ਫਿਰੋਜ਼ਪੁਰ ਪੁਲਿਸ ਵੱਲੋ ਮੋਬਾਈਲ ਸਨੈਚਰ ਗਿਰੋਹ ਦੇ 3 ਮੈਂਬਰ ਕੀਤੇ ਗਿਰਫ਼ਤਾਰ,19 ਮੋਬਾਈਲ ਹੋਏ ਬਰਾਮਦ
- 130 Views
- kakkar.news
- June 24, 2024
- Crime Punjab
ਫਿਰੋਜ਼ਪੁਰ ਪੁਲਿਸ ਵੱਲੋ ਮੋਬਾਈਲ ਸਨੈਚਰ ਗਿਰੋਹ ਦੇ 3 ਮੈਂਬਰ ਕੀਤੇ ਗਿਰਫ਼ਤਾਰ,19 ਮੋਬਾਈਲ ਹੋਏ ਬਰਾਮਦ
ਫਿਰੋਜ਼ਪੁਰ 24 ਜੂਨ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਇਸ ਕਦਰ ਵੱਧ ਗਈਆਂ ਹਨ ਕਿ ਮਾਨੋ ਚੋਰਾਂ ਨੂੰ ਜਿਵੇ ਕਿਸੇ ਦਾ ਵੀ ਕੋਈ ਡਰ ਨਹੀਂ । ਸਨੈਚਰ ਦਾ ਗਿਰੋਹ ਫਿਰੋਜ਼ਪੁਰ ਚ ਬਹੁਤ ਸਕ੍ਰਿਆ ਹੈ ,ਅਤੇ ਹਰ ਵੇਲੇ ਇਹੋ ਤਾਕ ਚ ਰਹਿੰਦਾ ਹੈ ਕੇ ਕਦੋ ਕੀਤੇ ਕੋਈ ਰਾਹਗੀਰ ਵਿਖੇ ਤੇ ਅਸੀਂ ਉਸਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਈਏ ।ਪਰ ਫਿਰੋਜ਼ਪੁਰ ਪੁਲਿਸ ਵਲੋਂ ਅੱਜ ਇਕ ਚੰਗੀ ਮਿਸਾਲ ਪੇਸ਼ ਕਰਦਿਆਂ ਮੋਬਾਈਲ ਸਨੈਚਰ ਗਿਰੋਹ ਦੇ 3 ਆਰੋਪੀਆਂ ਨੂੰ ਗਿਰਫ਼ਤਾਰ ਕੀਤਾ ਹੈ । ਇਹ ਸਨੈਚਰ ਰਾਹ ਗਿਰਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ ।
ਤਫਤੀਸ਼ ਅਫਸਰ ਸਹਾਇਕ ਥਾਣੇਦਾਰ ਸਤਪਾਲ ਸਿੰਘ ਦੇ ਦਸਣ ਮੁਤਾਬਿਕ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾ ਦੇ ਸੰਬੰਧ ਵਿਚ ਫਿਰੋਜ਼ਪੁਰ ਕੈਂਟ ਚੁੰਗੀ ਨੰਬਰ 7 ਪਾਸ ਮਜੂਦ ਸੀ ਤਾਂ ਕਿਸੇ ਮੁਖਬਰ ਵਲੋਂ ਇਹ ਇਤੇਲਾਹ ਮਿਲੀ ਕਿ ਕੁੱਜ ਵਿਅਕਤੀ ਫਿਰੋਜ਼ਪੁਰ ਕੈਂਟ ਦੇ ਏਰੀਆ ਵਿਚ ਰਾਹਗੀਰਾਂ ਪਾਸੋਂ ਝਪਟ ਮਾਰ ਕੇ ਮੋਬਾਈਲ ਫੋਨ ਖੋਂਹਦੇ ਹਨ , ਜੋ ਅੱਜ ਸ਼ਮਸ਼ਾਨ ਘਾਟ ਦੇ ਰਸਤੇ ਝਪਟ ਮਾਰ ਕੇ ਖੋਹੇ ਮੋਬਾਈਲ ਫੋਨ ਵੇਚਣ ਲਈ ਫਿਰੋਜ਼ਪੁਰ ਕੈਂਟ ਵੱਲ ਆ ਰਹੇ ਹਨ । ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ।ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਆਰੋਪੀਆਂ ਨੂੰ ਕਾਬੂ ਕੀਤਾ ਅਤੇ ਓਹਨਾ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਹਨ ਆਰੋਪੀਆਂ ਕੋਲੋਂ 19 ਮੋਬਾਈਲ ਫੋਨ ਬਰਾਮਦ ਹੋਏ।
ਪੁਲਿਸ ਵਲੋਂ 3 ਆਰੋਪੀਆਂ ਨੂੰ ਗਿਰਫ਼ਤਾਰ ਕਰਕੇ ਆਈ ਪੀ ਸੀ ਧਾਰਾ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024