ਫਿਰੋਜ਼ਪੁਰ ਕੇਂਦਰੀ ਜੇਲ ਚ ਸੁੱਟੇ 6 ਪੈਕੇਟਾਂ ਚੋ ਬਰਾਮਦ ਹੋਏ ਮੋਬਾਈਲਫੋਨ, ਡਾਟਾ ਕੇਬਲ , ਨਸ਼ੀਲੇ ਪਦਾਰਥ ਅਤੇ ਪਾਬੰਦੀਸ਼ੁਦਾ ਸਮਾਨ
- 68 Views
- kakkar.news
- January 26, 2024
- Crime Punjab
ਫਿਰੋਜ਼ਪੁਰ ਕੇਂਦਰੀ ਜੇਲ ਚ ਸੁੱਟੇ 6 ਪੈਕੇਟਾਂ ਚੋ ਬਰਾਮਦ ਹੋਏ ਮੋਬਾਈਲ ਫੋਨ, ਡਾਟਾ ਕੇਬਲ , ਨਸ਼ੀਲੇ ਪਦਾਰਥ ਅਤੇ ਪਾਬੰਦੀਸ਼ੁਦਾ ਸਮਾਨ
ਫਿਰੋਜ਼ਪੁਰ 26ਜਨਵਰੀ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਕੇਂਦਰੀ ਜੇਲ ਚ ਅਣਪਛਾਤੇ ਵਿਅਕਤੀਆਂ ਵਲੋਂ ਬਾਹਰੋਂ ਥਰੋ ਕਰਕੇ ਜੇਲ ਅੰਦਰ ਪੈਕੇਟ ਸੁੱਟਣ ਦਾ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮਿਤੀ 24 ਅਤੇ 25 ਜਨਵਰੀ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਜੇਲ ਅੰਦਰ ਇਕ ਵਾਰ ਫਿਰ 1 ਯਾ 2 ਨਹੀਂ ਬਲਕਿ 6 ਪੈਕੇਟ ਜੇਲ ਦੇ ਅੰਦਰ ਸੁੱਟੇ ਜਾਨ ਦੀ ਖ਼ਬਰ ਸਾਮਣੇ ਆਈ ਹੈ। ਜਿਸ ਵਿੱਚੋ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਬਰਾਮਦ ਹੋਈ ਹੈ ।
ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਵਲੋਂ ਸਿਟੀ ਥਾਣਾ ਫਿਰੋਜ਼ਪੁਰ ਵਿਖੇ ਪੱਤਰ ਨੰਬਰ 801 ਦੇ ਤਹਿਤ ਸ਼ਿਕਾਇਤ ਚ ਦੱਸੀਆਂ ਗਿਆ ਕੇ ਉਹ ਅਤੇ ਓਹਨਾ ਦੀ ਪੁਲਿਸ ਕਰਮਚਾਰੀਆਂ ਦੀ ਟੀਮ ਨੇ 23 ਜਨਵਰੀ 2024 ਨੂੰ ਜਦ ਜੇਲ ਦੀ ਤਲਾਸ਼ੀ ਲਈ ਤਾਂ ਤਲਾਸ਼ੀ ਦੌਰਾਨ 2 ਮੋਬਾਈਲ ਫੋਨ ਮਾਰਕਾ ਨੋਕੀਆ ਕੀ- ਪੈਡ ਬਰਾਮਦ ਕੀਤੇ ਗਏ ਹਨ ।ਮਿਤੀ 24 ਤੇ 25 ਜਨਵਰੀ 2024 ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ 6 ਪੈਕੇਟ ਥਰੋ ਕਰਕੇ ਸੁੱਟੇ ਗਏ ।ਜਿਨਾਂ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾ ਇਸ ਵਿੱਚੋ 02 ਮੋਬਾਈਲ ਫੋਨ ਕੀ- ਪੈਡ, 01 ਮੋਬਾਈਲ ਫੋਨ ਟੱਚ ਸਕਰੀਨ, 59 ਪੁੜੀਆਂ ਤੰਬਾਕੂ , 08 ਬੰਡਲ ਬੀੜੀਆ ,02 ਸਟਿੱਕ ਸੁਲਫਾ,02 ਡੱਬਿਆਂ ਸਿਗਰਟਾਂ ਅਤੇ 02 ਡਾਟਾ ਕੇਬਲਾ ਬਰਾਮਦ ਹੋਏ।
ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਕੇਂਦਰੀ ਜੇਲ ਵਲੋਂ ਮਿਲੀ ਉਕਤ ਸ਼ਿਕਾਇਤ ਦੇ ਅਧਾਰ ਤੇ ਨਾਮਾਲੂਮ ਵਿਅਕਤੀਆਂ ਖਿਲਾਫ PRISON ਐਕਟ ਦੀਆ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024