ਜੇਲ ਅੰਦਰ ਪਾਬੰਦੀਸ਼ੁਦਾ ਸਮਾਨ ਲੈ ਕੇ ਜਾਂਦਾ ਪੰਜਾਬ ਪੁਲਿਸ ਦਾ ਕਮਾਂਡੋ ਰੰਗੇ ਹੱਥੀ ਫੜਿਆ ,ਮਾਮਲਾ ਦਰਜ
- 238 Views
- kakkar.news
- April 28, 2024
- Crime Punjab
ਜੇਲ ਅੰਦਰ ਪਾਬੰਦੀਸ਼ੁਦਾ ਸਮਾਨ ਲੈ ਕੇ ਜਾਂਦਾ ਪੰਜਾਬ ਪੁਲਿਸ ਦਾ ਕਮਾਂਡੋ ਰੰਗੇ ਹੱਥੀ ਫੜਿਆ ,ਮਾਮਲਾ ਦਰਜ
ਫਿਰੋਜ਼ਪੁਰ, 28 ਅਪ੍ਰੈਲ, 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੀ ਕੇਂਦਰੀ ਜੇਲ ਚ ਨਸ਼ੇ ਤੰਬਾਕੂ ਜ਼ਰਦਾ ਜਾ ਫਿਰ ਮੋਬਾਈਲ ਅਤੇ ਕੋਈ ਵੀ ਪਾਬੰਦੀਸ਼ੁਦਾ ਵਸਤੂ ਦਾ ਬਰਾਮਦ ਹੋਣਾ ਤਾ ਇਕ ਆਮ ਗੱਲ ਹੈ, ਜਿਆਦਾਤਰ ਇਹਨਾ ਦੀ ਬਰਾਮਦਗੀ ਜੇਲ ਦੇ ਬਾਹਰੋਂ ਸੁੱਟੇ ਪੈਕਟਾਂ ਦੇ ਵੱਲੋ ਹੀ ਹੁੰਦੀ ਸੀ ਪਰ ਇਸ ਵਾਰ ਜੇਲ ਅੰਦਰੋਂ 4 ਪੁੜੀਆਂ ਜਰਦਾ (ਤੰਬਾਕੂ ) ਜੇਲ ਦੇ ਬਾਹਰੋਂ ਥ੍ਰੋ ਨਹੀਂ ਕੀਤੇ ਗਏ ਇਹ ਪੁੜੀਆਂ ਸਗੋਂ ਜੇਲ ਦੇ ਅੰਦਰੋਂ ਹੀ ਜੇਲ ਦੇ ਹੀ ਪੰਜਾਬ ਪੁਲਿਸ ਦੇ ਕਮਾਂਡੋ ਕੋਲੋਂ ਬਰਾਮਦ ਹੋਇਆ ਹਨ। ਇਸ ਪੁਲਿਸ ਕਰਮੀ ਦੀ ਡਯੂਟੀ ਜੇਲ੍ਹ ਵਿੱਚ ਬਣੀ ਹਾਈ ਸਕਿਓਰਿਟੀ ਜੋਨ ਵਿੱਚ ਲਗੀ ਸੀ, ਜਿੱਥੇ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਉਹ ਪਾਬੰਦਸ਼ੁਦਾ ਸਮਾਨ ਪਹੁੰਚਾਉਂਦਾ ਰਿਹਾ।
ਮਿਲੀ ਜਾਣਕਾਰੀ ਮੁਤਾਬਿਕ ਸੁਖਜਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜਪੁਰ ਅਤੇ ਰਾਜਦੀਪ ਸਿੰਘ ਬਰਾੜ ਵਧੀਕ ਸੁਪਰਡੈਂਟ ਨੂੰ ਗੁਪਤ ਸੂਚਨਾ ਸੀ ਕਿ ਪੰਜਾਬ ਪੁਲਿਸ ਹੈਡੱ ਕਾਂਸਟੇਬਲ ਕਮਾਡੋਂ ਲਖਵੀਰ ਸਿੰਘ ਪੇਟੀ ਨੰਬਰ 424 , ਜਿਸ ਦੀ ਡਿਊਟੀ ਜੇਲ੍ਹ ਅੰਦਰ ਬਣੇ ਹਾਈ ਸਕਿਉਰਟੀ ਜੋਨ ਤੇ ਲੱਗੀ ਹੋਈ ਸੀ, ਜੇਲ੍ਹ ਅੰਦਰ ਵਰਜਿਤ ਵਸਤੂਆਂ ਸਪਲਾਈ ਕਰ ਰਿਹਾ ਹੈ ।ਮਿਤੀ 27.04.2024 ਨੂੰ ਸਵੇਰ ਵਕਤ ਕ੍ਰੀਬ 06.25 ਪਰ ਜਦ ਹੈੱਡ ਕਾਂਸਟੇਬਲ ਆਪਣੀ ਡਿਊਟੀ ਤੇ ਜਾਣ ਲਈ ਜੇਲ੍ਹ ਅੰਦਰ ਦਾਖਲ ਹੋਇਆ ਤਾਂ ਡਿਉੜੀ ਵਿੱਚ ਦੋਰਾਨ ਤਲਾਸ਼ੀ ਦੇ ਪਹਿਨੇ ਹੋਏ ਬੂਟਾਂ ਵਿੱਚੋਂ 2_2 ਪੁੜੀਆਂ ਤੰਬਾਕੂ (ਜਰਦਾ) ਬਰਾਮਦ ਹੋਇਆ ।
ਲਖਵੀਰ ਸਿੰਘ ਖਿਲਾਫ ਥਾਣਾ ਸਿਟੀ ਵਿਖੇ PRISON ਐਕਟ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ਅਤੇ ਬਾਅਦ ਚੋ ਉਸਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ ਹੈ ।

