ਕੇਂਦਰੀ ਜੇਲ ਫਿਰੋਜ਼ਪੁਰ ਇਕ ਵਾਰ ਫੇਰ ਸੁਰਖੀਆਂ ਚ ,
- 149 Views
- kakkar.news
- April 27, 2024
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਇਕ ਵਾਰ ਫੇਰ ਸੁਰਖੀਆਂ ਚ ,
ਫਿਰੋਜ਼ਪੁਰ, 27 ਅਪ੍ਰੈਲ, 2024 (ਅਨੁਜ ਕੱਕੜ ਟੀਨੂੰ )
ਹਰ ਵੇਲੇ ਸੁਰਖੀਆਂ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ ਮੋਬਾਈਲ ਜਾ ਨਸ਼ੀਲੇ ਪਦਾਰਥ ਦਾ ਮਿਲਣਾ ਲਗਾਤਾਰ ਜਾਰੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜੇਲ੍ਹ ਦੇ ਅੰਦਰ ਅਤੇ ਬਾਹਰ 200 ਦੇ ਕਰੀਬ ਅਧਿਕਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਜੇਲ੍ਹ ਅੰਦਰ ਪਾਬੰਦੀਸ਼ੁਦਾ ਵਸਤੂਆਂ ਦੀ ਆਮਦ ਜਾਰੀ ਹੈ , ਅਤੇ ਜੇਲ੍ਹ ਸਟਾਫ਼ ਵੱਲੋਂ ਜਾਂ ਤਾ ਮੁਖਬਰੀ ਤੋਂ ਜਾਂ ਸਮੇ -ਸਮੇ ਤੇ ਸਰਪ੍ਰਾਈਜ਼ ਚੈਕਿੰਗ ਦੌਰਾਨ ਚੌਕਸ ਹੋ ਕੇ ਇਨ੍ਹਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਮਿਤੀ 24.04.2024 ਨੂੰ ਵਕਤ ਕ੍ਰੀਬ ਸ਼ਾਮ ਨੂੰ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਪੁਰਾਣੀ ਬੈਰਕ ਨੰਬਰ 12 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ 02 ਟੱਚ ਸਕਰੀਨ ਮੋਬਾਇਲ ਮਾਰਕਾ ਵੀਵੋ ਤੇ ਓਪੋ ਸਮੇਤ ਸਿੰਮ ਕਾਰਡ ਲਵਾਰਿਸ ਬਰਾਮਦ ਹੋਏ ।
ਅਤੇ ਦੂਜੀ ਸ਼ਿਕਾਇਤ ਵਿਚ ਮਿਤੀ 25.04.2024 ਨੂੰ ਵਕਤ ਕ੍ਰੀਬ ਸ਼ਾਮ ਨੂੰ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੈਲ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਬਲਾਕ ਨੰਬਰ 02 ਦੀ ਬੈਰਕ ਨੰਬਰ 02 ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ 01 ਟੱਚ ਸਕਰੀਨ ਮੋਬਾਇਲ ਫੋਨ ਮਾਰਕਾ ਨੋਕੀਆ ਬਿਨਾ ਸਿੰਮ ਕਾਰਡ ਤੇ 04 ਕੀਪੈਡ ਮੋਬਾਇਲ ਫੋਨ ਲਵਾਰਿਸ ਬਰਾਮਦ ਹੋਏ ।
ਤਫਤੀਸ਼ ਅਫਸਰ ਸਬ ਇੰਸਪੈਕਟਰ ਗੁਰਮੇਲ ਸਿੰਘ ਵਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪ੍ਰੀਜ਼ਾਨ ਐਕਟ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026