ਲੋਕਸਭਾ ਚੋਣਾਂ 2024 , ਬਹੁਪੱਖੀ ਹੋਣਗੇ ਮੁਕਾਬਲੇ
- 147 Views
- kakkar.news
- May 12, 2024
- Politics Punjab
ਲੋਕਸਭਾ ਚੋਣਾਂ 2024 , ਬਹੁਪੱਖੀ ਹੋਣਗੇ ਮੁਕਾਬਲੇ
ਫਿਰੋਜ਼ਪੁਰ, 12 ਮਈ , 2024 (ਅਨੁਜ ਕੱਕੜ ਟੀਨੂੰ )
ਲੋਕਸਭਾ ਚੋਣਾਂ 2024 ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭੱਖਿਆ ਪਿਆ ਹੈ । ਹਰ ਇਕ ਉਮੀਦਵਾਰ ਆਪਣੇ ਆਪਣੇ ਹਲਕੇ ਚੋ ਸੀਟ ਜਿੱਤਣ ਲਈ ਏਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।ਜੇ ਕਰ ਗੱਲ ਕਰੀਏ ਨਾਮਜ਼ਦਗੀ ਫਾਰਮ ਭਰਨ ਦੀ ਤਾ ਨਾਮਜ਼ਦਗੀ ਪ੍ਰਕਿਰਿਆ 14 ਮਈ ਤੱਕ ਜਾਰੀ ਰਹੇਗੀ ਅਤੇ ਕਾਗਜ਼ਾਂ ਦੀ ਪੜਤਾਲ 15 ਮਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 17 ਮਈ ਹੋਵੇਗੀ । ਵੋਟਾਂ ਪਾਉਣ ਦੀ ਤਾਰੀਕ ਸ਼ਨੀਵਾਰ 1 ਜੂਨ 2024 ਹੈ ਅਤੇ ਨਤੀਜਾ 4 ਜੂਨ 2024 ਨੂੰ ਐਲਾਨਿਆ ਜਾਵੇਗਾ।
ਇਸ ਵਾਰ ਚੋਣਾਂ ਚ ਮੁਕਾਬਲਾ ਕੋਈ ਇਕ ਯਾ ਦੋ ਯਾ ਤਿੰਨ ਨਹੀਂ ਸਗੋਂ ਬਹੁਪੱਖੀ ਹੋਣਗੇ । ਜੇਕਰ ਗੱਲ ਕਰੀਏ ਪਿਛਲੀਆਂ ਲੋਕਸਭਾ ਚੋਣਾਂ ਦੀਆਂ ਤਾ 2019 ਦੀਆਂ ਲੋਕਸਭਾ ਚੋਣਾਂ ਚ 13 ਚੋ 8 ਸੀਟਾਂ ਤੇ ਵੋਟਰਾਂ ਨੇ ਕਾਂਗਰਸ ਦਾ ਬਟਨ ਦੱਬ ਕੇ ਓਹਨਾ ਦੇ ਉਮੀਦਵਾਰਾਂ ਨੂੰ ਜਿਤਾਇਆ ਸੀ ਅਤੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 2 -2 ਸੀਟਾਂ ਤੇ ਜਿੱਤ ਹਾਸਿਲ ਹੋ ਸਕਿ ਸੀ ਅਤੇ ਆਪ ਨੂੰ ਕੇਵਲ ਇਕ ਸੀਟ ਤੇ ਹੀ ਜਿੱਤ ਹਾਸਿਲ ਹੋ ਸਕੀ ਸੀ ।ਉਸ ਸਮੇ ਤਕਰੀਬਨ ਤਿੰਨ ਵੱਡੀਆਂ ਪਾਰਟੀਆਂ ਚ ਹੀ ਤਿਕੋਣਾ ਮੁਕਾਬਲਾ ਹੁੰਦਾ ਸੀ ਕਾਂਗਰਸ ,ਆਪ ਅਤੇ ਅਕਾਲੀ -ਭਾਜਪਾ ਗਠਜੋੜ ਚ ।
