ਗੁਰੂਹਰਸਹਾਏ ਪੁਲਿਸ ਵਲੋਂ 750 ਲੀਟਰ ਨਾਜਾਇਜ਼ ਸ਼ਰਾਬ ਕੀਤੀ ਗਈ ਬਰਾਮਦ
- kakkar.news
- January 17, 2024
- Crime Punjab
ਗੁਰੂਹਰਸਹਾਏ ਪੁਲਿਸ ਵਲੋਂ 750 ਲੀਟਰ ਨਾਜਾਇਜ਼ ਸ਼ਰਾਬ ਕੀਤੀ ਗਈ ਬਰਾਮਦ
ਫਿਰੋਜ਼ਪੁਰ / ਗੁਰੂਹਰਸਹਾਏ 17 ਜਨਵਰੀ 2024 (ਅਨੁਜ ਕੱਕੜ ਟੀਨੂੰ )
ਐਸ ਐਸ ਪੀ ਫਿਰੋਜ਼ਪੁਰ ਜੀ ਦੇ ਜਿਲ੍ਹਾ ਨਿਰਦੇਸ਼ਾ ਅਨੁਸਾਰ ਅਸਮਾਜਿਕ ਤੱਤਵ ਅਤੇ ਨਾਜਾਇਜ਼ ਅਤੇ ਨਕਲੀ ਸ਼ਰਾਬ ਵੇਚਣ ਜਾਂ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਗੁਰੂਹਰਸਹਾਏ ਦੇ ਸਹਾਇਕ ਥਾਣੇਦਾਰ ਮਹਿਲ ਸਿੰਘ ਅਤੇ ਓਹਨਾ ਦੀ ਪੁਲਿਸ ਟੀਮ ਵਲੋਂ 750 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ।
ਸਹਾਇਕ ਥਾਣੇਦਾਰ ਮਹਿਲ ਸਿੰਘ ਦੇ ਦੱਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਦਾਣਾ ਮੰਡੀ ਪੰਜੇ ਕੇ ਉਤਾੜ ਵਿਖੇ ਗਸ਼ਤ ਤੇ ਸੀ ਤਾ ਓਹਨਾ ਨੂੰ ਇਕ ਇਤੇਲਾਹ ਮਿਲੀ ਕੇ ਇਕ ਵਿਅਕਤੀ ਨਾਜਾਇਜ਼ ਸ਼ਰਾਬ ਕੱਢਣ-ਵੇਚਣ ਦਾ ਆਦਿ ਹੈ ਅਤੇ ਇਸ ਸਮੇ ਉਹ ਆਪਣੇ ਘਰ ਵਿਖੇ ਨਾਜਾਇਜ਼ ਸ਼ਰਾਬ ਕਸੀਦ ਕਰ ਰਿਹਾ ਹੈ ਅਤੇ ਜੇ ਕਰ ਉਸ ਪਰ ਰੇਡ ਕਰੀ ਜਾਏ ਤਾ ਉਹ ਕਾਬੂ ਆ ਸਕਦਾ ਹੈ ।
ਜਦ ਪੁਲਿਸ ਸਮੂਹ ਵੱਲੋ ਉਕਤ ਜਗ੍ਹਾ ਤੇ ਜਾ ਕੇ ਰੇਡ ਕੀਤੀ ਗਈ ਤਾਂ ਪੁਲਿਸ ਨੂੰ ਵੇਖਦਿਆਂ ਉਕਤ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ ।ਪੁਲਿਸ ਨੂੰ ਓਥੋਂ ਤਕਰੀਬਨ 750 ਲੀਟਰ ਲਾਹਣ ਬਰਾਮਦ ਹੋਈ ।
ਪੁਲਿਸ ਵਲੋਂ ਫਰਾਰ ਹੋਏ ਆਰੋਪੀ ਗੁਰਮੇਜ ਸਿੰਘ ਗੇਜ਼ੀ ਪੁਤੱਰ ਮਾਲ ਸਿੰਘ ਵਾਸੀ ਨੱਥੂ ਦੁੱਲੇ ਕਿ ਢਾਣੀ ਥਾਣਾ ਗੁਰੂਹਰਸਹਾਏ ਜਿਲਾ ਫਿਰੋਜਪੌਰ , ਖਿਲਾਫ ਮੁੱਕਦਮਾ ਦਰਜ ਕਰਕੇ ਅਗਲੈਰੀ ਕਾਰਵਾਈ ਕੀਤੀ ਜਾ ਰਹੀ ਹੈ ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026