ਲੋਕ ਸਭਾ 2024 ਚੋਣਾਂ : 16,54,859 ਵੋਟਰ ਬਣਾਉਣਗੇ ਫਿਰੋਜ਼ਪੁਰ ਦਾ MP
- 165 Views
- kakkar.news
- March 31, 2024
- 1
- Articles Politics Punjab
ਲੋਕ ਸਭਾ 2024 ਚੋਣਾਂ : 16,54,859 ਵੋਟਰ ਬਣਾਉਣਗੇ ਫਿਰੋਜ਼ਪੁਰ ਦਾ MP
ਫ਼ਿਰੋਜ਼ਪੁਰ, 31 ਮਾਰਚ -2024 ( ਅਨੁਜ ਕੱਕੜ ਟੀਨੂੰ)
ਲੋਕ ਸਭਾ ਚੋਣਾਂ ਦਾ ਬਿਗ਼ੁਲ ਵੱਜ ਚੁਕਾ ਹੈ ਅਤੇ ਸਿਆਸੀ ਪਾਰਟੀਆਂ ਹੁਣ ਆਪਣੀ ਆਪਣੀ ਤਿਆਰੀ ਚ ਜੁੱਟ ਗਾਇਆ ਹਨ ।ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ 7 ਪੜਾਵਾਂ ਵਿੱਚ ਹੋਣਗੀਆਂ, ਜੋ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 1 ਜੂਨ ਨੂੰ ਖਤਮ ਹੋਣਗੀਆਂ। ਜਿਸ ਵਿਚ 1 ਜੂਨ 2024 ਨੂੰ ਚੋਣਾਂ ਪੰਜਾਬ ਸਮੇਤ ਚੰਡੀਗੜ੍ਹ , ਹਿਮਾਚਲ ਪ੍ਰਦੇਸ਼ , ਝਾਰਖੰਡ , ਉੜੀਸਾ, ਬਿਹਾਰ , ਯੂ ਪੀ ਅਤੇ ਵੇਸ੍ਟ ਬੰਗਾਲ ਚ ਹੋਣ ਗਿਆ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ।ਜੇ ਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਚ ਕੁਲ 13 ਲੋਕਸਭਾ ਹਲਕੇ ਹਨ, ਜਿਸ ਵਿਚ ਗੁਰਦਾਸਪੁਰ , ਅਮ੍ਰਿਤਸਰ , ਤਰਨ ਤਾਰਨ ,ਜਲੰਧਰ , ਫਿਲੌਰ , ਹੋਸ਼ਿਆਰਪੂਰ ,ਰੋਪੜ ,ਪਟਿਆਲਾ, ਲੁਧਿਆਣਾ, ਸਂਗਰੂਰ, ਬਠਿੰਡਾ, ਫਰੀਦਕੋਟ ਅਤੇ ਫਿਰੋਜ਼ਪੁਰ ਸ਼ਾਮਿਲ ਹਨ ।ਇਸ ਵਾਰ ਇੱਕਲੀ ਚੋਣਾਂ ਲੜ ਰਹੀ ਭਾਰਤੀਯ ਜਨਤਾ ਪਾਰਟੀ ਵੱਲੋ ਅਜੇ ਤਕ 8 ਸੀਟਾਂ ਤੇ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ ਗਏ ਹਨ ਜਦਕਿ ਬਾਕੀ ਪਾਰਟੀਆਂ ਵੱਲੋ ਅਜੇ ਤੱਕ “ਵੇਟ ਐਂਡ ਵਾਚ “ਵਾਲੀ ਗੱਲ ਅਪਣਾਈ ਜਾ ਰਹੀ ਹੈ ।
ਪੰਜਾਬ ਚ ਹੋਣ ਵਾਲਿਆਂ ਚੋਣਾਂ ਦੇ ਪ੍ਰਬੰਧ ਮੁਕੰਮਲ ਹੋ ਚੁਕੇ ਹਨ ਅਤੇ ਜਿਥੋਂ ਤਕ ਫਿਰੋਜ਼ਪੁਰ ਲੋਕਸਭਾ ਹਲਕੇ ਦਾ ਸੰਬੰਧ ਹੈ । ਫਿਰੋਜ਼ਪੁਰ ਲੋਕਸਭਾ ਚ ਕੁੱਲ 9 ਹਲਕੇ ਹਨ ਜਿਸ ਵਿਚ ਫਿਰੋਜ਼ਪੁਰ ਸ਼ਹਿਰੀ , ਫਿਰੋਜ਼ਪੁਰ ਦਿਹਾਤੀ , ਗੁਰੂਹਰਸਹਾਏ , ਜਲਾਲਾਬਾਦ, ਫਾਜ਼ਿਲਕਾ , ਅਬੋਹਰ , ਬੱਲੂਆਣਾ ,ਮਲੋਟ ਅਤੇ ਮੁਕਤਸਰ ਸਾਹਿਬ ਸ਼ਾਮਿਲ ਹਨ ।ਜੇ ਕਰ ਗੱਲ ਕਰੀਏ ਇਸ ਲੋਕਸਭਾ ਹਲਕੇ ਦੀ ਤਾਂ ਕੁੱਲ ਮਿਲਾ ਕੇ 1654859 ਵੋਟਰ ਹਨ ।