ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ ਠੱਗੀ ,8 ਵਿਅਕਤੀ ਨਾਮਜ਼ਦ
- 154 Views
- kakkar.news
- June 9, 2024
- Crime Punjab
ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ ਠੱਗੀ ,8 ਵਿਅਕਤੀ ਨਾਮਜ਼ਦ
ਫਿਰੋਜ਼ਪੁਰ 09 ਜੂਨ 2024 (ਅਨੁਜ ਕੱਕੜ ਟੀਨੂੰ)
ਇੱਕ ਨੌਜਵਾਨ ਨੂੰ ਕਥਿਤ ਰੂਪ ਵਿੱਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸਦੇ ਨਾਲ ਠੱਗੀ ਮਾਰਨ ਦੇ ਆਰੋਪ ਵਿਚ ਥਾਨਾ ਮੱਖੂ ਦੀ ਪੁਲਿਸ ਨੇ ਸ਼ਿਕਾਇਤਕਰਤਾ ਮੁੱਦਈ ਸੁਖਦੇਵ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਜੋਗੇ ਵਾਲੇ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਸੁਖਚੈਨ ਸਿੰਘ ਵਾਸੀ ਪਿੰਡ ਪਹਿਲਵਾਨ ਕੇ ਭੀਖੀਵਿੰਡ ਜਿਲਾ ਤਰਨਤਾਰਨ , ਜੋਗਾ ਸਿੰਘ ਪੁੱਤਰ ਅਮਰ ਸਿੰਘ ਵਾਸੀ ਸ਼ੇਰਪੁਰ , ਦਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਸ਼ੇਰ ਪੁਰ , ਗੁਰਨੈਬ ਸਿੰਘ ਪੁੱਤਰ ਲਖਬੀਰ ਸਿੰਘ ਅਤੇ 4 ਹੋਰ ਨਾਮਜਦ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਆਈਪੀਸੀ ਦੇ ਵੱਖ-ਵੱਖ ਧਾਰਾਵਾਂ ਅਤੇ ਪੰਜਾਬ ਪਰਵੇਸ਼ੇਨ ਔਫ ਹਿਊਮਨ ਸਮਗਲਿੰਗ ਐਕਟ 2012 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।
ਜਾਣਕਾਰੀ ਦਿੰਦੇ ਹੋਏ ਏ.ਆਈ. ਗੁਰਦੀਪ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਸੁਖਦੇਵ ਸਿੰਘ ਨੇ ਆਪਣੇ ਬਿਆਨ ਚ ਅਤੇ ਲਿਖਤੀ ਸ਼ਿਕਾਇਤ ਕੀਤੀ ਹੈ ਉਸਦੇ ਪੁੱਤਰ ਲਵਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਉਪਰੋਕਤ ਨਾਮਜ਼ਦ ਵਿਅਕਤੀਆਂ ਵਲੋਂ ਠਗੀ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਕਾਰਨ ਤੋਂ ਬਾਅਦ ਪੁਲਿਸ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ ।

