ, ਗਾਹਕਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਉਦੇਸ਼ ਨਾਲ, BSNL ਫ਼ਿਰੋਜ਼ਪੁਰ ਨੇ ਫ਼ਿਰੋਜ਼ਪੁਰ, ਫ਼ਰੀਦਕੋਟ, ਫਾਜ਼ਿਲਕਾ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਸਾਰੇ FTTH (ਐਫਟੀਟੀਐਚ) ਗਾਹਕਾਂ ਲਈ IFTV (ਆਈਐਫਟੀਵੀ) ਅਤੇ ਵਾਈਫਾਈ ਰੋਮਿੰਗ ਸੇਵਾਵਾਂ ਵੀ ਸ਼ੁਰੂ ਕੀਤੀ ਹਨ।
ਮਹਾਪ੍ਰਬੰਧਕ ਸ਼੍ਰੀ ਕੇ.ਡੀ. ਸਿੰਘ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਇਹ ਜਾਣਕਾਰੀ ਦਿੱਤੀ ਕਿ IFTV ਸੇਵਾ ਦੇ ਤਹਿਤ 400+ ਟੀਵੀ ਚੈਨਲ ਬਿਨਾਂ ਕਿਸੇ ਵਾਧੂ ਡਿਵਾਈਸ/ਸੈਟ-ਟਾਪ ਬਾਕਸ ਦੇ BSNL ਦੇ ਸਾਰੇ FTTH ਕਨੈਕਸ਼ਨਾਂ ’ਤੇ ਮੁਫ਼ਤ ਉਪਲਬਧ ਕਰਵਾਏ ਗਏ ਹਨ। ਫ਼ਿਰੋਜ਼ਪੁਰ ਪ੍ਰਚਾਲਨ ਖੇਤਰ ਵਿੱਚ 38,000+ FTTH ਗਾਹਕ ਇਸ ਸੇਵਾ ਦਾ ਫਾਇਦਾ ਲੈ ਸਕਣਗੇ ਅਤੇ ਘਰ ਦੇ ਕੇਬਲ ਬਿੱਲ ਤੋਂ ਵੀ ਛੁਟਕਾਰਾ ਪਾ ਸਕਣਗੇ। ਇਸ ਸਹੂਲਤ ਦਾ ਫਾਇਦਾ ਲੈਣ ਲਈ FTTH ਗਾਹਕਾਂ ਨੂੰ ਆਪਣੇ ਰਜਿਸਟਰੇਡ ਮੋਬਾਈਲ ਨੰਬਰ ਨਾਲ https://fms.bsnl.in/iptvreg ’ਤੇ ਰਜਿਸਟਰ ਕਰਨਾ ਹੋਵੇਗਾ ਅਤੇ SKYPRO IFTV ਐਪ ਇੰਸਟਾਲ ਕਰਨੀ ਹੋਵੇਗੀ। ਗਾਹਕ ਆਪਣੇ ਸਮਾਰਟ ਐਲਈਡੀ ਟੀਵੀ ’ਤੇ HD ਚੈਨਲ ਅਤੇ ਉੱਚ ਗੁਣਵੱਤਾ ਵਾਲੇ ਵੀਡੀਓ ਦਾ ਆਨੰਦ ਲੈ ਸਕਦੇ ਹਨ।
ਵਾਈਫਾਈ ਰੋਮਿੰਗ ਸੇਵਾ
BSNL ਨੇ ਸਾਰੇ FTTH ਕਨੈਕਸ਼ਨਾਂ ਦੇ ਨਾਲ ਵਾਈਫਾਈ ਰੋਮਿੰਗ ਸੇਵਾ ਵੀ ਸ਼ੁਰੂ ਕੀਤੀ ਹੈ। ਇਸਦੇ ਤਹਿਤ ਗਾਹਕ ਸਾਰੇ ਭਾਰਤ ਵਿੱਚ, ਜਿੱਥੇ ਵੀ ਵਾਈਫਾਈ ਰੋਮਿੰਗ ਹਾਟਸਪਾਟ ਸਕ੍ਰਿਆ ਹੈ, ਉੱਥੇ ਉੱਚ-ਗਤੀ ਵਾਲੇ ਇੰਟਰਨੈਟ ਕਨੈਕਟੀਵਿਟੀ ਦਾ ਇਸਤੇਮਾਲ ਕਰ ਸਕਦੇ ਹਨ। ਇਸ ਸੇਵਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗਾਹਕਾਂ ਦਾ ਡਾਟਾ ਉਨ੍ਹਾਂ ਦੇ ਘਰੇਲੂ FTTH ਕਨੈਕਸ਼ਨ ਨਾਲ ਜੁੜੇ ਖਾਤੇ ਤੋਂ ਹੀ ਕਟਿਆ ਜਾਵੇਗਾ। ਵਾਈਫਾਈ ਰੋਮਿੰਗ ਸੇਵਾ ਲਈ ਗਾਹਕ ਨੂੰ ਆਪਣੇ ਰਜਿਸਟਰੇਡ ਮੋਬਾਈਲ ਨੰਬਰ ਨਾਲ https://portal.bsnl.in/ftth/wifiroaming ’ਤੇ ਰਜਿਸਟਰ ਕਰਨਾ ਹੋਵੇਗਾ।
BSNL ਚੈਟਬੌਟ:
BSNL ਦੀ FTTH ਸੇਵਾ ਅਤੇ ਹੋਰ ਜਾਣਕਾਰੀਆਂ ਲਈ, ਗਾਹਕ BSNL ਦੇ ਚੈਟਬੌਟ ਨੰਬਰ 18004444 ’ਤੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ’ਤੇ BSNL ਵੱਲੋਂ ਉਪਮਹਾਪ੍ਰਬੰਧਕ ਸ਼੍ਰੀ ਸੰਜੀਵ ਅਗਰਵਾਲ, ਆੰਤਰੀਕ ਵਿੱਤੀ ਸਲਾਹਕਾਰ ਸ਼੍ਰੀ ਵਿਸ਼ਾਲ ਨਾਗਪਾਲ, ਸਹਾਇਕ ਮਹਾਪ੍ਰਬੰਧਕ ਸ਼੍ਰੀ ਯੋਗੇਸ਼ ਕੁਮਾਰ, ਸ਼੍ਰੀ ਅਜੈ ਜਿੰਦਲ, ਸ਼੍ਰੀ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।

