ਫਿਰੋਜ਼ਪੁਰ ਜੇਲ ‘ਚ 8 ਥਰੋ ਕੀਤੇ ਪੈਕਟਾਂ ਚੋ ਬਰਾਮਦ ਹੋਏ ਮੋਬਾਇਲ,ਤੰਬਾਕੂ ਦੇ ਪੈਕੇਟ ਅਤੇ ਅਡਾਪਟਰ
- 81 Views
- kakkar.news
- March 5, 2024
- Crime Punjab
ਫਿਰੋਜ਼ਪੁਰ ਜੇਲ ‘ਚ 8 ਥਰੋ ਕੀਤੇ ਪੈਕਟਾਂ ਚੋ ਬਰਾਮਦ ਹੋਏ ਮੋਬਾਇਲ,ਤੰਬਾਕੂ ਦੇ ਪੈਕੇਟ ਅਤੇ ਅਡਾਪਟਰ
ਫਿਰੋਜ਼ਪੁਰ, 5 ਮਾਰਚ, 2024 (ਅਨੁਜ ਕੱਕੜ ਟੀਨੂੰ)
ਜੇਲ ਦੀ ਹਦੂਦ ਅੰਦਰੋਂ ਮੋਬਾਈਲਾਂ ਦੇ ਮਿਲਣ ਦਾ ਸਿਲਸਿਲਾ ਬੇਰੋਕ ਜਾਰੀ ਹੈ।ਸ਼ਰਾਰਤੀ ਅਨਸਰਾਂ ਵਲੋਂ ਜੇਲ ਅੰਦਰ ਪਾਬੰਦੀਸ਼ੁਦਾ ਸਮਾਨ ਭੇਜਣ ਲਈ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ।ਜਿਵੇ ਕਿ ਜੇਲ ਦੀਆਂ ਉੱਚੀਆਂ ਦੀਵਾਰਾਂ ਦੇ ਹੋਣ ਦੇ ਬਾਵਜ਼ੂਦ ਜੇਲ ਦੇ ਬਾਹਰੋਂ ਪੈਕੇਟ ਅੰਦਰ ਸੁੱਟੇ ਜਾਣਾ ।ਇਸੇ ਤਰ੍ਹਾਂ ਜੇਲ ਅੰਦਰ ਥਰੋ ਕੀਤੇ 8 ਪੈਕੇਟ ਜੇਲ ਪੁਲਿਸ ਵਲੋਂ ਬਰਾਮਦ ਕੀਤੇ ਗਏ ਹਨ । ਜਿਸ ਵਿੱਚੋ 5 ਮੋਬਾਈਲ ਫੋਨ, 1 ਅਡੋਪਟਰ,1 ਡਾਟਾ ਕੇਬਲ ਅਤੇ 143 ਤੰਬਾਕੂ ਪੈਕੇਟ ਬਰਾਮਦ ਹੋਏ।
ਮੋਬਾਈਲਾਂ ਦੀ ਬਰਾਮਦਗੀ ਦੀ ਗੱਲ ਕਰੀਏ ਤਾਂ ਮੌਜੂਦਾ ਸਾਲ ਦੌਰਾਨ ਕੁੱਲ 104 ਮੋਬਾਈਲਾਂ ਤੋਂ ਇਲਾਵਾ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦਗੀ ਹੋਈ ਹੈ। ਇਸ ਸਾਲ ਅਜੇ ਤਕ ਤਿੰਨ ਮਹੀਨੇ ਵਿਚ ਜਨਵਰੀ ਚ 63 ਅਤੇ ਫਰਵਰੀ ਵਿੱਚ 27 ਅਤੇ ਮਾਰਚ ਵਿੱਚ 14 ਮੋਬਾਈਲ ਬਰਾਮਦ ਕੀਤੇ ਗਏ ਹਨ ।
ਹਾਲ ਹੀ ਵਿੱਚ ਕੀਤੀਆਂ ਦੋ ਅਚਨਚੇਤ ਚੈਕਿੰਗਾਂ ਦੌਰਾਨ ਸੁਚੇਤ ਜੇਲ੍ਹ ਸਟਾਫ਼ ਨੇ ਇਕ ਚੈਕਿੰਗ ਦੌਰਾਨ ਜੇਲ੍ਹ ਦੀਆਂ ਉੱਚੀਆਂ ਕੰਧਾਂ ਉੱਪਰੋਂ ਅਣਪਛਾਤੇ ਵਿਅਕਤੀਆਂ ਵੱਲੋਂ 8 ਥਰੋਅ ਕੀਤੇ ਗਏ ਪੈਕਟਾਂ ਚੋ 3 ਮੋਬਾਈਲ, ਡਾਟਾ ਕੇਬਲ ਵਾਲਾ ਇੱਕ ਅਡੌਪਟਰ ਅਤੇ ਤੰਬਾਕੂ (ਜ਼ਰਦਾ) ਦੀਆਂ 143 ਪੈਕੇਟ ਬਰਾਮਦ ਕੀਤੀਆਂ ਹਨ। ਦੂਜੀ ਚੈਕਿੰਗ ਚੋ ਹਵਾਲਾਤੀ ਸੋਨੂੰ ਅਤੇ ਸੁਖਦੇਵ ਸਿੰਘ ਫਿਰੋਜ਼ਪੁਰ ਕੋਲੋਂ ਇਕ ਮੋਬਾਈਲ ਅਤੇ ਇਕ ਮੋਬਾਈਲ ਬਾਥਰੂਮ ਦੀ ਤਲਾਸ਼ੀ ਦੌਰਾਨ ਲਵਾਰੀਸ ਹਾਲਤ ਚ ਬਰਾਮਦ ਹੋਇਆ ।
ਰੂਟੀਨ ਮੋਬਾਈਲ ਬਰਾਮਦਗੀ ਦੀ ਜਾਂਚ ਲਈ ਕੈਦੀਆਂ ਨੂੰ ਰਿਮਾਂਡ ‘ਤੇ ਲੈਣਾ ਸੁਰੱਖਿਆ ਦੇ ਨਜ਼ਰੀਏ ਤੋਂ ਸੁਰੱਖਿਅਤ ਨਹੀਂ ਹੈ। ਪਰ ਇਸ ਦੇ ਨਾਲ ਹੀ, ਸਿਰਫ਼ ਕੇਸਾਂ ਦੀ ਰਜਿਸਟ੍ਰੇਸ਼ਨ ਹੀ ਕਾਫੀ ਨਹੀਂ ਹੋਵੇਗੀ; ਜੇਲ੍ਹ ਦੇ ਅੰਦਰ ਅਤੇ ਬਾਹਰ ਸੁਰੱਖਿਆ ਸਖ਼ਤ ਕਰਨ ਦੀ ਲੋੜ ਹੈ ਅਤੇ ਕੈਦੀਆਂ ਅਤੇ ਬਾਹਰੀ ਦੁਨੀਆ ਵਿਚਕਾਰ ਗਠਜੋੜ ਨੂੰ ਤੋੜਨ ਲਈ ਹਾਈ-ਪ੍ਰੋਫਾਈਲ ਕੇਸਾਂ ਦੀ ਤੁਰੰਤ ਪੈਰਵੀ ਕਰਨ ਦੀ ਲੋੜ ਹੈ, ਤਾਂ ਜੋ ਚੱਲ ਰਹੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024