ਜਿਨ੍ਹਾਂ ਦੁਆਰਾ ਇਹ ਤਹਿ ਹੋਵੇਗਾ ਕੇ ਜਿੱਤ ਦਾ ਤਾਜ਼ ਕਿਸ ਦੇ ਸਿਰ ਤੇ ਸੱਜੇਗਾ ।1952 ਤੋਂ ਲੈ ਕੇ 2019 ਤਕ ਹੋਇਆ ਲੋਕਸਭਾ ਚੋਣਾਂ ਚ ਫਿਰੋਜ਼ਪੁਰ ਹਲਕੇ ਤੇ ਜਿਆਦਾਤਰ ਜਿੱਤ ਦਾ ਤਾਜ਼ ਸ਼ਿਰੋਮਣੀ ਅਕਾਲੀ ਦਲ ਦੇ ਸਿਰ ਤੇ ਹੀ ਸਾਜਿਆ ਸੀ ਅਤੇ ਕਾਂਗਰਸ ਨੂੰ ਇਸ ਹਲਕੇ ਚੋ ਕੁਲ 4 ਵਾਰ ਅਤੇ ਬਹੁਜਨ ਸਮਾਜ ਪਾਰਟੀ ਨੂੰ 2 ਵਾਰ ਅਤੇ 01 ਵਾਰ ਆਜ਼ਾਦ ਉਮੀਦਵਾਰ ਨੂੰ ਇਸ ਸੀਟ ਤੇ ਜਿੱਤ ਹਾਸਿਲ ਹੋ ਸਕੀ ਹੈ ।
ਪੰਜਾਬ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕਾ ਇੱਕ ਰਾਜਨੀਤਿਕ ਪਾਵਰਹਾਊਸ ਹੈ ਜੋ ਭਾਰਤੀ ਰਾਜਨੀਤੀ ਵਿੱਚ ਇਸਦੇ ਮਹੱਤਵਪੂਰਨ ਪ੍ਰਭਾਵ ਲਈ ਮਸ਼ਹੂਰ ਹੈ। 2019 ਦੀਆਂ ਆਮ ਅਸੈਂਬਲੀ ਚੋਣਾਂ ਵਿੱਚ, ਇਸ ਵਿੱਚ ਸਖ਼ਤ ਮੁਕਾਬਲਾ ਹੋਇਆ। ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ 2019 ਦੀਆਂ ਆਮ ਚੋਣਾਂ ਵਿੱਚ 6,33,427 ਵੋਟਾਂ ਹਾਸਲ ਕਰਕੇ 1,98,850 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ, ਜਿਨ੍ਹਾਂ ਨੂੰ 4,34,577 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਕਾਕਾ ਸਰਾਂ ਨੂੰ 31,872 ਵੋਟਾਂ ਮਿਲੀਆਂ ਜਦ ਕੇ ਨੋਟਾ (ਉਪਰੋਕਤ ਚੋ ਕੋਈ ਵੀ ਨਹੀਂ )ਨੂੰ 14,819 ਵੋਟਾਂ ਪਇਆ। ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਸਿਰਫ 37 % ਫੀਸਦੀ ਵੋਟਾਂ ਹੀ ਪ੍ਰਪਾਤ ਕਰ ਸਕੇ ਜਦ ਕਿ 54 % ਫੀਸਦੀ ਵੋਟਾਂ ਲੈ ਕੇ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਦੇ ਲੋਕਸਭਾ ਸੀਟ ਦੇ ਜੇਤੂ ਰਹੇ । ਅਤੇ ਜੇ ਕਰ ਗੱਲ ਕਰੀਏ ਮੁਜਦਾ ਪੰਜਾਬ ਸਰਕਾਰ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਤਾਂ ਆਪ ਪਾਰਟੀ ਨੂੰ 2019 ਲੋਕਸਭਾ ਚੋਣਾਂ ਵਿਚ ਸਿਰਫ 2.72 % ਫੀਸਦੀ ਵੋਟਾਂ ਨਾਲ ਹੀ ਸਾਰਨਾ ਪਿਆ ਸੀ । ਇਸ ਹਲਕੇ ਵਿੱਚ ਸਾਲ 2019 ਵਿੱਚ 72.30% ਮਤਦਾਨ ਹੋਇਆ ਸੀ।
