ਫਿਰੋਜ਼ਪੁਰ ਜ਼ੋਨ 2 ਟੀਮ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਕਿ੍ਕੇਟ ਟੂਰਨਾਮੈਂਟ —ਫਾਈਨਲ ਮੈਚ ਵਿੱਚ ਜ਼ੀਰਾ ਦੀ ਟੀਮ ਨੂੰ 32ਸਕੋਰਾਂ ਨਾਲ ਹਰਾਇਆ
- 145 Views
- kakkar.news
- September 24, 2022
- Punjab Sports
ਫਿਰੋਜ਼ਪੁਰ ਜ਼ੋਨ 2 ਟੀਮ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਕਿ੍ਕੇਟ ਟੂਰਨਾਮੈਂਟ
—ਫਾਈਨਲ ਮੈਚ ਵਿੱਚ ਜ਼ੀਰਾ ਦੀ ਟੀਮ ਨੂੰ 32ਸਕੋਰਾਂ ਨਾਲ ਹਰਾਇਆ
ਫਿਰੋਜ਼ਪੁਰ: ਅਨੁਜ ਕੱਕੜ ਟੀਨੂੰ
ਸਥਾਨਕ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 19 ਸਤੰਬਰ ਤੋਂ 24 ਸਤੰਬਰ ਤੱਕ ਕਰਵਾਏ ਗਏ ਅੰਡਰ-17 ਲੜਕੇ ਅਤੇ 17 ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕਿ੍ਕੇਟ ਟੂਰਨਾਮੈਟ ਦੇ ਲੜਕੇ ਵਰਗ ਦੇ ਫਾਈਨਲ ਵਿਚ ਫਿਰੋਜ਼ਪੁਰ ਜ਼ੋਨ 2 ਦੀ ਟੀਮ ਨੇ ਜ਼ੀਰਾ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤਿਆ । ਟੂਰਨਾਮੈਂਟ ਦੇ ਫਾਈਨਲ ਵਿੱਚ ਡੀਐੱਸਪੀ ਵਿਜੀਲੈਂਸ ਰਾਜ ਕੁਮਾਰ ਬਤੌਰ ਮੁੱਖ ਮਹਿਮਾਨ ਪਹੁੰਚੇ ਜਦਕਿ ਪਰੈਸ ਕਲੱਬ ਦੇ ਸਾਬਕਾ ਪ੍ਧਾਨ ਪਰਮਿੰਦਰ ਸਿੰਘ ਥਿੰਦ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕੱਤ ਕੀਤੀ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕ੍ਰਿਕੇਟ ਕਨਵੀਨਰ ਦਲਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਚਮਕੌਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਇਸ ਟੂਰਨਾਮੈਂਟ ਵਿਚ ਲੜਕਿਆਂ ਦੀਆਂ 11 ਜੋਨਾਂ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਾਘਟਨ ਪਿ੍ੰਸੀਪਲ ਡੀਸੀ ਮਾਡਲ ਸਕੂਲ ਸੁਮਨ ਕਾਲੜਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਸੀ। ਟੂਰਨਾਮੈਂਟ ਨੂੰ ਸਫਲ ਬਨਾਉਣ ਲਈ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਕੱਤਰ ਸਤਵਿੰਦਰ ਸਿੰਘ, ਡੀਐੱਮ ਅਕਸ਼ ਕੁਮਾਰ, ਪਿ੍ੰਸੀਪਲ ਅਜੀਤ ਸਿੰਘ ਐੱਮਐੱਮ ਸਕੂਲ ਉਚੇਚੇ ਤੌਰ ‘ਤੇ ਪਹੁੰਚੇ। ਟੂਰਨਾਮੈਂਟ ਵਿਚ ਫਿਰੋਜ਼ਪੁਰ-2 ਦੇ ਲੜਕਿਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ੀਰਾ ਦੀ ਟੀਮ ਨੂੰ ਫਾਈਨਲ ਮੈਚ ਵਿਚ ਹਰਾ ਕੇ
ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜੀਰਾ ਜੋਨ ਨੇ ਦੂਜਾ ਅਤੇ ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਦੇ ਖ਼ਤਮ ਹੋਣ ਉਪਰੰਤ ਜੇਤੂ ਟੀਮਾਂ ਨੂੰ ਇਨਾਮ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਾਜ ਕੁਮਾਰ ਡੀਐੱਸਪੀ ਵਿਜੀਲੈਂਸ ਫਿਰੋਜ਼ਪੁਰ ਰੇਂਜ ਨੇ ਖਿਡਾਰੀਆਂ ਨੂੰ ਹੋਰ ਅੱਗੇ ਵੱਧਣ ਲਈ ਪੇ੍ਰਿਤ ਕੀਤਾ। ਟੂਰਨਾਮੈਂਟ ਨੂੰ ਸਫਲ ਬਨਾਉਣ ਲਈ ਅੰਪਾਇਰ ਸੁਰਿੰਦਰ ਕੁਮਾਰ ਅਤੇ ਲਵਪ੍ਰੀਤ ਨੇ ਬਹੁਤ ਵਧੀਆ ਭੂਮਿਕਾ ਨਿਭਾਈ। ਇਸ ਮੌਕੇ ਜਗਦੀਪ ਸਿੰਘ ਲੈਕਚਰਾਰ ਨਵਿੰਦਰ ਕੰਬੋਜ਼,ਗੁਰਪ੍ਰੀਤ ਕੌਰ ਸਹਾਇਕ ਸਕੱਤਰ , ਗੁਰਵਿੰਦਰ ਸਿੰਘ, ਜਗਸੀਰ ਸਿੰਘ, ਪ੍ਰਦੀਪ ਸਿੰਘ, ਕੁਲਦੀਪ ਰਾਜ, ਕਿਸ਼ੋਰ ਕੁਮਾਰ, ਗੁਰਮੇਜ ਸਿੰਘ, ਕਮਲਜੀਤ ਸਿੰਘ, ਸੁਸ਼ੀਲ ਕੁਮਾਰ, ਹੇਮੰਤ ਸ਼ਰਮਾ, ਪੰਕਜ ਸ਼ਰਮਾ, ਰਾਜਵਿੰਦਰ ਕੌਰ, ਬੱਬਲ, ਗੀਤਾਂਜ਼ਲੀ, ਕੁਲਬੀਰ ਕੌਰ ਵੀ ਹਾਜ਼ਰ ਸਨ।
ਫੋਟੋ ਫਾਈਲ: 24 ਐੱਫਜੈੱਡਆਰ
ਕੈਪਸ਼ਨ: ਕਰਵਾਏ ਗਏ ਜ਼ਿਲ੍ਹਾ ਪੱਧਰੀ �ਿਕਟ ਟੂਰਨਾਮੈਂਟ ਦੌਰਾਨ ਜੇਤੂ ਖਿਡਾਰੀ ਮੁੱਖ ਮਹਿਮਾਨ ਨਾਲ ਅਤੇ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ



- October 15, 2025