ਆਗਾਮੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸਬੰਧੀ ਮੀਟਿੰਗ
- 86 Views
- kakkar.news
- March 5, 2024
- Politics Punjab
ਆਗਾਮੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਫਿਰੋਜ਼ਪੁਰ, 5 ਮਾਰਚ 2024 (ਅਨੁਜ ਕੱਕੜ ਟੀਨੂੰ)
ਆਗਾਮੀ ਲੋਕ ਸਭਾ ਚੋਣਾਂ 2024 ਦੇ ਸਨਮੁਖ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੋਣਕਾਰ ਰਜਿਸਟ੍ਰੇਸ਼ਨ ਅਫਸਰ 77 – ਫਿਰੋਜ਼ਪੁਰ ਦਿਹਾਤੀ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿੱਧੀ ਕੁਮੁਧ ਬਾਮਬਾ ਦੀ ਦੇਖ ਰੇਖ ਵਿੱਚ ਅਗਾਮੀ ਚੌਣਾ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਹਲਕੇ ਦੇ ਸਮੂਹ ਸੈਕਟਰ ਮਜਿਸਟ੍ਰੈਟ ਨੇ ਭਾਗ ਲਿਆ ਅਤੇ ਇਸ ਸਬੰਧੀ ਨੁਕਤੇ ਸਾਂਝੇ ਕੀਤੇ ।
ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿੱਧੀ ਕੁਮੁਧ ਬਾਮਬਾ ਨੇ ਦੱਸਿਆ ਕਿ ਨਿਰਪੱਖ ਚੌਣਾ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਮੂਹ ਸੈਕਟਰ ਅਫਸਰਾਂ ਤੋਂ ਬੂੱਥ ਵਾਈਸ ਜਾਣਕਾਰੀ ਹਾਸਲ ਕੀਤੀ ਅਤੇ ਨਾਲ ਹੀ ਸਮੂਹ ਟੀਮਾਂ ਨਾਲ ਆਪਸੀ ਤਾਲਮੇਲ ਬਣਾ ਕੇ ਰੱਖਣ ਲਈ ਵੀ ਕਿਹਾ। ਇਸ ਤੌ ਇਲਾਵਾ ਮੀਟਿੰਗ ਵਿੱਚ ਬੂਥਾਂ ਦੀ 100 ਪ੍ਰਤੀਸ਼ਤ ਵੈਰੀਫਿਕੇਸ਼ਨ ਅਤੇ ਬੁਨਿਆਦੀ ਸਹੂਲਤਾਂ ਪੂਰੀਆਂ ਹੋਣ ਸਬੰਧੀ, 80+ ਉਮਰ ਵਾਲੇ ਵੋਟਰਾਂ, ਪੀ.ਡਬਲਯੂ.ਡੀ ਵੋਟਰਾਂ ਦੀ ਸ਼ਨਾਖ਼ਤ, ਚੋਣ ਜ਼ਾਬਤਾ ਦੀ ਪਾਲਣਾ ਲਈ ਪਬਲਿਕ ਪ੍ਰੋਪਰਟੀ ਦੀ ਡਿਫੈਸਮੈਟ ਲਈ ਬਿਲਡਿੰਗਾਂ ਦੀ ਨਿਸ਼ਾਨਦੇਹੀ ਕਰਨ ਸਬੰਧੀ , ਅਜਿਹੇ ਬੂਥ ਦੀ ਸੂਚਨਾ ਜਿੱਥੇ ਕਿਸੇ ਵੀ ਕੰਪਨੀ ਦਾ ਨੈੱਟਵਰਕ ਨਾ ਹੋਵੇ , ਬੀ.ਐਲ.ਓ ਐਪ ਤੇ ਲੋਗੀਚਿਊਡ ਅਤੇ ਬੂਥ ਦੀ ਫੋਟੋ ਅਪਡੇਟ ਕਰਨ ਸਬੰਧੀ ਏਜੰਡੇ ਤੇ ਵਿਚਾਰ ਸਾਂਝੇ ਕੀਤੇ ਗਏ।
ਇਲੈਕਸ਼ਨ ਸੈਲ ਇੰਨਚਾਰਜ ਜਸਵੰਤ ਸੈਣੀ ਅਤੇ ਸਵੀਪ ਕੋਆਡਰੀਨੇਟਰ ਕਮਲ ਸ਼ਰਮਾ ਨੇ ਦੱਸਿਆ ਕਿ ਆ ਰਹੀ ਲੋਕ ਸਭਾ ਚੌਣਾ ਵਿੱਚ ਜ਼ਿਲ੍ਹਾ ਚੌਣ ਅਫਸਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਆਈ.ਏ.ਐਸ ਅਤੇ ਏ.ਡੀ.ਸੀ ਮੈਡਮ ਨੇ ਖਾਸ ਤੌਰ ਤੇ ਇਹ ਹਦਾਇਤ ਜਾਰੀ ਕੀਤੀ ਹੈ ਕਿ ਜਿਹੜੇ ਵੀ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਡਿਊਟੀ ਚੋਣ ਅਮਲੇ ਵਿੱਚ ਆਉਂਦੀ ਹੈ, ਉਹ ਡਿਊਟੀ ਕਟਵਾਉਣ ਦਫਤਰ ਵਿੱਚ ਨਾ ਆਉਣ ਅਤੇ ਸਮਰਪਿਤ ਹੋ ਕੇ ਇਹ ਡਿਊਟੀ ਨਿਭਾਉਣ।
ਇਸ ਮੀਟਿੰਗ ਵਿੱਚ ਸੈਕਟਰ ਅਫਸਰ ਕਮਲ ਗੋਇਲ, ਵਰਿੰਦਰ ਸਿੰਘ, ਦੀਪਕ ਕੁਮਾਰ, ਅਵਤਾਰ ਸਿੰਘ, ਉਪਿੰਦਰ ਸਿੰਘ, ਸਤਵਿੰਦਰ ਸਿੰਘ , ਸੰਜੀਵ ਗੁਪਤਾ , ਗੁਰਸਿਮਰਨ ਸਿੰਘ , ਨੀਰਜ ਸ਼ਰਮਾ, ਪ੍ਰਿੰਸੀਪਲ ਅਨਕੂਲ ਪੰਛੀ, ਸੁਖਵੰਤ ਸਿੰਘ, ਗੁਰਮੀਤ ਸਿੰਘ, ਵਿਕਰਮ ਸਿੰਘ, ਅਰਸ਼ਦੀਪ ਸਿੰਘ ਰਸ਼ਪਿੰਦਰ ਸਿੰਘ , ਗੁਰਵੰਤ ਸਿੰਘ, ਗੁਰਮੀਤ ਸਿੰਘ ਨੇ ਭਾਗ ਲਿਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024