ਸੋਹਰੇ ਪਰਿਵਾਰ ਤੋਂ ਤੰਗ ਆ ਕੇ ਨਹਿਰ ਚ ਮਾਰੀ ਛਾਲ , 10 ਆਰੋਪੀ ਨਾਮਜ਼ਦ
- 195 Views
- kakkar.news
- April 28, 2024
- Crime Punjab
ਸੋਹਰੇ ਪਰਿਵਾਰ ਤੋਂ ਤੰਗ ਆ ਕੇ ਨਹਿਰ ਚ ਮਾਰੀ ਛਾਲ , 10 ਆਰੋਪੀ ਨਾਮਜ਼ਦ
ਘੱਲਖੁਰਦ /ਫਿਰੋਜ਼ਪੁਰ, 28 ਅਪ੍ਰੈਲ, 2024 (ਅਨੁਜ ਕੱਕੜ ਟੀਨੂੰ )
ਅੱਜਕਲ ਘਰਾਂ ਚ ਪਤੀ -ਪਤਨੀ ਚ ਆਪਸੀ ਲੜਾਈ ਜਾ ਨੋਕ ਝੋਕ ਹੁੰਦੀਆ ਰਹਿੰਦੀਆਂ ਹਨ। ਪਰ ਜੇਕਰ ਇਹਨਾਂ ਦਾ ਨਿਪਟਾਰਾ ਸਮੇ ਰਹਿੰਦੀਆਂ ਹੋ ਜਾਵੇ ਤਾ ਚੰਗੀ ਗੱਲ ਹੈ ਨਹੀਂ ਤਾ ਇਹ ਰਿਸ਼ਤੇ ਤਾਰ ਤਾਰ ਹੋ ਜਾਂਦੇ ਹਨ ਅਤੇ ਇਹਨਾਂ ਦਾ ਖਿਮੀਅਜ਼ਾ ਓਹਨਾ ਦੇ ਨਾਲ ਨਾਲ ਓਹਨਾ ਜਾ ਓਹਨਾ ਦੇ ਪਰਿਵਾਰਾਂ ਨੂੰ ਵੀ ਬਹੁਤ ਵੱਡਾ ਭੁਗਤਣਾ ਪੈਂਦਾ ਹੈ। ਨਿਰਾਸ਼ ਪਤੀ ਜਾਂ ਪਤਨੀ ਦੇ ਦਿਮਾਗ ਖਰਾਬ ਹੋਣ ਲਗਿਆ ਜਿਆਦਾ ਸਮਾਂ ਨਹੀਂ ਲਗਦਾ, ਕਿ ਪਤਾ ਕਿਹੜਾ ਸ਼ਕਸ ਕਿਸ ਰਾਹੇ ਤੁਰ ਪਵੇ , ਪਰ ਜੇ ਕਰ ਸਮੇ ਸਿਰ ਸਮਾਂ ਸੰਭਾਲ ਜਾਇ- ਤਾਂ ਦੋਹਾਂ ਧਿਰਾਂ ਦੀ ਬਚਤ ਹੋ ਜਾਂਦੀ ਹੈ । ਅਜਿਹਾ ਇਕ ਮਾਮਲਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਕਸਬੇ ਤਲਵੰਡੀ ਭਾਈ ਦੇ ਗੁਰੂ ਨਾਨਕ ਨਗਰ ਤੋਂ ਸਾਮਣੇ ਆਇਆ ਹੈ , ਜਿਸ ਵਿਚ ਇਕ ਲੜਕੇ ਨੇ ਆਪਣੇ ਸੋਹਰੇ ਪਰਿਵਾਰ ਤੋਂ ਤੰਗ ਆ ਕੇ ਨਹਿਰ ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਸੁਸਾਈਡ ਨੋਟ ਚ ਆਪਣੇ ਸੋਹਰੇ ਪਰਿਵਾਰ ਵਲੋਂ ਤੰਗ ਪਰੇਸ਼ਾਨ ਕਰਨ ਦਾ ਆਰੋਪ ਲਗਾਇਆ ਹੈ ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਚ ਨਿਰਮਲਾ ਦੇਵੀ ਪਤਨੀ ਬਲਵੀਰ ਸਿੰਘ ਵਾਸੀ ਗੁਰੂ ਨਾਨਕ ਨਗਰ ਤਲਵੰਡੀ ਭਾਈ ਨੇ ਕਿਹਾ ਕੇ ਉਸਦਾ ਲੜਕਾ ਲਵਪ੍ਰੀਤ ਸਿੰਘ ਦੀ ਪਹਿਨੀ ਪਤਨੀ ਨਾਲ ਤਲਾਕ ਹੋ ਗਿਆ ਸੀ ਤੇ ਦੂਸਰੀ ਸ਼ਾਦੀ ਛੇ ਮਹਿਨੇ ਬਾਅਦ ਕੁਲਜੀਤ ਕੌਰ ਪੁੱਤਰੀ ਰਾਮ ਚੰਦਰ ਵਾਸੀ ਤੂੰਬੜ ਭੰਨ ਨਾਲ ਹੋਈ ਸੀ । ਲਵਪ੍ਰੀਤ ਸਿੰਘ ਜੋ ਬੇਕਰੀ ਦੀ ਦੁਕਾਨ ਪਰ ਕੰਮ ਕਰਦਾ ਸੀ ਤੇ ਜਿਸ ਦਾ ਸੁਹਰਾ ਪਰਿਵਾਰ ਦਿਮਾਗੀ ਤੋਰ ਤੇ ਉਸਨੂੰ ਤੰਗ ਕਰਦੇ ਸਨ ,ਜਿਸ ਕਾਰਨ ਲਵਪ੍ਰੀਤ ਅਕਸਰ ਪ੍ਰੇਸ਼ਾਨ ਰਹਿੰਦਾ ਸੀ । ਮਿਤੀ 25.04.2024 ਨੂੰ ਉਹ ਆਪਣੇ ਮੋਟਰਸਾਇਕਲ ਤੇ ਕੰਮ ਤੇ ਗਿਆ ਸੀ ਪਰ ਵਾਪਿਸ ਨਹੀਂ ਆਇਆ। ਜਿਸ ਦੀ ਭਾਲ ਕਰਨ ਤੇ ਪਿੰਡ ਠੇਠਰ ਸਰਹਿੰਦ ਨਹਿਰ ਪਰ ਪਹੁੰਚੇ ਤਾਂ ਉਸਦਾ ਮੋਟਰਸਾਇਕਲ, ਚੱਪਲਾ ਦਾ ਜੋੜਾ, ਤੇ ਪੰਜਾਬੀ ਵਿੱਚ ਲਿਖਿਆ ਸੁਸਾਇਡ ਨੋਟ ਬਰਾਮਦ ਹੋਇਆ , ਜਿਸ ਵਿੱਚ ਲਵਪ੍ਰੀਤ ਸਿੰਘ ਨੇ ਆਪਣੇ ਸੁਹਰੇ ਪਰਿਵਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਸੀ। ਜਿਸ ਤੇ ਲਵਪ੍ਰੀਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਦੀ ਲਾਸ਼ ਪਿੰਡ ਮਚਾਕੀ ਤੋਂ ਬਰਾਮਦ ਹੋ ਗਈ ਹੈ ।
ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਵਲੋਂ ਬਿਆਨਾਂ ਦੇ ਮੁਤਾਬਿਕ ਥਾਣਾ ਘੱਲਖੁਰਦ ਵਿਖੇ 10 ਆਰੋਪੀਆਂ ਖਿਲਾਫ ਆਈ ਪੀ ਸੀ ਦੀ ਧਾਰਾ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਜਾਰੀ ਹੈ ਜਿਸਦੇ ਨਾਮ ਹੇਠ ਲਿਖੇ ਅਨੁਸਾਰ ਹਨ –
1) ਰਾਮ ਚੰਦਰ ਪੁੱਤਰ ਨਾਮਲੂਮ, 2) ਮਨਦੀਪ ਕੌਰ ਪਤਨੀ ਰਾਮ ਚੰਦਰ, 3) ਅਕਾਸ਼ਦੀਪ ਸਿੰਘ ਪੁੱਤਰ ਰਾਮ ਚੰਦਰ ਵਾਸੀਅਨ ਪਿੰਡ ਤੂੰਬੜ ਭੰਨ, 4) ਮੰਦਰ ਸਿੰਘ ਪੁੱਤਰ ਜੰਗੀਰ ਸਿੰਘ, 5) ਮੰਦਰ ਸਿੰਘ ਦੀ ਪਤਨੀ ਵਾਸੀਅਨ ਤਲਵੰਡੀ ਭਾਈ, 6) ਕੁਲਜੀਤ ਕੌਰ ਪਤਨੀ ਰਾਮ ਚੰਦਰ, ਵਾਸੀ ਗੁਰੂ ਨਾਨਕ ਨਗਰ ਤਲਵੰਡੀ ਭਾਈ, 7) ਪਰਮਜੀਤ ਸਿੰਘ ਪੁੱਤਰ ਨਾਮਲੂਮ,8) ਸੋਨੀ ਪੁੱਤਰ ਪਰਮਜੀਤ ਸਿੰਘ ਵਾਸੀਅਨ ਸ਼ਾਹਕੋਟ, ਜਲੰਧਰ, 9) ਜਸਵੀਰ ਸਿੰਘ ਪੁੱਤਰ ਨਾਮਲੂਮ ਵਾਸੀ ਧਰਮਕੋਟ, ਜਿਲ੍ਹਾ ਮੋਗਾ, 10) ਛੰਨੋ ਪਤਨੀ ਜਗਸੀਰ ਸਿੰਘ ਵਾਸੀ ਧਰਮਕੋਟ ਜਿਲ੍ਹਾ ਮੋਗਾ


