ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ 12 ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
- 134 Views
- kakkar.news
- August 13, 2024
- Crime Punjab
ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ 12 ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਫਿਰੋਜ਼ਪੁਰ 13 ਅਗਸਤ 2024 (ਅਨੁਜ ਕੱਕੜ ਟੀਨੂੰ )
ਹਰ ਵੇਲੇ ਸੁਰਖੀਆਂ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ ਮੋਬਾਈਲ ਜਾ ਨਸ਼ੀਲੇ ਪਦਾਰਥ ਦਾ ਮਿਲਣਾ ਲਗਾਤਾਰ ਜਾਰੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜੇਲ੍ਹ ਦੇ ਅੰਦਰ ਅਤੇ ਬਾਹਰ 200 ਦੇ ਕਰੀਬ ਅਧਿਕਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਜੇਲ੍ਹ ਅੰਦਰ ਪਾਬੰਦੀਸ਼ੁਦਾ ਵਸਤੂਆਂ ਦੀ ਆਮਦ ਜਾਰੀ ਹੈ , ਅਤੇ ਜੇਲ੍ਹ ਸਟਾਫ਼ ਵੱਲੋਂ ਜਾਂ ਤਾ ਮੁਖਬਰੀ ਤੋਂ ਜਾਂ ਸਮੇ -ਸਮੇ ਤੇ ਸਰਪ੍ਰਾਈਜ਼ ਚੈਕਿੰਗ ਦੌਰਾਨ ਚੌਕਸ ਹੋ ਕੇ ਇਨ੍ਹਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਅਚਨਚੇਤ ਕੀਤੀ ਚੈਕਿੰਗ ਦੌਰਾਨ ਜੇਲ ਸਟਾਫ ਨੂੰ 12 ਮੋਬਾਈਲ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਵੱਲੋ ਸਾਥੀਆਂ ਸਮੇਤ 9 ਅਗਸਤ ਨੂੰ ਜੇਲ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ ਜੇਲ ਚੋ 12 ਮੋਬਾਈਲ ਫੋਨ ਬਰਾਮਦ ਹੋਏ। ਜਿਨਾਂ ਵਿੱਚੋ 9 ਕਿ -ਪੈਡ ਵਾਲੇ ਮੋਬਾਈਲ ਅਤੇ ਤਿੰਨ ਟੱਚ ਸਕਰੀਨ ਵਾਲੇ ਮੋਬਾਈਲ ਬਿਨਾ ਸਿੱਮ ਤੋਂ ਬਰਾਮਦ ਹੋਏ । ਇਸ ਤੋਂ ਇਲਾਵਾ 4 ਬੈਟਰੀ ਮੋਬਾਈਲ ਦੀਆਂ , 2 ਚਾਰਜਰ, 2 ਅਡਾਪਟਰ ,3 ਡਾਟਾ ਕੇਬਲ ,13 ਗ੍ਰਾਮ ਨਸ਼ੀਲਾ ਪਦਾਰਥ ਜਾਪਦਾ ਪਾਊਡਰ,83 ਪੁੜੀਆਂ ਤੰਬਾਕੂ, 20 ਪੈਕੇਟ ਬੀੜੀਆ ਦੇ ਬਰਾਮਦ ਹੋਏ । ਜਿਸ ਉਪਰੰਤ ਜੇਲ ਸਟਾਫ ਵੱਲੋ 2 ਹਵਾਲਾਤੀ ਅਤੇ ਇਕ ਕੈਦੀ ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਾਹੀ ਹੈ ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026