ਫਾਇਰਿੰਗ ਵੀਡਿਓ ਵਾਇਰਲ ਤੇ ਪਰਚਾ ਦਰਜ, ਸਾਬਕਾ ਕਾਂਗਰਸ ਵਿਧਾਇਕ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
- 225 Views
- kakkar.news
- March 1, 2024
- Crime Politics Punjab
ਫਾਇਰਿੰਗ ਵੀਡਿਓ ਵਾਇਰਲ ਤੇ ਪਰਚਾ ਦਰਜ, ਸਾਬਕਾ ਕਾਂਗਰਸ ਵਿਧਾਇਕ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਫਿਰੋਜ਼ਪੁਰ 01 ਮਾਰਚ 2024 (ਅਨੁਜ ਕੱਕੜ ਟੀਨੂੰ)
ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਹਥਿਆਰਾਂ ਦੀ ਨੁਮਾਇਸ਼ ਤੇ ਪਿਛਲੇ ਕਾਫੀ ਸਮੇਂ ਤੋਂ ਪਾਬੰਦੀ ਲਗਾਈ ਹੋਈ ਹੈ।ਰਾਜ ਸਰਕਾਰ ਨੇ ਕਿਹਾ ਸੀ ਕਿ ਬੰਦੂਕਾਂ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਹੁਣ ਜਨਤਕ ਸਮਾਗਮਾਂ, ਧਾਰਮਿਕ ਸਥਾਨਾਂ, ਵਿਆਹ ਸਮਾਗਮਾਂ ਜਾਂ ਕਿਸੇ ਹੋਰ ਸਮਾਗਮਾਂ ਵਿੱਚ ਹਥਿਆਰ ਲੈ ਕੇ ਜਾਣ ਅਤੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਤਾ ਹੈ ਹੀ ਪਰ ਇਸ ਦੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਹਥਿਆਰਾਂ ਦੀ ਫੋਟੋ ਜਾ ਵੀਡੀਓ ਜਾ ਕਿਸੇ ਵੀ ਤਰ੍ਹਾਂ ਦੀ ਹਥਿਆਰਾਂ ਦੀ ਨੁਮਾਇਸ਼ ਸੋਸ਼ਲ ਮੀਡਿਆ ਤੇ ਕਰਨ ਦੀ ਵੀ ਪਾਬੰਦੀ ਲਾਜ਼ਮੀ ਹੋਵੇਗੀ ਅਤੇ ਜੋ ਇਸਦੀ ਪਾਲਣਾ ਨਹੀਂ ਕਰਦਾ ਉਸ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ । ਜਿਸ ਦੇ ਤਹਿਤ ਕਈ ਅਸਲਾ ਲਾਈਸੇਂਸ ਸਰਕਾਰ ਵਲੋਂ ਕੈਂਸਲ ਵੀ ਕੀਤੇ ਗਏ ।
ਪੰਜਾਬ ਚ ਕੁੱਲ 373053 ਅਸਲਾ ਲਾਈਸੇਂਸ ਹਨ ਅਤੇ ਗਨ ਕਲਚਰ ਨੂੰ ਸਖਤੀ ਨਾਲ ਲੈਂਦੀਆਂ ਹੋਇਆ ਪੰਜਾਬ ਸਰਕਾਰ ਵਲੋਂ ਹਜ਼ਾਰਾਂ ਅਸਲਾ ਲਾਈਸੇਂਸ ਕੈਂਸਲ ਵੀ ਕੀਤੇ ਜਾ ਚੁਕੇ ਹਨ, ਪਰ ਕੀ ਇਹ ਸਾਰੀਆਂ ਪਾਬੰਦੀਆਂ ਸਬ ਤੇ ਲਾਗੂ ਹੁੰਦੀਆਂ ਹਨ ।
