ਫਿਰੋਜ਼ਪੁਰ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਗੁਰਵਿੰਦਰ ਕੌਰ ਜਾਵੇਗੀ ਜਪਾਨ
- 150 Views
- kakkar.news
- December 5, 2023
- Education Punjab
ਫਿਰੋਜ਼ਪੁਰ ਮੈਰੀਟੋਰੀਅਸ ਸਕੂਲ ਦੀ ਵਿਦਿਆਰਥਣ ਗੁਰਵਿੰਦਰ ਕੌਰ ਜਾਵੇਗੀ ਜਪਾਨ
ਫਿਰੋਜ਼ਪੁਰ 05 ਦਸੰਬਰ 2023 (ਅਨੁਜ ਕੱਕੜ ਟੀਨੂੰ)
ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਜਿਲ੍ਹਾ ਫਿਰੋਜ਼ਪੁਰ ਵਿਦਿਅੱਕ ਗਿਆਨ ਅਤੇ ਬੱਚਿਆਂ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਭਾਵੇਂ ਪੰਜਾਬ ਬੋਰਡ ਦੇ ਸਾਲਾਨਾ ਨਤੀਜਿਆਂ ਦੀ ਗੱਲ ਹੋਵੇ ਜਾਂ ਜੇ.ਈ.ਈ. ਮੇਨ, ਐਡਵਾਂਸ ਜਾਂ ਸਾਹਿਤਕ ਸਰਗਰਮੀਆਂ ਦੀ ਗੱਲ ਹੋਵੇ, ਹਮੇਸ਼ਾ ਇਸ ਸਕੂਲ ਨੇ ਮਾਣ ਮਹਿਸੂਸ ਕਰਾਇਆ ਹੈ। ਇਸ ਵਾਰੀ ਵੀ ਸਕੂਲ ਦੀ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਸ. ਕੁਲਦੀਪ ਸਿੰਘ ਸਾਇੰਸ ਅਤੇ ਤਕਨਾਲੋਜੀ ਦਾ ਗਿਆਨ ਹਾਸਿਲ ਕਰਨ ਲਈ ਜਪਾਨ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਚਮਕੌਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਪ੍ਰਗਟ ਸਿੰਘ ਬਰਾੜ ਨੇ ਵਿਦਿਆਰਥੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸਾਡੇ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ. ਗੁਰਬੀਰ ਸਿੰਘ, ਪ੍ਰਿੰਸੀਪਲ, ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਨੇ ਦੱਸਿਆ ਕਿ ਸਕੂਰਾ ਸਾਇੰਸ ਐਕਸਚੇਂਜ ਸਕੀਮ ਜੋ ਕਿ ਕੇਂਦਰ ਸਰਕਾਰੀ ਦੀ ਸਕੀਮ ਹੈ ਜਿਸਦੇ ਤਹਿਤ ਇਹ ਵਿਦਿਆਰਥਣ ਜਪਾਨ ਵਿਖੇ ਜਾਵੇਗੀ ਅਤੇ ਉੱਥੇ ਸਾਇੰਸ ਅਤੇ ਤਕਨਾਲੋਜੀ ਨਾਲ ਜੁੜੀਆਂ ਕਾਢਾਂ ਮਿਊਜ਼ੀਅਮਾਂ, ਯੂਨੀਵਰਸਿਟੀਆਂ ਅਤੇ ਸਾਇੰਸ ਸਬੰਧੀ ਗਿਆਨ ਬਾਰੇ ਜਾਣਕਾਰੀ ਹਾਸਿਲ ਕਰੇਗੀ । ਪ੍ਰਿੰਸੀਪਲ ਸਰ ਨੇ ਦੱਸਿਆ ਕਿ ਇਹ ਲੜਕੀ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਅਤੇ ਉਸਦੇ ਮਾਮਾ ਜੀ ਨੇ ਉਹਨਾਂ ਦੀ ਬਹੁਤ ਹੀ ਮੱਦਦ ਕੀਤੀ ਹੈ। ਵਿਦਿਆਰਥਣ ਦੀ ਚੋਣ ਇਸਦੇ ਦਸਵੀਂ ਵਿੱਚੋਂ ਹਾਸਲ ਅੰਕਾਂ ਦੇ ਆਧਾਰ ਤੇ ਹੋਈ ਹੈ। ਵਿਦਿਆਰਥਣ ਗੁਰਵਿੰਦਰ ਕੌਰ ਨਾਲ ਗੱਲਬਾਤ ਕਰਨ ਤੇ ਪਤਾ ਲੱਗਿਆ ਕਿ ਉਹ ਬਹੁਤ ਖੁਸ਼ ਹੈ ਕਿ ਉਹ ਸਾਇੰਸ ਨਾਲ ਜੁੜੀਆਂ ਜਾਣਕਾਰੀਆਂ ਹਾਸਿਲ ਕਰਨ ਲਈ ਆਪਣੇ ਜ਼ਿਲ੍ਹੇ ਵਿੱਚੋਂ ਚੁਣੀ ਗਈ ਹੈ ਅਤੇ ਉਹ ਜਪਾਨ ਜਾਵੇਗੀ। ਉਸਨੇ ਦੱਸਿਆ ਕਿ ਉਸਦੇ ਪਾਸਪੋਰਟ ਬਣਨ ਵਿੱਚ ਕੁਝ ਨਿੱਜੀ ਕਾਰਨਾਂ ਕਰਕੇ ਬਹੁਤ ਸਮੱਸਿਆਵਾਂ ਆ ਰਹੀਆਂ ਸਨ ਪਰੰਤੂ ਸਕੂਲ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਉਸਦੀ ਮੱਦਦ ਕਰਕੇ ਉਸਦਾ ਇਹ ਕੰਮ ਆਸਾਨ ਕੀਤਾ ਹੈ। ਉਸਨੇ ਆਪਣੇ ਦਸਵੀਂ ਪਾਸ ਸਕੂਲ ਸਸਸਸ ਮਮਦੋਟ ਅਤੇ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਦੋਵਾਂ ਦਾ ਹੀ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਇਸ ਮੁਕਾਮ ਤੇ ਪਹੁੰਚ ਰਹੀ ਹੈ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026