ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਿਤ ਹੋਣ ਵਾਲੀਆਂ ਝਾਂਕੀਆਂ ਸਬੰਧੀ ਮੀਟਿੰਗ
- kakkar.news
- January 18, 2023
- Punjab
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਪ੍ਰਦਰਸ਼ਿਤ ਹੋਣ ਵਾਲੀਆਂ ਝਾਂਕੀਆਂ ਸਬੰਧੀ ਮੀਟਿੰਗ
ਫਾਜ਼ਿਲਕਾ, 18 ਜਨਵਰੀ 2023 (ਅਨੁਜ ਕੱਕੜ ਟੀਨੂੰ)
ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਵੱਲੋਂ 26 ਜਨਵਰੀ 2023 ਨੂੰ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਝਾਂਕੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ।
ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ, ਵਣ ਮੰਡਲ, ਬਾਗਬਾਨੀ, ਮੱਛੀ ਪਾਲਣ, ਪੀ.ਐਸ.ਪੀ.ਸੀ.ਐਲ, ਭੂਮੀ ਰੱਖਿਆ, ਸ਼ੁਗਰ ਮਿਲ, ਵਾਟਰ ਸਪਲਾਈ, ਸਿਖਿਆ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਕਿਰਤ ਵਿਭਾਗ ਵੱਲੋਂ ਆਪੋ-ਆਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਨੂੰ ਦਰਸ਼ਾਉਂਦੀਆਂ ਝਾਂਕੀਆਂ ਦੀ ਪੇਸ਼ਕਾਰੀ ਕੀਤੀ ਜਾਣੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਝਾਂਕੀਆਂ ਖਿਚ ਦਾ ਕੇਂਦਰ ਹੋਣੀਆਂ ਚਾਹੀਦੀਆਂ ਹਨ ਤੇ ਸਭ ਹਾਜਰੀਨ ਨੂੰ ਆਕਰਸ਼ਿਤ ਕਰਦੀਆਂ ਹੋਣ।
ਇਸ ਮੌਕੇ ਵਣ ਵਿਭਾਗ ਤੋਂ ਨਿਸ਼ਾਨ ਸਿੰਘ, ਸਿਹਤ ਵਿਭਾਗ ਤੋਂ ਅਨਿਲ ਧਾਮੂ, ਸਿਖਿਆ ਵਿਭਾਗ ਤੋਂ ਗੀਤਾ ਗੋਸਵਾਮੀ, ਸ਼ੁਗਰ ਮਿਲ ਤੋਂ ਵਰਿੰਦਰ ਕੁਮਾਰ, ਬਾਲ ਸੁਰਖਿਆ ਅਫਸਰ ਮੈਡਮ ਰੀਤੂ ਅਤੇ ਹੋਰ ਵੱਖ-ਵੱਖ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026