ਇਸ ਵਾਰ 2024 ਦੀਆਂ ਲੋਕਸਭਾ ਚੋਣਾਂ ਚ ਸਮੀਕਰਨ ਥੋੜੇ ਬਦਲੇ ਨਜ਼ਰ ਆਉਣਗੇ ਕਿਓਂਕਿ ਕਾਂਗਰਸ 13 ਚੋ 8 ਸੀਟਾਂ ਜਿੱਤਣ ਵਾਲੀ ਪਾਰਟੀ ਨੂੰ ਇਸ ਵਾਰ ਓਹਨਾ ਦੇ ਪੁਰਾਣੇ ਅਤੇ ਪਾਰਟੀ ਦੇ ਖੁੰਢ ਕਹੇ ਜਾਣ ਵਾਲੇ ਉਮੀਦਵਾਰ ਜਿਹੜੇ ਬਾਗ਼ੀ ਹੋ ਗਏ ਹਨ ਓਹਨਾ ਦਾ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਪਰ ਜੇ ਕਰ ਗੱਲ ਕਰੀਏ ਅਕਾਲੀ ਭਾਜਪਾ ਦੇ ਗਠਜੋੜ ਟੁੱਟਣ ਦੀ ਅਤੇ ਮੌਜੂਦਾ ਸਰਕਾਰ ਤੋਂ ਨਾਖੁਸ਼ ਵੋਟਰ ਵੀ ਕਾਂਗਰਸ ਦੇ ਹਕ਼ ਚ ਫਤਵਾ ਦੇ ਸਕਦੇ ਹਨ ।
ਦੂਜੇ ਪਾਸੇ ਲੋਕਸਭਾ 2019 ਚ ਅਕਾਲੀ -ਭਾਜਪਾ ਇਕਠੀਆ ਚੋਣਾਂ ਲੜਨ ਵਾਲੀ ਪਾਰਟੀ ਇਸ ਵਾਰ ਲੋਕਸਭਾ 2024 ਚੋਣਾਂ ਚ ਕਿਸਾਨੀ ਅੰਦੋਲਨ ਕਰਕੇ ਅਕਾਲੀ ਭਾਜਪਾ ਵੱਖ ਵੱਖ ਚੋਣਾਂ ਮੈਦਾਨ ਚ ਉਤਰਨਗੇ । ਅਕਾਲੀ ਭਾਜਪਾ ਗਠਜੋੜ ਨਾ ਹੋਣ ਕਰ ਕੇ ਫਰਕ ਦੋਹਾ ਪਾਰਟੀਆਂ ਨੂੰ ਬਹੁਤ ਪਵੇਗਾ ਪਰ ਇਸਦੇ ਨਾਲ ਜੇਕਰ ਭਾਜਪਾ ਦੀ ਕੇਂਦਰ ਸਰਕਾਰ ਦੇ ਕਾਨੂੰਨਾਂ ਤੋਂ ਤੰਗ ਕਿਸਾਨਾਂ ਦਾ ਵੋਟ ਬੈਂਕ ਅਕਾਲੀਆਂ ਲਈ ਖੁੱਲ ਜਾਵੇ ਤਾਂ ਇਹ ਮੁਕਾਬਲਾ ਹੋਰ ਵੀ ਦਿਲਚਸਪ ਹੋ ਜਾਏਗਾ ।
ਓਧਰੋਂ ਮੌਜੂਦਾ ਸਰਕਾਰ ਦੀ ਪਾਰਟੀ ਆਮ ਆਦਮੀ ਪਾਰਟੀ ਜੇੜੀ ਪਿਛਲੀ ਵਾਰ 2019 ਲੋਕਸਭਾ ਦੀਆਂ ਚੋਣਾਂ ਚੋ ਕੇਵਲ ਇਕ ਸੀਟ ਤੇ ਹੀ ਆਪਣੀ ਜਿੱਤ ਹਾਸਿਲ ਕਰ ਸਕੀ ਸੀ ।ਇਸ ਵਾਰ ਆਪ ਦੇ ਹੌਸਲੇ ਬਹੁਤ ਬੁਲੰਦ ਹਨ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤ ਕੇ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਵਿੱਚ ਮਜ਼ਬੂਤ 79% ਬਹੁਮਤ ਹਾਸਲ ਕੀਤਾ ਹੈ । ਪਰ ਲੋਕਸਭਾ ਚੋਣਾਂ ਲਈ ਉਮੀਦਵਾਰਾਂ ਦੀ ਘਾਟ ਦਾ ਹੋਣਾ ਜਿਸ ਕਰਕੇ ਲੋਕਸਭਾ ਚੋਣਾਂ ਲਈ ਵਿਧਾਨਸਭਾ ਦੇ ਉਮੀਦਵਾਰਾਂ ਨੂੰ ਮੈਦਾਨ ਚ ਉਤਾਰਨਾ ਵੀ ਪਾਰਟੀ ਨੂੰ ਕਿ ਫਰਕ ਪਾਉਂਦਾ ਇਹ ਤਾਂ 1 ਜੂਨ ਤਕ ਪਤਾ ਚੱਲ ਜਾਏਗਾ ।