ਬੀਤੇ ਦਿਨੀ ਇਕ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨ ਅਤੇ ਉਥੋਂ ਦੇ ਮੂਜੂਦਾ MLA ਦੇ ਕਰੀਬੀ ਪਲਵਿੰਦਰ ਸਿੰਘ, ਸਾਰਜ ਸਿੰਘ ਅਤੇ ਗੁਰਸੇਵਕ ਸਿੰਘ ਆਪਣੀ ਪਾਰਟੀ ਵਲੋਂ ਬਣਾਏ ਨਿਯਮਾਂ ਨੂੰ ਛਿੱਕੂ ਟੰਗ ਕੇ ਇਕ ਰਿੰਗ ਸਰੇਮੋਨੀ ਦੌਰਾਨ ਘਰ ਵਿਚ ਸਮਾਗਮ ਹੋ ਰਿਹਾ ਸੀ , ਜਿਸ ਦੀ ਖੁਸ਼ੀ ਵਿਚ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਸੀ ਤੇ ਫਾਇਰਿੰਗ ਵੀ ਕੀਤੀ ਜਾ ਰਹੀ ਸੀ । ਕੀ ਆਮ ਆਦਮੀ ਪਾਰਟੀ ਦੇ ਨਿਯਮ ਜਾਂ ਸ਼ਰਤਾਂ ਹੋਰਾਂ ਪਾਰਟੀਆਂ ਤੇ ਹੀ ਲਾਗੂ ਹੁੰਦੇ ਹਨ ।ਜਾਂ ਉਹ ਇਹਨਾਂ ਨਿਯਮਾਂ ਤੋਂ ਪਰੇ ਹਨ ।ਸੋਸ਼ਲ ਮੀਡਿਆ ਤੇ ਟ੍ਰੋਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਉਕਤ ਵਿਅਕਤੀਆਂ ਖਿਲਾਫ ਮੁਕਦਮਾ ਤਾ ਦਰਜ ਕਰ ਲਿੱਤਾ ਗਿਆ । ਪਰ ਇਹ ਅਜੇ ਜਾਨਣਾ ਬਾਕੀ ਹੈ ਕੀ ਇਹ ਜੇੜੇ ਹਥਿਆਰਾਂ ਦੀ ਨੁਮਾਇਸ਼ ਕਰ ਰਹੇ ਸਨ ਕੀ ਇਹ ਹਥਿਆਰ ਇਹਨਾਂ ਦੇ ਆਪਣੇ ਹੀ ਹਨ ਜਾ ਨਹੀਂ , ਜੇ ਕਰ ਇਹ ਹਥਿਆਰ ਇਹਨਾਂ ਦੇ ਆਪਣੇ ਨਾ ਹੋਏ ਤਾ ਸ਼ਾਇਦ ਇਹਨਾਂ ਦੀਆਂ ਮੁਸ਼ਕਿਲਾਂ ਵੱਧ ਨਾ ਜਾਣ।
ਸਾਬਕਾ ਕਾਂਗਰਸੀ MLA ਕੁਲਬੀਰ ਸਿੰਘ ਜ਼ੀਰਾ ਵਲੋਂ ਪੁਲਿਸ ਦੇ ਗੰਭੀਰ ਦੋਸ਼ ਲਾਉਂਦੀਆਂ ਕਿਹਾ ਕੀ ਪੁਲਿਸ ਵਲੋਂ ਇਹ ਇਕ ਫ਼ਰਜ਼ੀ ਪਰਚਾ ਹੈ । ਓਹਨਾ ਨੇ ਇਹ ਵੀ ਕਿਹਾ ਕੀ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਪੁਲਿਸ ਡਰਦੀ ਹੈ ,ਅਤੇ ਜ਼ੀਰਾ ਦੇ ਕਹਿਣ ਮੁਤਾਬਿਕ ਸਾਰਜ ਸਿੰਘ ਦਾ ਭਰਾ AAP -MLA ਕਟਾਰੀਆ ਦਾ ਕਾਫੀ ਖਾਸ ਹੈ ਅਤੇ ਇਸ ਕਰਕੇ ਪੁਲਿਸ ਵੀ ਪੁਲਿਸ ਇਹਨਾਂ ਦਾ ਕੁਜ ਨਹੀਂ ਵਿਗਾੜ ਸਕਦੀ । ਸਾਬਕਾ ਕਾਂਗਰਸੀ MLA ਨੇ ਭਗਵੰਤ ਮਾਨ ਦੀ ਸਰਕਾਰ ਤੇ ਸਿੱਦਾ ਨਿਸ਼ਾਨਾ ਲਾਗਾਂਦੀਆਂ ਕਿਹਾ ਕੀ ਜੇ ਕਰ ਕੋਈ ਵੀ ਅਜੇਹੀ ਫਾਇਰਿੰਗ ਵਾਲੀ ਵੀਡੀਓ ਪਾਉਂਦਾ ਹੋਵੇ ਤਾ ਪੰਜਾਬ ਸਰਕਾਰ ਵਲੋਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਸੀ ਪਰ ਆਪਣੀ ਪਾਰਟੀ ਦੇ ਇਸ ਮੇਂਬਰ ਖਿਲਾਫ ਕੋਈ ਤੱਸਲੀ ਬਖਸ਼ ਕਾਰਵਾਈ ਨਹੀਂ ਕੀਤੀ ਗਈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024