ਡਰੱਗ ਇੰਸਪੈਕਟਰ ਅਤੇ STF ਨੇ ਲੱਖਾਂ ਪ੍ਰੀ ਗਾਬਾਲੀਨ ਕੈਪਸੂਲ ਅਤੇ ਸੈਂਕੜੇ ਟਰੈਮਾ ਡੋਲ ਗੋਲੀਆਂ ਕੀਤੀਆਂ ਬਾਰਾਮਦ
- 288 Views
- kakkar.news
- June 12, 2024
- Crime Punjab
ਡਰੱਗ ਇੰਸਪੈਕਟਰ ਅਤੇ STF ਨੇ ਲੱਖਾਂ ਪ੍ਰੀ ਗਾਬਾਲੀਨ ਕੈਪਸੂਲ ਅਤੇ ਸੈਂਕੜੇ ਟਰੈਮਾ ਡੋਲ ਗੋਲੀਆਂ ਕੀਤੀਆਂ ਬਾਰਾਮਦ
ਫਿਰੋਜ਼ਪੁਰ 12 ਜੂਨ 2024 (ਅਨੁਜ ਕੱਕੜ ਟੀਨੂੰ)
ਐੱਸਟੀਐੱਫ ਫਿਰੋਜ਼ਪੁਰ ਦੇ ਡੀਐੱਸਪੀ ਰਕੇਸ਼ ਕੁਮਾਰ ਤੇ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਆਮ ਆਦਮੀ ਪਾਰਟੀ ਮਖੂ ਦੇ ਸੋਸ਼ਲ ਮੀਡੀਆ ਦੇ ਬਲਾਕ ਪ੍ਰਧਾਨ ਭੀਮ ਠੁਕਰਾਲ ਪੁੱਤਰ ਰਵਿੰਦਰ ਠੁਕਰਾਲ ਵਾਸੀ ਰੇਲਵੇ ਰੋਡ ਮੱਖੂ ਜੋ ਕਿ ਟਰਾਂਸਪੋਰਟ ਦੇ ਕੰਮ ਕਰਦਾ ਹੈ ,ਉਸ ਦੇ ਗੁਦਾਮ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਜਾਣ ਦੀ ਖ਼ਬਰ ਸਾਮਣੇ ਆਈ ਹੈ ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ STF ਤੇ ਡਰੱਗ ਇੰਸਪੇਕਟਰ ਫਿਰੋਜ਼ਪੁਰ ਨੂੰ ਗੁਪਤ ਸੂਚਨਾ ਮਿਲਣ ਤੇ ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਰਹਿਣ ਵਾਲੇ ਭੀਮ ਠੁਕਰਾਲ ਜੋ ਕੇ ਟਰਾਂਸਪੋਰਟ ਦੇ ਕੰਮ ਦੀ ਆੜ ਚ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਦਾ ਹੈ।ਜਦ ਉਸਦੇ ਘਰ ਅਤੇ ਗੋਦਾਮ ਵਿੱਚ ਰੇਡ ਕਰਿ ਤਾ ਰੇਡ ਦੌਰਾਨ ਉਸਦੇ ਘਰੋਂ ਅਤੇ ਗੋਦਾਮ ਵਿੱਚੋ 9 ਲੱਖ ਪ੍ਰੀ ਗਾਬਾਲੀਨ ਕੈਪਸੂਲ 300mg ਅਤੇ 1430 ਟਰੈਮਾ ਡੋਲ ਗੋਲੀਆਂ ਬਾਰਾਮਦ ਹੋਇਆ। ਡਰੱਗ ਇੰਸਪੇਕਟਰ ਫਿਰੋਜ਼ਪੁਰ ਸੋਨੀਆ ਗੁਪਤਾ ਨੇ ਦੱਸਿਆ ਕਿ ਫੜੀ ਗਈ ਨਸ਼ੀਲੀ ਗੋਲੀਆਂ ਦੀ ਕੁਲ ਕੀਮਤ 2 ਕਰੋੜ 76 ਲੱਖ ਦੇ ਕਰੀਬ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026