ਛਾਪੇਮਾਰੀ ਦੌਰਾਨ 21,340 ਲੀਟਰ ਲਾਹਣ ਅਤੇ 200 ਬੋਤਲਾਂ ਨਾਜਾਇਜ਼ ਸ਼ਰਾਬ ਹੋਈ ਬਰਾਮਦ
- 151 Views
- kakkar.news
- April 12, 2024
- Crime Punjab
ਛਾਪੇਮਾਰੀ ਦੌਰਾਨ 21,340 ਲੀਟਰ ਲਾਹਣ ਅਤੇ 200 ਬੋਤਲਾਂ ਨਾਜਾਇਜ਼ ਸ਼ਰਾਬ ਹੋਈ ਬਰਾਮਦ
ਫਿਰੋਜ਼ਪੁਰ 12 ਅਪ੍ਰੈਲ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਜ਼ਿਲ੍ਹਾ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਦੌਰਾਨ 21,340 ਲੀਟਰ ਲਾਹਣ ਅਤੇ 200 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਮਾਨ ਬਰਾਮਦ ਕਰ 2 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ 7 ਖ਼ਿਲਾਫ਼ ਆਬਕਾਰੀ ਐਕਟ ਤਹਿਤ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ ।
ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲੀਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਖੁੰਦਰ ਗੱਟੀ ਪਾਸ ਮੌਜੂਦ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ (1) ੳਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਅਲੀ ਕੇ (2) ਵਜ਼ੀਰ ਸਿੰਘ ਪੁੱਤਰ ਫੌਜਾ ਸਿੰਘ (3) ਦੀਪਾ ਪੁੱਤਰ ਗੋਮਾ ਸਿੰਘ (4) ਬੀਰਾ ਪੁੱਤਰ ਵਰਿਆਮ ਸਿੰਘ ਵਾਸੀ ਚਾਂਦੀ ਵਾਲਾ ਜਿਲ੍ਹਾ ਫਿਰੋਜ਼ਪੁਰ ਨਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਦਰਿਆ ਸਤਲੁਜ ਵਿੱਚ ਤ੍ਰਿਪਾਲਾਂ ਦੀਆਂ ਡਿੱਗੀਆਂ ਬਣਾ ਕੇ ਲਾਹਣ, ਸ਼ਰਾਬ ਨਜਾਇਜ਼ ਕਸੀਦ ਕਰਨ ਵਾਸਤੇ ਪਾਈ ਹੋਈ ਹੈ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਸ਼ਰਾਬ ਨਜਾਇਜ਼ ਤੇ ਲਾਹਣ ਬਰਾਮਦ ਹੋ ਸਕਦੀ ਹੈ । ਪੁਲਿਸ ਪਾਰਟੀ ਦੁਆਰਾ ਮੋਕਾ ਪਰ ਰੇਡ ਕੀਤਾ ਗਿਆ ਤਾਂ ਆਰੋਪੀਆਂਨ ਮੋਕਾ ਤੋਂ ਫਰਾਰ ਹੋ ਗਏ ਤੇ ਮੋਕਾ ਪਰ 200 ਬੋਤਲਾਂ ਸ਼ਰਾਬ ਨਜਾਇਜ਼, 21,200 ਲੀਟਰ ਲਾਹਣ, 04 ਡਰੰਮ ਲੋਹਾ, 03 ਚਰਵੇ ਸਿਲਵਰ, 04 ਪਾਇਪਾਂ ਰਬੜ 17 ਤਿਰਪਾਲਾਂ (ਲਿਫਾਫਾ) ਬਰਾਮਦ ਹੋਏ ।
ਦੂਜੇ ਮਾਮਲੇ ‘ਚ ਥਾਣਾ ਆਰਿਫ਼ ਕੇ ਦੇ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਰਣਜੀਤ ਸਿੰਘ ਪੁਲੀਸ ਪਾਰਟੀ ਸਮੇਤ ਪਿੰਡ ਬੰਡਾਲਾ ਤੋਂ ਥੋੜਾ ਅੱਗੇ ਲਿੰਕ ਰੋਡ ਕਾਲੇ ਕੇ ਹਿਠਾੜ ਪਾਸ ਮੌਜੂਦ ਸੀ ਤਾਂ ਇਤੇਲਾਹ ਮਿਲਣ ਤੇ ਦਿਲਬਾਗ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਲੇ ਕੇ ਹਿਠਾੜ ਪੁਲਿਸ ਪਾਰਟੀ ਦੁਆਰਾ ਆਰੋਪੀ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ
ਪਰ 60 ਲੀਟਰ ਲਾਹਣ ਬਰਾਮਦ ਹੋਈ ।
ਥਾਣਾ ਆਰਿਫ਼ ਕੇ ਦੇ ਇਕ ਹੋਰ ਮਾਮਲੇ ਚ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਵਣ ਸਿੰਘ ਨੇ ਦੱਸਿਆ ਕਿ ਓਹਨਾ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਰਾਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਕਾਲੇ ਕੇ ਹਿਠਾੜ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤੇ ਮੌਕੇ ਪਰ 40 ਲੀਟਰ ਲਾਹਣ ਬਰਾਮਦ ਹੋਈ ।
ਅਤੇ ਇਕ ਹੋਰ ਮਾਮਲੇ ਵਿਚ ਥਾਣਾ ਮੱਲਾਂਵਾਲਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਓਹਨਾ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪਿੰਡ ਸੁੱਧ ਸਿੰਘ ਵਿਖੇ ਜੋਗਿੰਦਰ ਸਿੰਘ ਪੁੱਤਰ ਸਿਰਜ ਸਿੰਘ ਵਾਸੀ ਸੁੱਧ ਸਿੰਘ ਦੇ ਘਰ ਛਾਪੇਮਾਰੀ ਕਰਦਿਆਂ ਮੌਕੇ ਤੋਂ 40 ਲੀਟਰ ਲਾਹਣ ਬਰਾਮਦ ਕੀਤੀ ਜਦ ਕਿ ਆਰੋਪੀ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਿਆ । ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024