ਜੇਕਰ ਗੱਲ ਸ਼ੋਮਣੀ ਅਕਾਲੀ ਦਲ ਅਮ੍ਰਿਤਸਰ ਦੀ ਤਾਂ ਸ ਸਿਮਰਨਜੀਤ ਸਿੰਘ ਮਾਨ ਜੋ ਮੌਜਦਾ ਲੋਕਸਭਾ ਮੇਮ੍ਬਰ ਸਂਗਰੂਰ ਰਹੇ ਹਨ , ਇਹਨਾਂ ਦੀ ਜਿੱਤ ਉਸ ਸਮੇ ਹੋਈ ਜਦੋ 79 % ਬਹੁਮਤ ਲੈ ਕੇ ਵਿਧਾਨ ਸਭਾ ਦੀ 117 ਚੋ 92 ਸੀਟਾਂ ਜਿੱਤ ਕੇ ਪੰਜਾਬ ਸਰਕਾਰ ਦੇ ਸਿੰਘਾਸਨ ਤੇ ਬੈਠੀ ਆਪ ਸਰਕਾਰ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਤਕਰੀਬਨ 5822 ਵੋਟਾਂ ਨਾਲ ਹਾਰਾ ਕੇ ਸਂਗਰੂਰ ਸੀਟ ਤੇ ਕਾਬਜ਼ ਹੋਏ।ਸਿਮਰਨਜੀਤ ਸਿੰਘ ਮਾਨ ਨੇ ਮੌਜੂਦਾ ਮੁਖ ਮੰਤਰੀ ਦੇ ਚੋਣ ਖੇਤਰ ਚ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ਼ ਨੂੰ ਹੋਰ ਵੀ ਉਚਾ ਕੱਦ ਦਿੱਤਾ ਹੈ। ਇਸ ਤੋਂ ਸਾਫ ਪਤਾ ਲਗਦਾ ਹੈ ਕੇ ਲੋਕ ਮੌਜੂਦਾ ਸਰਕਾਰ ਤੋਂ ਕਿੰਨਾ ਕੁ ਖੁਸ਼ ਹਨ ।
ਹੋਰਨਾਂ ਪਾਰਟੀਆਂ ਤੋਂ ਚੋਣਾਂ ਲੜ ਰਹੇ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਤੋਂ ਬਾਗੀ ਹੋਏ ਉਮੀਦਵਾਰ ਜੇਕਰ ਅਜਾਦ ਉਮੀਦਵਾਰ ਵਜੋਂ ਚੋਣ ਲੜਦੇ ਹਨ ਤਾਂ ਇਹ ਕਿਸ ਪਾਰਟੀ ਨੂੰ ਨੁਕਸਾਨ ਪਹੁੰਚਾਂਉਦੇ ਹਨ ਅਤੇ ਬਾਗੀਆਂ ਨੂੰ ਪਈ ਵੋਟ ਓਹਨਾ ਦਾ ਕਿੰਨਾ ਕੁ ਸਿਆਸੀ ਕੱਧ ਚਕਦੀ ਹੈ , ਇਹ ਤਾਂ 1 ਜੂਨ ਤੋਂ ਬਾਅਦ ਹੀ ਪਤਾ ਲਗੇਗਾ ।
ਸਿਆਸੀ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰਾ ਦੇ ਨਾਵਾਂ ਨੂੰ ਦੇਰੀ ਨਾਲ ਐਲਾਨ ਕਰਨ ਨਾਲ , ਓਹਨਾ ਦੀ ਬੋਖਲਾਹਟ ਸਾਫ ਨਜ਼ਰ ਆਉਂਦੀ ਹੈ। ਨਾਵਾਂ ਦਾ ਦੇਰੀ ਨਾਲ ਐਲਾਨ ਹੋਣ ਨਾਲ ਚੋਣ ਪ੍ਰਚਾਰ ਚ ਹੋਈ ਦੇਰੀ ਅਤੇ ਘਾਟ ਸਮਾਂ ਕਿਸੇ ਵੀ ਪਾਰਟੀ ਲਈ ਖਤਰਾ ਸਾਬਿਤ ਹੋ ਸਕਦਾ ਹੈ ।ਕਿਓਂਕਿ ਇਹਨੇ ਘੱਟ ਸਮੇ ਚ ਉਮੀਦਵਾਰਾਂ ਦਾ ਲੋਕਾਂ ਚ ਜਾ ਕੇ ਵਿਚਰਨਾ ਅਤੇ ਓਹਨਾ ਦੀਆਂ ਸ਼ਿਕਾਇਤਾਂ ਸੁਣਨੀਆਂ ਓਹਨਾ ਲਈ ਵੀ ਮੁਸ਼ਕਿਲ ਹੋਵੇਗਾ ।
ਬਾਕੀ ਬਹੁਪੱਖੀ ਮੁਕਾਬਲਾ ਹੋਣ ਕਰਕੇ ਇਸ ਵਾਰ ਦੀਆਂ ਲੋਕਸਭਾ ਚੋਣਾਂ ਦਾ ਮੁਕਾਬਲਾ ਬਹੁਤ ਦਿਲਚਸਪ ਹੋਵੇਗਾ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024