ਕੈਂਚੀਆਂ ਨਾਲ ਹਮਲਾ ਕਰ ਕੀਤਾ ਜਖ਼ਮੀ , 3 ਵਿਅਕਤੀ ਨਾਮਜ਼ਦ
- 98 Views
- kakkar.news
- March 27, 2024
- Crime Punjab
ਕੈਂਚੀਆਂ ਨਾਲ ਹਮਲਾ ਕਰ ਕੀਤਾ ਜਖ਼ਮੀ , 3 ਵਿਅਕਤੀ ਨਾਮਜ਼ਦ
ਫ਼ਿਰੋਜ਼ਪੁਰ, 27 ਮਾਰਚ -2024 ( ਅਨੁਜ ਕੱਕੜ ਟੀਨੂੰ)
ਬਸਤੀ ਸ਼ੇਖਾਂ ਵਾਲੀ ਵਿਖੇ 3 ਵਿਅਕਤੀਆਂ ਵਲੋਂ ਮਿੱਲ ਕੇ ਪੁਰਾਣੀ ਰੰਜਿਸ਼ ਦੇ ਚਲਦਿਆ ਇਕ ਨੌਜਵਾਨ ਤੇ ਕੈਂਚੀਆਂ ਨਾਲ ਹਮਲਾ ਕਰ ਉਸਨੂੰ ਗੰਭੀਰ ਰੁੱਪ ਚ ਜਖਮੀ ਕਰਨ ਦਾ ਮਾਮਲਾ ਸਾਮਣੇ ਆਇਆ ਹੈ ।ਜਿਸ ਦੇ ਤਹਿਤ ਥਾਣਾ ਫਿਰੋਜ਼ਪੁਰ ਸਿਟੀ ਵਿਖੇ ਮੁਕਦਮਾ ਦਰਜ ਕਰ ਲਿੱਤਾ1 ਗਿਆ ਹੈ ।
ਸੁਨੀਲ ਪੁੱਤਰ ਸੋਹਣ ਲਾਲ ਵਾਸੀ ਬਸਤੀ ਸ਼ੇਖਾ ਵਾਲੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਮੁਤਾਬਿਕ ਉਹ ਆਪਣੇ ਬਾਲ ਕਟਵਾਂਨ ਲਈ ਆਪਣੀ ਹੀ ਬਸਤੀ ਵਿਚ ਬਣੇ ਸਟਾਈਲ ਹੇਅਰ ਸੈਲੂਨ ਵਿਖੇ ਗਿਆ । ਜਿਥੇ ਆਰੋਪੀ ਜੰਗ ਬਹਾਦਰ ਅਤੇ ਰੋਹਿਤ ਉਰਫ ਗਗਨ ਆ ਗਏ ਤੇ ਆਉਦੀਆ ਹੀ ਸੁਨੀਲ ਉਪਰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੰਗ ਬਹਾਦਰ ਵਲੋਂ ਲਲਕਾਰਾ ਮਾਰ ਕੇ ਕਿਹਾ ਗਿਆ ਕਿ ਸਾਡੇ ਮਸਲੇ ਚ ਪੈਣ ਦਾ ਅੱਜ ਇਸਨੂੰ ਮਜ਼ਾ ਚਖਾ ਦਿਓ।ਜਿਸ ਤੋਂ ਬਾਦ ਆਰੋਪੀ ਗਗਨ ਅਤੇ ਰੋਮਸ ਨੇ ਦੁਕਾਨ ਅੰਦਰ ਪਇਆ ਕੈਂਚੀਆਂ ਚੱਕ ਲਈਆਂ ਤੇ ਸੁਨੀਲ ਤੇ ਹਮਲਾ ਕਰ ਦਿੱਤਾ ।ਸੁਨੀਲ ਵਲੋਂ ਦੱਸਣ ਮੁਤਾਬਿਕ ਉਕਤ ਆਰੋਪੀਆਂ ਨੇ ਉਸ ਪਰ ਹਮਲਾ ਕਰ ਸੱਟਾਂ ਵੀ ਮਾਰੀਆ ਹਨ ।ਜਦ ਰੌਲ਼ਾ ਪਿਆ ਤਾ ਰੌਲਾ ਪੈਂਦਾ ਵੇਖ ਆਰੋਪੀ ਓਥੋਂ ਫਰਾਰ ਹੋ ਗਏ । ਜਿਸ ਤੋਂ ਬਾਅਦ ਸੁਨੀਲ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਿਲ ਕਰਵਾਇਆ ਗਿਆ, ਜਿਥੈ ਉਹ ਹੁਣ ਜ਼ੇਰੇ ਇਲਾਜ਼ ਹੈ ।
ਪੁਲਿਸ ਵਲੋਂ ਸੁਨੀਲ ਦੇ ਬਿਆਨਾਂ ਮੁਤਾਬਿਕ ਉਕਤ ਵਿਅਕਤੀਆਂ ਖਿਲਾਫ ਆਈ ਪੀ ਸੀ ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਜਾਰੀ ਹੈ ।

