ਫਿਰੋਜ਼ਪੁਰ ਦੇ ਜ਼ੀਰਾ ਵਿਖੇ ਗੋਰਕ੍ਸ਼ਾ ਦਲ ਨੇ ਫੜੇ ਗਊਆਂ ਨਾਲ ਭਰੇ 2 ਟਰੱਕ,
- 259 Views
- kakkar.news
- May 11, 2024
- Crime Punjab
ਫਿਰੋਜ਼ਪੁਰ ਦੇ ਜ਼ੀਰਾ ਵਿਖੇ ਗੋਰਕ੍ਸ਼ਾ ਦਲ ਨੇ ਫੜੇ ਗਊਆਂ ਨਾਲ ਭਰੇ 2 ਟਰੱਕ,
ਜ਼ੀਰਾ / ਫਿਰੋਜ਼ਪੁਰ 11 ਮਈ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਜ਼ੀਰਾ ਵਿਖੇ 2 ਟਰੱਕਾਂ ਵਲੋਂ ਗਊਆਂ ਦੀ ਤਸਕਰੀ ਕਰਕੇ ਗਊਆਂ ਨੂੰ ਬਾਹਰਲੀਆਂ ਸੂਬਿਆਂ ਚ ਕੱਟਣ-ਵੱਢਣ ਦੀ ਨੀਯਤ ਨਾਲ ਬੁੱਚੜਖਾਣੇ ਲਿਜਾਇਆ ਜਾ ਰਿਹਾ ਸੀ ਜਿਸਨੂੰ ਗਉ ਰਕਸ਼ਾ ਦਲ ਨੇ ਪੁਲਿਸ ਦੀ ਸਹਾਇਤਾ ਨਾਲ ਕਾਬੂ ਕੀਤਾ ।
ਕੁਲਦੀਪ ਸ਼ਰਮਾ ਪ੍ਰਧਾਨ ਗਉ ਰਕਸ਼ਾ ਦਲ ਜ਼ੀਰਾ ਅਤੇ ਓਹਨਾ ਦੇ ਸਾਥੀਆਂ ਨੇ ਮਿੱਲ ਕੇ 2 ਟਰੱਕ ਫੜੇ , ਜਿਸ ਚ 27 ਗਊਆਂ ਲਿਜਾਇਆ ਜਾ ਰਹੀਆਂ ਸੀ। ਪ੍ਰਧਾਨ ਕੁਲਦੀਪ ਸ਼ਰਮਾ ਦੇ ਦਸਣ ਮੁਤਾਬਿਕ ਓਹਨਾ ਨੂੰ ਇਕ ਗੁਪਤ ਸੂਚਨਾ ਮਿਲੀ ਕੇ 2 ਟਰੱਕ ਜੋ ਕੇ ਮਜੀਠਾ ਤੋਂ ਵਾਇਆ ਜ਼ੀਰਾ ਹੋ ਕੇ ਡੱਬਵਾਲੀ ਜਾ ਰਹੇ ਹਨ ,ਅਤੇ ਉਸ ਵਿਚ ਕਾਫੀ ਗਊਆਂ ਤਸਕਰੀ ਲਈ ਲਿਜਾਇਆ ਜਾ ਰਹੀਆਂ ਹਨ । ਜਿਸ ਤੇ ਕੁਲਦੀਪ ਸ਼ਰਮਾ ਹੋਰਾਂ ਨੇ ਪਿੰਡ ਗਾਦੜੀ ਵਾਲਾ ਦੇ ਨਜ਼ਦੀਕ 02 ਟਰੱਕਾਂ ਨੂੰ ਰੋਕਿਆਂ ਤਾਂ ਟਰੱਕਾਂ ਵਿੱਚੋਂ 02 ਆਦਮੀ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਬਾਕੀ ਆਰੋਪੀਆਂ ਨੂੰ ਕਾਬੂ ਕੀਤਾ ,ਜਦ ਟਰੱਕ ਦੇ ਅੰਦਰ ਦੇਖਿਆ ਤਾ ਉਸ ਵਿਚ ਸ਼ੱਤ ਪਾਈ ਹੋਈ ਸੀ ਅਤੇ ਉਸ ਦੇ ਥੱਲੇ ਗਾਵਾਂ ਨੂੰ ਰੱਖਿਆ ਹੋਇਆ ਸੀ । ਜਦ ਟਰੱਕਾਂ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੌਰਾਨ 27 ਗਾਉਵੰਸ਼ ਜਿੰਦਾ ਬਰਾਮਦ ਹੋਏ ਅਤੇ 01 ਗਊ ਦੀ ਮੌਤ ਹੋ ਚੁੱਕੀ ਸੀ ।ਇਹਨਾਂ ਗਊਆਂ ਨੂੰ ਜੀਰਾ ਦੀ ਗਰੀਬ ਗਊਸ਼ਾਲਾ ਦਾਣਾ ਮੰਡੀ ਵਿਖੇ ਸੋਪ ਦਿੱਤਾ ਗਿਆ ਹੈ ।
