ਪੁਲਿਸ ਵੱਲੋ ਹਾਲ ਵਿਚ ਹੋਇਆ ਚੋਰੀਆਂ ਦੇ ਚੱਕਰ ਚ 3 ਆਰੋਪੀ ਕਾਬੂ
- 130 Views
- kakkar.news
- March 30, 2024
- Crime Punjab
ਪੁਲਿਸ ਵੱਲੋ ਹਾਲ ਵਿਚ ਹੋਇਆ ਚੋਰੀਆਂ ਦੇ ਚੱਕਰ ਚ 3 ਆਰੋਪੀ ਕਾਬੂ
ਫ਼ਿਰੋਜ਼ਪੁਰ, 30 ਮਾਰਚ, 2024 (ਅਨੁਜ ਕੱਕੜ ਟੀਨੂੰ )
ਸ਼੍ਰੀ ਮਤੀ ਸੋਮਿਆ ਮਿਸ਼ਰਾ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆ ਖਿਲਾਫ ਤੁਰੰਤ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰਾਂ ਵਚਨਬਧ ਹੈ। ਜਿਲ੍ਹਾ ਦੇ ਸਮੁਹ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਹਨ, ਜੋ ਮੁਸ਼ਤੈਦੀ ਨਾਲ ਪੂਰੇ ਏਰੀਆ ਅੰਦਰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਮਿਤੀ 09-03-2024 ਨੂੰ ਪੱਤਰਕਾਰ ਜਗਦੀਸ਼ ਕੁਮਾਰ ਪੁੱਤਰ ਮਨਮੋਹਨ ਲਾਲ ਵਾਸੀ ਪਿੰਡ ਹੁਸੈਨੀਵਾਲਾ ਜੋ ਆਪਣੀ ਪਤਨੀ ਨਾਲ ਹੁਸੈਨੀਵਾਲਾ ਤੋ ਫਿਰੋਜ਼ਪੁਰ ਕੈਂਟ ਵੱਲ ਨੂੰ ਜਾ ਰਿਹਾ ਸੀ ਤਾਂ ਕਾਲੇ ਰੰਗ ਦੇ ਸਪੈਲਡਰ ਮੋਟਰਸਾਇਕਲ ਪਰ ਸਵਾਰ ਵਿਅਕਤੀ ਪਿੱਛੋ ਆਇਆ ਅਤੇ ਉਸ ਦੀ ਪਤਨੀ ਦੇ ਕੰਨ ਦੀਆ ਵਾਲੀਆ ਝਪਟ ਮਾਰ ਕੇ ਮੌਕੇ ਤੋ ਫਰਾਰ ਹੋ ਗਿਆ ਸੀ। ਜਿਸ ਤੇ ਮੁਕੱਦਮਾ ਨੰਬਰ 37 ਮਿਤੀ 09-03-2024 ਅ/ਧ 379-ਬੀ,323 ਆਈ.ਪੀ.ਸੀ ਥਾਣਾ ਸਦਰ ਫਿਰੋਜਪੁਰ ਵਿਖੇ ਨਾਮਲੂਮ ਵਿਅਕਤੀ ਖਿਲਾਫ ਦਰਜ ਰਜਿਸਟਰ ਕਰਕੇ ਦੋਸ਼ੀ ਦੀ ਤਾਲਸ਼ ਸ਼ੁਰੂ ਕੀਤੀ ਗਈ ਸੀ।
ਇਸ ਮਾਮਲੇ ਦੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਸ੍ਰੀ ਰਣਧੀਰ ਕੁਮਾਰ, ਆਈ.ਪੀ.ਐੱਸ., ਕਪਤਾਨ ਪੁਲਿਸ (ਇੰਨ:), ਫਿਰੋਜ਼ਪੁਰ, ਸ੍ਰੀ ਸੁਖਵਿੰਦਰ ਸਿੰਘ ਡੀ.ਐਸ.ਪੀ.(ਸ਼ਹਿਰੀ) ਫਿਰੋਜ਼ਪੁਰ ਅਤੇ ਇੰਸਪੈਕਟਰ ਜਸਵੰਤ ਸਿੰਘ ਸਿੰਘ ਮੁੱਖ ਅਫਸਰ ਥਾਣਾ ਸਦਰ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾ ਕੇ ਵਿਸ਼ੇਸ਼ ਉਪਰਾਲੇ ਵਿੱਢੇ ਗਏ, ਜਿਸ ਦੇ ਚੱਲਦਿਆ ਭਰੋਸੇਯੋਗ ਵਸੀਲਿਆ ਤੋਂ ਮਿਲੀ ਜਾਣਕਾਰੀ ਅਤੇ ਟੈਕਨਿਕਲ ਸੋਰਸਾਂ ਦੀ ਮਦਦ ਨਾਲ ਮਿਤੀ 29.03.2024 ਨੂੰ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਕਮਲਜੀਤ ਸਿੰਘ ਉਰਫ ਸੰਨੀ ਪੁੱਤਰ ਬਲਵੀਰ ਸਿੰਘ ਵਾਸੀ ਨੋਰੰਗ ਕੇ ਲੇਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਪੁੱਛ-ਪੜਤਾਲ ਦੌਰਾਨ ਹੋਰ ਸੁਰਾਗ ਲੱਗਣ ਅਤੇ ਲੁੱਟ ਖੋਹ ਕੀਤੇ ਗਏ ਸਮਾਨ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਇਸ ਤੋ ਇਲਾਵਾ ਮਿਤੀ 