ਇਸ ਵਾਰ 2024 ਲੋਕ ਸਭਾ ਚੋਣਾਂ ਚ ਭਾਰਤੀਯ ਜਨਤਾ ਪਾਰਟੀ ਤੋਂ ਇਲਾਵਾ ਕਿਸੇ ਵੀ ਹੋਰ ਸਿਆਸੀ ਪਾਰਟੀ ਨੇ ਆਪਣਾ ਕੋਈ ਵੀ ਉਮੀਦਵਾਰ ਅਜੇ ਤਕ ਨਹੀਂ ਐਲਾਨਿਆ ਹੈ ।ਬਾਜਪਾ ਅਕਾਲੀ ਗਠਜੋੜ ਨਾ ਹੋਣ ਕਰਕੇ ਦੋਹਾ ਸਿਆਸੀ ਪਾਰਟੀਆਂ ਨੂੰ ਇਸ ਵਾਰ ਥੋੜੀ ਜਿਆਦਾ ਮਿਹਨਤ ਕਰਨੀ ਪੈ ਸਕਦੀ ਹੈ ।ਆਮ ਆਦਮੀ ਪਾਰਟੀ ਦੇ ਇਸ ਸੀਟ ਤੋਂ 10 ਤੋਂ 12 ਦਾਅਵੇਦਾਰੀ ਉਮੀਦਵਾਰ ਹਨ ਪਰ ਪਾਰਟੀ ਵਲੋਂ ਕਿਸਨੂੰ ਟਿਕਟ ਦਿੱਤੀ ਜਾਂਦੀ ਹੈ, ਇਹ ਤਾ ਅਜੇ ਸਮਾਂ ਹੀ ਦੱਸੇਗਾ । ਕਾਂਗਰਸ ਵਲੋਂ ਫਿਰੋਜ਼ਪੁਰ ਦੀ ਸੀਟ ਜਿੱਤਣ ਲਈ ਇਸ ਵਾਰ ਫਿਰ ਸ਼ਇਦ ਆਪਣੇ ਪੁਰਾਣੇ ਚਿਹਰੇ ਨੂੰ ਹੀ ਟਿਕਟ ਦਿੱਤੀ ਜਾ ਸਕਦੀ ਹੈ। ਅਤੇ ਜੇ ਕਰ ਗੱਲ ਕਰੀਏ ਫਿਰੋਜ਼ਪੁਰ ਚੋ ਕਿਸੇ ਹੋਰ ਪਾਰਟੀਆਂ ਦੀ ਤਾ ਓਹਨਾ ਵੱਲੋ ਉਮੀਦਵਾਰ ਐਲਾਨਣਾ ਅਜੇ ਸ਼ੰਸ਼ਾ ਦਾ ਵਿਸ਼ੇ ਹੈ ।
ਫਿਰੋਜ਼ਪੁਰ ਚ ਚੋਣਾਂ ਦੀ ਤਿਆਰੀ ਦੀ ਗੱਲ ਕਰੀਏ ਤਾ ਭਾਰਤੀ ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਪੋਲਿੰਗ ਸ਼ਡਿਊਲ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਸੰਸਦੀ ਹਲਕੇ ਵਿੱਚ ਕੁੱਲ 1902
ਬੂਥਾਂ ਵਿੱਚੋਂ 652 ‘ਸੰਵੇਦਨਸ਼ੀਲ’ ਅਤੇ 23 ‘ਅਤਿ ਸੰਵੇਦਨਸ਼ੀਲ’ ਐਲਾਨੇ ਗਏ ਹਨ, ਜਿੱਥੇ 1 ਜੂਨ ਨੂੰ ਵੋਟਾਂ ਪੈਣੀਆਂ ਹਨ।
ਇਸ ਵਾਰ ਸਭ ਤੋਂ ਵੱਧ 251 ਪੋਲਿੰਗ ਸਟੇਸ਼ਨ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਹਨ। ਸਾਰੇ 9 ਹਲਕਿਆਂ ਵਿੱਚ ਫਿਰੋਜ਼ਪੁਰ ਸ਼ਹਿਰੀ ਵਿੱਚ ਪੋਲਿੰਗ ਸਟੇਸ਼ਨ/ਸਥਾਨ 211/117 ਸਥਾਨ, ਫਿਰੋਜ਼ਪੁਰ ਦਿਹਾਤੀ 241/183, ਗੁਰੂਹਰਸਹਾਏ 218/167, ਜਲਾਲਾਬਾਦ 251/167, ਫਾਜ਼ਿਲਕਾ 212/132, ਅਬੋਹਰ/132/132, ਅਬੋਹਰ, 1321/19, ਸ੍ਰੀ ਬਲੂਆਣਾ ਮੁਕਤਸਰ ਸਾਹਿਬ 213/108 ਅਤੇ ਮਲੋਟ 190/107।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਜਿੱਥੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ, ਉੱਥੇ ਹੀ ਨੀਮ ਫ਼ੌਜੀ ਬਲਾਂ ਦੀਆਂ 25 ਕੰਪਨੀਆਂ ਵੀ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਸਾਰੇ ਐਂਟਰੀ ਪੁਆਇੰਟਾਂ ‘ਤੇ ਪੁਲਿਸ ਪੈਰਾ ਮਿਲਟਰੀ ਬਲਾਂ ਦੇ ਨਾਲ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024
Comment (1)
Arjun
01 Apr 2024Sade Ferozepur da Sab tu purana worker nu hi mp di seat mile ohna da naam aa Narinder Grover (Member of parliament)