ਪ੍ਰਧਾਨ ਸ਼ਰਮਾ ਜੀ ਨੇ ਇਹ ਵੀ ਇਲਜ਼ਾਮ ਲਗਾਏ ਕਿ ਕੁੱਜ ਲੋਕਾਂ ਦੀ ਮਿਲੀ ਭੁਗਤ ਨਾਲ ਗਊਆਂ ਦੀ ਤਸਕਰੀ ਕਰਕੇ ਗਊਆਂ ਨੂੰ ਬਾਹਰਲੀਆਂ ਸੂਬਿਆਂ ਚ ਕੱਟਣ-ਵੱਢਣ ਲਈ ਲੈ ਕੇ ਜਾਇਆ ਜਾਂਦਾ ਹੈ ।
ਕੁਲਦੀਪ ਸ਼ਰਮਾ ਪੰਜਾਬ ਪ੍ਰਧਾਨ ਗੋਰਕਸ਼ ਦਲ ਅਤੇ ਪ੍ਰਧਾਨ ਬਜਰੰਗ ਦਲ ਜ਼ੀਰਾ ਨੇ ਕਿਹਾ ਕਿ ਜ਼ੀਰਾ ਪੁਲਿਸ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ ਅਤੇ ਸਾਡੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਕਰ ਰਹੇ ਹਨ। ਪ੍ਰਧਾਨ ਸ਼ਰਮਾ ਵਲੋਂ ਓਹਨਾ ਦੀ ਸਮੁੱਚੀ ਟੀਮ ਜਿਸ ਵਿਚ ਪਵਨ ਕੁਮਾਰ ਲਾਲੀ ,ਅਨਿਲ ਮਹਿਤਾ ,ਰਿੰਕੂ ਦੇਵਾ ਜੀ,ਪ੍ਰੇਮ ਗਰੋਵਰ , ਅਭੀ ਸੇਠੀ ਅਤੇ ਰਿਧਮ ਸੇਠੀ ਹੋਰਾਂ ਦਾ ਬਹੁਤ ਧੰਨਵਾਦ ਕੀਤਾ ਹੈ ਜੋ ਹਰ ਵੇਲੇ ਅਜਿਹੇ ਭਲਾਈ ਦੇ ਕੰਮਾਂ ਲਈ ਦਿਨ ਰਾਤ ਤਿਆਰ ਰਹਿੰਦੇ ਹਨ ।
ਪ੍ਰਧਾਨ ਕੁਲਦੀਪ ਸ਼ਰਮਾ ਵਲੋਂ ਮੁਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਗੇ ਬੇਨਤੀ ਕਤੀ ਗਈ ਹੈ ਕੇ ਪ੍ਰਸ਼ਾਸ਼ਨ ਅਜਿਹੇ ਲੋਕਾਂ ਨੂੰ ਨੱਥ ਪਾਉਣ ਤਾ ਜੋ ਭਵਿੱਖ ਵਿਚ ਐਸੇ ਲੋਕ ਅਜਿਹਾ ਕੰਮ ਨਾ ਕਰ ਸਕਣ ! ਓਹਨਾ ਮੁਖ ਮੰਤਰੀ ਪੰਜਾਬ ਨੂੰ ਇਹ ਵੀ ਬੇਨਤੀ ਕੀਤੀ ਹੈ ਕੇ ਓਹ ਗਊਆਂ ਅਤੇ ਗਊਸ਼ਾਲਾਵਾਂ ਲਈ ਵਿੱਤੀ ਸਹਾਇਤਾ ਦੇਣ ਤਾ ਜੋ ਇਹਨਾਂ ਦਾ ਖਾਨ-ਪਾਨ ਅਤੇ ਸਿਹਤ ਦਾ ਖ਼ਯਾਲ ਵੱਧ ਤੋਂ ਵੱਧ ਰੱਖਿਆ ਜਾ ਸਕੇ !