28-03-2024 ਨੂੰ ਰਣਬੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪ੍ਰੀਤ ਨਗਰ ਫਤਿਹਗੜ੍ਹ ਸਾਹਿਬ ਹਾਲ ਅਬਾਦ ਕੁਆਟਰ ਨੰ. ਬੀ-4 ਫਿਰੋਜ਼ਪੁਰ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਆਪਣੀ ਪਤਨੀ ਸਤਵੰਤ ਕੌਰ ਨੂੰ ਦਵਾਈ ਦੁਆਉਣ ਲਈ ਆਪਣੀ ਕਾਰ ਪਰ ਡਾਕਟਰ ਰਚਨਾ ਮਿੱਤਲ ਨੇੜੇ ਖਾਲਸਾ ਗੁਰੂਦੁਆਰਾ ਸੰਤ ਲਾਲ ਰੋਡ ਫਿਰੋਜ਼ਪੁਰ ਕੈਂਟ ਗਏ ਸੀ ਤਾਂ ਜਦ ਉਹ ਦਵਾਈ ਲੈ ਕੇ ਕਾਰ ਵਿੱਚ ਬੈਠਣ ਲੱਗੇ ਤਾਂ 02 ਮੋਨੇ ਵਿਅਕਤੀ ਐਕਟਿਵਾ ਪਰ ਸਵਾਰ ਹੋ ਕੇ ਆਏ ਤੇ ਉਸ ਦੀ ਪਤਨੀ ਦੁਆਰਾ ਫੜਿਆ ਪਰਸ ਜਿਸ ਵਿੱਚ ਕਰੀਬ 15000-18000/- ਰੁਪਏ ਘਰ ਦੀਆ ਚਾਬੀਆ ਅਤੇ ਹੋਰ ਜਰੂਰੀ ਦਸਤਾਵੇਜ ਸਨ ਨੂੰ ਝਪਟ ਮਾਰ ਕੇ ਭੱਜ ਗਏ। ਜਿਸ ਤੇ ਮੁਕੱਦਮਾ ਨੰਬਰ 25 ਮਿਤੀ 29-03-2024 ਅ/ਧ 379-ਬੀ,34 ਆਈ.ਪੀ.ਸੀ ਥਾਣਾ ਕੈਂਟ ਫਿਰੋਜਪੁਰ ਵਿਖੇ ਨਾਮਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਕੇ ਦੋਸ਼ੀਆ ਦੀ ਤਾਲਸ਼ ਸ਼ੁਰੂ ਕੀਤੀ ਗਈ ਸੀ।
ਇਸ ਮਾਮਲੇ ਦੇ ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਸ਼੍ਰੀ ਰਣਧੀਰ ਕੁਮਾਰ, ਆਈ.ਪੀ.ਐੱਸ., ਕਪਤਾਨ ਪੁਲਿਸ (ਇੰਨ:), ਫਿਰੋਜ਼ਪੁਰ, ਸ਼੍ਰੀ ਬਲਕਾਰ ਸਿੰਘ ਡੀ.ਐਸ.ਪੀ.(ਡੀ), ਸ਼੍ਰੀ ਸੁਖਵਿੰਦਰ ਸਿੰਘ ਡੀ.ਐਸ.ਪੀ.(ਸ਼ਹਿਰੀ) ਫਿਰੋਜ਼ਪੁਰ, ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਫਿਰੋਜ਼ਪੁਰ ਅਤੇ ਇੰਸਪੈਕਟਰ ਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਕੈਂਟ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਬਣਾ ਕੇ ਵਿਸ਼ੇਸ਼ ਉਪਰਾਲੇ ਵਿੱਢੇ ਗਏ, ਜਿਸ ਦੇ ਚੱਲਦਿਆ ਭਰੋਸੇਯੋਗ ਵਸੀਲਿਆ ਤੋਂ ਮਿਲੀ ਜਾਣਕਾਰੀ ਅਤੇ ਟੈਕਨਿਕਲ ਸੋਰਸਾਂ ਦੀ ਮਦਦ ਨਾਲ ਮਿਤੀ 30.03.2024 ਨੂੰ ਇਸ ਵਾਰਦਾਤ ਵਿੱਚ ਸ਼ਾਮਲ ਦੋਸ਼ੀ ਕਰਮਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਕ੍ਰਿਸ਼ਨਾ ਕਲੌਨੀ ਹਾਕੇ ਵਾਲਾ ਫਿਰੋਜ਼ਪੁਰ ਨੂੰ ਬਜੁਰਗ ਮਹਿਲਾ ਦਾ ਖੋਹ ਕੀਤਾ ਹੋਇਆ ਪਰਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁੱਕਦਮੇ ਦੇ ਦੂਜੇ ਦੋਸ਼ੀ ਦੀ ਭਾਲ ਜਾਰੀ ਹੈ। ਗ੍ਰਿਫਤਾਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਪੁੱਛ- ਪੜਤਾਲ ਦੌਰਾਨ ਹੋਰ ਸੁਰਾਗ ਲੱਗਣ ਅਤੇ ਲੁੱਟ ਖੋਹ ਕੀਤੇ ਗਏ ਸਮਾਨ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024