ਫਰੂ ਵਾਲਾ ਖੇਤ ’ਚ ਮਿਲੀ ਚਾਈਨਾ ਮੇਡ ਪਿਸਟਲ, ਪੁਲਿਸ ਵੱਲੋਂ ਮਾਮਲਾ ਦਰਜ
- 117 Views
- kakkar.news
- April 10, 2025
- Crime Punjab
ਫਰੂ ਵਾਲਾ ਖੇਤ ’ਚ ਮਿਲੀ ਚਾਈਨਾ ਮੇਡ ਪਿਸਟਲ, ਪੁਲਿਸ ਵੱਲੋਂ ਮਾਮਲਾ ਦਰਜ
ਫਿਰੋਜ਼ਪੁਰ, 10 ਅਪ੍ਰੈਲ, 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਪਿੰਡ ਫਰੂ ਵਾਲਾ ਦੇ ਇਕ ਖੇਤ ਵਿਚੋਂ ਪੁਲਿਸ ਨੇ ਇਕ ਚਾਈਨਾ ਦੀ ਬਣੀ ਪਿਸਟਲ ਅਤੇ ਮੈਗਜ਼ੀਨ ਬਰਾਮਦ ਕੀਤੀ ਹੈ। ਇਹ ਕਾਰਵਾਈ ਥਾਣਾ ਮਮਦੋਟ ਦੀ ਪੁਲਿਸ ਨੇ ਸਬ ਇੰਸਪੈਕਟਰ ਪਰਮਜੀਤ ਕੌਰ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ।
ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਫਰੂ ਵਾਲਾ ਦੇ ਇਕ ਖੇਤ ਵਿੱਚ ਕਿਸੇ ਅਣਪਛਾਤੇ ਵਿਅਕਤੀ ਨੇ ਅਪਰਾਧਿਕ ਮਕਸਦ ਲਈ ਪਿਸਟਲ ਲੁਕਾਈ ਹੋਈ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਖੇਤ ਵਿੱਚ ਜਾਂਚ ਸ਼ੁਰੂ ਕੀਤੀ।
ਖੇਤ, ਜਿੱਥੇ ਇਕ ਪਾਸੇ ਲਸਣ ਦੀ ਫ਼ਸਲ ਲੱਗੀ ਹੋਈ ਸੀ, ਉਥੋਂ ਪੁਲਿਸ ਨੂੰ ਇਕ ਚਾਈਨਾ ਮੇਡ ਪਿਸਟਲ ਅਤੇ ਮੈਗਜ਼ੀਨ ਮਿਲੀ। ਪਿਸਟਲ ਨੂੰ ਕਬਜ਼ੇ ਵਿੱਚ ਲੈ ਕੇ, ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਹਥਿਆਰ ਕਿਸ ਨੇ ਰੱਖਿਆ, ਅਤੇ ਇਸਦੇ ਪਿੱਛੇ ਮਕਸਦ ਕੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਜਾਰੀ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026