ਮੋਟਰਸਾਇਕਲ ਚਲਾ ਕੇ ਦੇਖਣ ਦੇ ਬਹਾਨੇ ਕੀਤੀ ਲੁੱਟ
- 178 Views
- kakkar.news
- March 21, 2024
- Crime Punjab
ਮੋਟਰਸਾਇਕਲ ਚਲਾ ਕੇ ਦੇਖਣ ਦੇ ਬਹਾਨੇ ਕੀਤੀ ਲੁੱਟ
ਫਿਰੋਜ਼ਪੁਰ 21 ਮਾਰਚ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਇਸ ਕਦਰ ਵੱਧ ਰਹੀਆਂ ਹਨ ਕੇ ਬੇਖੌਫ ਲੁਟੇਰਿਆਂ ਵੱਲੋ ਰਸਤੇ ਚ ਜਾਂਦੇ ਰਾਹਗਿਰਾ ਨੂੰ ਰੋਕ ਕੇ ਵੱਖ ਵੱਖ ਢੰਗ ਨਾਲ ਲੁੱਟ ਦਾ ਸ਼ਿਕਾਰ ਬਣਿਆ ਜਾ ਰਿਹਾ ਹੈ । ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਰੇਲਵੇ ਪੁੱਲ ਨੇੜੇ ਇਕ ਵਿਅਕਤੀ ਨਾਲ ਵਾਪਰਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਨਿਪੁਨ ਮੰਗਲ ਪੁੱਤਰ ਪ੍ਰਵੀਨ ਮੰਗਲ ਵਾਸੀ ਫਿਰੋਜ਼ਪੁਰ ਛਾਉਣੀ ਨੇ ਦੱਸਿਆ ਕਿ ਕੁਛ ਦਿਨ ਪਹਿਲਾ ਓਹ(ਨਿਪੁਨ) ਆਪਣੇ ਮੋਟਰਸਾਇਕਲ ਬੁਲਟ ਕਲਾਸਿਕ 350 ਸੀ ਸੀ ਪਰ ਸਵਾਰ ਹੋ ਕੇ ਜਾ ਰਿਹਾ ਸੀ,
ਜਦ ਉਹ ਸਾਬਕਾ ਐਮ .ਐਲ .ਏ ਸੁਖਪਾਲ ਸਿੰਘ ਨੰਨੂ ਦੀ ਕੋਠੀ, ਨੇੜੇ ਰੇਲਵੇ ਪੁੱਲ ਪਾਸ ਪੁੱਜਿਆ ਤਾਂ 02 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨੂੰ ਹੱਥ ਦੇ ਕੇ ਰੋਕਿਆ ਗਿਆ । ਅਣਪਛਾਤੇ ਵਿਅਕਤੀਆਂ ਚੋ ਇਕ ਵਿਅਕਤੀ ਨੇ ਕਿਹਾ ਕਿ ਮੈਂ ਆਪਣੇ ਲੜਕੇ ਨੂੰ ਬੁਲਟ ਮੋਟਰਸਾਇਕਲ ਲੈ ਕੇ ਦੇਣਾ ਹੈ ਅਤੇ ਮੈਂ ਇਸ ਨੂੰ ਚਲਾ ਕੇ ਦੇਖਣਾ ਹੈ, ਜਿਵੇਂ ਹੀ ਨਿਪੁਨ ਆਪਣੇ ਮੋਟਰਸਾਇਕਲ ਤੋਂ ਉਤਰਿਆ ਤਾ ਓਹਨਾ ਚੋ ਇਕ ਵਿਅਕਤੀ ਨੇ ਉਸ ਨੂੰ ਧੱਕਾ ਮਾਰ ਕੇ ਸੜਕ ਤੇ ਡੇਗ ਦਿੱਤਾ, ਤਦ ਇੱਕ ਹੋਰ ਮੋਟਰਸਾਇਕਲ ਵਾਲਾ ਵਿਅਕਤੀ ਆਇਆ ਤੇ ਉਸ ਦਾ ਮੋਟਰਸਾਇਕਲ ਚੋਰੀ ਕਰਕੇ ਭਜਾ ਕੇ ਓਹੋ ਸਿਟੀ ਫਿਰੋਜ਼ਪੁਰ ਵਲ ਚਲੇ ਗਏ ।
ਤਫਤੀਸ਼ ਅਫ਼ਸਰ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵੱਲੋ ਨਿਪੁਨ ਮੰਗਲ ਵੱਲੋ ਦਿਤੇ ਬਿਆਨਾਂ ਮੁਤਾਬਿਕ ਨਾਮਾਲੁਮ ਵਿਅਕਤੀਆਂ ਖਿਲਾਫ ਥਾਣਾ ਕੇਂਟ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਤਾ ਗਿਆ ਹੈ



- October 15, 2025