ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ ,5 ਖਿਲਾਫ ਹੋਇਆ ਪਰਚਾ ਦਰਜ
- 104 Views
- kakkar.news
- February 9, 2024
- Crime Punjab
ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤੀ ਕੁੱਟਮਾਰ ,5 ਖਿਲਾਫ ਹੋਇਆ ਪਰਚਾ ਦਰਜ
ਫਿਰੋਜ਼ਪੁਰ 9 ਫਰਵਰੀ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਥਾਣਾ ਆਰਿਫ਼ ਕੇ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਕਿ ਜਿਸ ਵਿਚ ਇਕ ਵਿਅਕਤੀ ਵਲੋਂ ਇਹ ਦੋਸ਼ ਲਗਾਏ ਗਏ ਹਨ ਕਿ ਉਹ ਅਤੇ ਉਸਦੀ ਪਤਨੀ ਨੂੰ ਰਸਤੇ ਚੋ ਜਾਂਦੀਆਂ ਕੁੱਝ ਵਿਅਕਤੀਆਂ ਵਲੋਂ ਪਹਿਲਾ ਜਬਰਨ ਚੁੱਕ ਕੇ ਲੈ ਕੀਤੇ ਲਿਜਾਇਆ ਗਿਆ ਅਤੇ ਫਿਰ ਓਹਨਾ ਦੀ ਕੁੱਟਮਾਰ ਵੀ ਕੀਤੀ ਗਈ ।
ਮਿਤੀ 7 ਫਰਵਰੀ 2024 ਨੂੰ ਸ਼ਾਮ 5 :35 ਵਜੇ ਗੁਰਦੀਪ ਸਿੰਘ ਆਪਣੀ ਪਤਨੀ ਨਾਲ ਕੀਤੇ ਜਾ ਰਿਹਾ ਸੀ ਤਾ ਓਥੈ ਗੁਰਮੀਤ ਸਿੰਘ ਉਰਫ ਕੋਮਲ ਪੁੱਤਰ ਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ,ਲਵਪ੍ਰੀਤ ਸਿੰਘ ਉਰਫ ਕਰਨ ਪੁਤੱਰ ਛਿੰਦਰਪਾਲ ਸਿੰਘ ,ਕੋਮਲ ਪੁੱਤਰ ਛਿੰਦਰਪਾਲ ਸਿੰਘ ਅਤੇ ਨਛੱਤਰ ਸਿੰਘ ਪੁੱਤਰ ਬੋਹੜ ਸਿੰਘ ਆਏ ਅਤੇ ਗੁਰਦੀਪ ਅਤੇ ਉਸਦੀ ਪਤਨੀ ਨੂੰ ਰਸਤੇ ਵਿਚ ਘੇਰ ਕੇ ਜਬਰਦਸਤੀ ਮੋਟਰਸਾਈਕਲ ਅਤੇ ਐਕਟਿਵਾ ਤੇ ਬਿਠਾ ਕੇ ਬਖਸ਼ੀਸ਼ ਸਿੰਘ ਦੇ ਘਰ ਹਸਤੀ ਵਾਲਾ ਵਿਖੇ ਲੈ ਗਏ । ਜਿਥੇ ਉਕਤ ਵਿਅਕਤੀਆਂ ਵਲੋਂ ਗੁਰਦੀਪ ਸਿੰਘ ਅਤੇ ਉਸਦੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਵੀ ਦਿਤੀਆਂ । ਗੁਰਦੀਪ ਸਿੰਘ ਸਿਵਲ ਹਸਪਤਾਲ ਵਿਖੇ ਦਾਖਿਲ ਹੈ ਅਤੇ ਜ਼ੇਰੇ ਇਲਾਜ਼ ਹੈ। ਵਜ੍ਹਾ ਰੰਜਿਸ਼ ਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਦਾ ਲੜਕਾ ਅਤੇ ਬਖਸ਼ੀਸ਼ ਸਿੰਘ ਦੀ ਲੜਕੀ ਦੋਵੇ ਆਪਣੀ ਮਰਜੀ ਨਾਲ ਕੀਤੇ ਚਲੇ ਗਏ ਸੀ ।
ਸਹਾਇਕ ਥਾਣੇਦਾਰ ਵਲੋਂ 5 ਵਿਅਕਤੀਆਂ ਖਿਲਾਫ IPC ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।ਜਿਨ੍ਹਾਂ ਵਿੱਚੋ 2 ਵਿਅਕਤੀ ਪੁਲਿਸ ਦੀ ਗ੍ਰਿਫਤ ਚ ਹਨ ।
ਦਸਣਯੋਗ ਗੱਲ ਇਥੇ ਇਹ ਵੀ ਹੈ ਕਿ ਬੀਤੇ ਕੁੱਝ ਦਿਨ ਪਹਿਲਾ ਇਸ ਪੀੜਿਤ ਪਰਿਵਾਰ ਗੁਰਦੀਪ ਸਿੰਘ ਅਤੇ ਉਸਦੀ ਪਤਨੀ ਵਲੋਂ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇਕ ਪ੍ਰੈਸ ਕਾਨਫਰੈਂਸ ਵੀ ਕੀਤੀ ਗਈ ਸੀ ,ਜਿਸ ਵਿਚ ਓਹਨਾ ਵਲੋਂ ਕਿਹਾ ਗਿਆ ਸੀ ਕਿ ਓਹਨਾ ਦਾ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਉਹ ਲੜਕੀ ਵੀ ਇਸ ਲੜਕੇ ਨੂੰ ਪਿਆਰ ਕਰਦੀ ਸੀ। ਜਿਸ ਕਰਕੇ ਦੋਵੇ ਆਪਣੀ ਮਰਜੀ ਨਾਲ ਘਰੋਂ ਚਲੇ ਗਏ ਸੀ ਅਤੇ ਲੜਕੇ ਦੇ ਘਰ ਦੀਆਂ ਨੂੰ ਨਹੀਂ ਪਤਾ ਕੇ ਉਹ ਦੋਨੋ ਕਿਥੇ ਗਏ ਹਨ । ਜਿਸ ਕਰਕੇ ਪੀੜਿਤ ਪਰਿਵਾਰ ਵਲੋਂ ਲੜਕੀ ਦੇ ਘਰ ਦੀਆਂ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਕੁੱਟ ਮਾਰ ਕਰਨ ਅਤੇ ਗੁਰਦੀਪ ਸਿੰਘ ਸੀ ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਕਥਿਤ ਦੋਸ਼ ਵੀ ਲਗਾਏ ਗਏ ਸਨ। ਪੀੜਿਤ ਪਰਿਵਾਰ ਵਲੋਂ ਆਰਿਫ਼ ਕੇ ਥਾਣੇ ਨੂੰ ਜਦੋ ਇਸ ਮਾਮਲੇ ਬਾਰੇ ਦਰਖ਼ਾਸਤ ਦਿੱਤੀ ਤਾ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024