ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਤਨਾਅ ਗ੍ਰਸਤ ਲੋਕਾਂ ਲਈ ਸਿਹਤ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਜਾਰੀ
- 76 Views
- kakkar.news
- February 19, 2024
- Punjab
ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਤਨਾਅ ਗ੍ਰਸਤ ਲੋਕਾਂ ਲਈ ਸਿਹਤ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਜਾਰੀ
ਫਾਜਿਲਕਾ 19 ਫਰਵਰੀ 2024 (ਸਿਟੀਜ਼ਨਜ਼ ਵੋਇਸ)
ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਤਨਾਅ ਗ੍ਰਸਤ ਲੋਕਾਂ ਲਈ ਸਿਹਤ ਵਿਭਾਗ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾ ਸਕੇ। ਇਸੇ ਤਹਿਤ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਸਿਹਤ ਵਿਭਾਗ ਦੇ ਟੈਲੀ ਪਲਸ ਟੋਲ ਫਰੀ ਨੰਬਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ । ਇਸ ਨੰਬਰ ਤੇ ਕਾਲ ਕਰਕੇ ਕੋਈ ਵੀ ਡਿਪਰੈਸ਼ਨ ਜਾਂ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਇੱਥੇ ਤੈਨਾਤ ਮਨੋ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਰਾਏ ਲੈ ਸਕਦਾ ਹੈ।
ਕਾਰਜਕਾਰੀ ਸਿਵਿਲ ਸਰਜਨ ਡਾ ਕਵਿਤਾ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਿਕ ਰੋਗਾਂ ਦੇ ਲਈ ਸਲਾਹ ਲੈਣ ਲਈ ਲੋਕ ਇਸ ਨੰਬਰ ਤੇ ਕਾਲ ਕਰ ਸਕਦੇ ਹਨ। ਇਸ ਦਾ ਟੋਲ ਫਰੀ ਨੰਬਰ ਹੈ 14416 ਜਾਂ 1800 89 14416 ਜਿਸ ਤੇ ਕਾਲ ਕਰਕੇ ਕੋਈ ਵੀ ਮਾਨਸਿਕ ਰੋਗੀ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨਾਲ ਗੱਲ ਕਰਕੇ ਉਹਨਾਂ ਦੀ ਸਲਾਹ ਲੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸਮਾਂ ਚੱਲ ਰਿਹਾ ਹੈ ਜਿਸ ਕਾਰਨ ਅਕਸਰ ਵਿਦਿਆਰਥੀ ਤਨਾਅ ਵਿੱਚ ਆ ਜਾਂਦੇ ਹਨ । ਇਸ ਲਈ ਇਸ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਡਿਪਰੈਸ਼ਨ, ਨੀਂਦ ਨਾ ਆਉਣ ਵਰਗੀਆਂ ਜਾਂ ਭਾਵਨਾਤਮਕ ਤੌਰ ਤੇ ਕਮਜੋਰੀ ਵਰਗੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰ ਡਾਕਟਰਾਂ ਨਾਲ ਗੱਲ ਕੀਤੀ ਜਾ ਸਕਦੀ ਹੈ । ਉਹਨਾਂ ਕਿਹਾ ਕਿ ਹੈਲਪਲਾਈਨ ਨੰਬਰ ਦੇ ਕੇਂਦਰ ਤੇ ਮਾਹਰ ਮਨੋਰੋਗ ਡਾਕਟਰ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਇਹ ਨੰਬਰ 24 ਘੰਟੇ ਕੰਮ ਕਰੇਗਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024