ਚੋਰੀ ਕੀਤੇ ਗਏ ਮੋਟਰਸਾਇਕਲ ਸਮੇਤ 01 ਵਿਅਕਤੀ ਕਾਬੂ
- 144 Views
- kakkar.news
- March 21, 2024
- Crime Punjab
ਚੋਰੀ ਕੀਤੇ ਗਏ ਮੋਟਰਸਾਇਕਲ ਸਮੇਤ 01 ਵਿਅਕਤੀ ਕਾਬੂ
ਫਿਰੋਜ਼ਪੁਰ 21 ਮਾਰਚ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸਿਟੀ ਥਾਣੇ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਗਰੋਹ ਦੇ 01 ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋਂ 01 ਮੋਟਰਸਾਇਕਲ ਵੀ ਬਰਾਮਦ ਹੋਇਆ ।
ਸਹਾਇਕ ਥਾਣੇਦਾਰ ਅਯੂਬ ਮਸੀਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿੱਚ ਜੀਰਾ ਗੇਟ ਸਿਟੀ ਫਿਰੋਜ਼ਪੁਰ ਪਾਸ ਮਜੂਦ ਸਨ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ 01 ਵਿਅਕਤੀ ਜੋ ਕਿ ਮੋਟਰਸਾਇਕਲ ਚੋਰੀ ਕਰਕੇ ਅਗੇ ਵੇਚਣ ਦਾ ਆਦੀ ਹੈ, ਅਤੇ ਅੱਜ ਵੀ ਚੋਰੀ ਕੀਤਾ ਮੋਟਰਸਾਇਕਲ ਵੇਚਣ ਲਈ ਦਾਣਾ ਮੰਡੀ ਵਿੱਚ ਪਾਣੀ ਵਾਲੀ ਟੈਕੀਂ ਪਾਸ ਸ਼ੈਡੱ ਹੇਠਾਂ ਖੜਾ, ਗਾਹਕਾਂ ਦੀ ਉਡੀਕ ਕਰ ਰਿਹਾ ਹੈ, ਜੇਕਰ ਹੁਣੇ ਇਸ ਪਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ । ਪੁਲਿਸ ਪਾਰਟੀ ਦੁਆਰਾ ਦੋਸ਼ੀ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤੇ ਮੋਕੇ ਪਰ 01 ਮੋਟਰਸਾਇਕਲ ਬਰਾਮਦ ਹੋਇਆ । ਪੁੱਛ ਗਿੱਛ ਕਰਨ ਤੇ ਫੜੇ ਗਏ ਵਿਅਕਤੀ ਨੇ ਆਪਣਾ ਨਾਮ ਲਵਪ੍ਰੀਤ ਉਰਫ ਲਵਲੀ ਪੁੱਤਰ ਸੀਰਾ ਵਾਸੀ ਪਿੰਡ ਝੋਕ ਹਰੀ ਹਰ ਦੱਸਿਆ ਹੈ ।
ਕਾਬੂ ਕੀਤੇ ਗਏ ਵਿਅਕਤੀ ਖਿਲਾਫ਼ ਪੁਲਿਸ ਵਲੋਂ ਕਰਵਾਈ ਕੀਤੀ ਜਾ ਰਹੀ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026