ਫਿਰੋਜ਼ਪੁਰ ਚ ਫਿਰ ਚੱਲਿਆ ਗੋਲੀਆਂ , ਇਕ ਵਿਅਕਤੀ ਜੱਖਮੀ
- 189 Views
- kakkar.news
- June 24, 2024
- Crime Punjab
ਫਿਰੋਜ਼ਪੁਰ ਚ ਫਿਰ ਚੱਲਿਆ ਗੋਲੀਆਂ , ਇਕ ਵਿਅਕਤੀ ਜੱਖਮੀ
ਫਿਰੋਜ਼ਪੁਰ 24 ਜੂਨ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਆਏ ਦਿਨ ਹੀ ਗੋਲੀਆਂ ਚੱਲਣ ਦੇ ਮਾਮਲੇ ਸਾਮਣੇ ਆ ਰਹੇ ਹਨ । ਕੇਂਦਰੀ ਜੇਲ ਦੇ ਬਾਹਰ ਹੋਈ ਗੈਂਗਵਾਰ ਨੂੰ ਅਜੇ 2 ਦਿਨ ਵੀ ਨਹੀਂ ਹੋਏ ਸੀ ਕਿ ਅੱਜ ਫਿਰੋਜ਼ਪੁਰ ਦੇ ਹਬੀਬ ਵਾਲਾ ਰੋਡ ਦੇ ਕੋਲ ਦੋ ਗੁਟਾਂ ਚ ਆਪਸ ਚ ਫਾਇਰਿੰਗ ਹੋਣ ਦਾ ਇਕ ਹੋਰ ਮਾਮਲਾ ਸਾਮਣੇ ਆਇਆ ਹੈ ।ਜਿਸ ਨਾਲ ਲੋਕਾਂ ਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।
ਫਿਰੋਜ਼ਪੁਰ ਚ ਲਗਦਾ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਹੋਈ ਪਈ ਹੈ ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤਕਰੀਬਨ 1 ਵਜੇ ਦੇ ਕਰੀਬ ਫਿਰੋਜ਼ਪੁਰ ਦੇ ਅਲੀ ਕੇ ਰੋਡ ਵਿਖੇ 2 ਗੁਟਾਂ ਚ ਆਪਸ ਚ ਗੈਂਗਵਾਰ ਹੋਈ , ਅਤੇ ਦੋਹਾ ਧਿਰਾਂ ਵਲੋਂ ਇਕ ਦੂਜੇ ਤੇ ਫਾਇਰਿੰਗ ਹੋ ਰਹੀ ਸੀ।ਇਹਨੇ ਚ ਓਥੋਂ ਲੰਗ ਰਹੇ ਰਾਹਗਿਰ ਆਪਣੀ ਜਾਂਨ ਬਚਾਉਣ ਚ ਇੱਧਰ ਉਧਰ ਭੱਜਣ ਲੱਗ ਗਏ । ਪਰ ਇਕ ਰਾਹਗੀਰ ਜਿਵੇ ਹੀ ਓਥੋਂ ਬੱਚ ਕ ਨਿਕਲਣ ਲਗਾ ਹੀ ਸੀ ਕੇ ਇਕ ਗੋਲੀ ਉਸਦੇ ਜਾ ਲੱਗੀ ।ਜਿਸਨੂੰ ਫਿਰ ਫਿਰੋਜ਼ਪੁਰ ਦੇ ਇਕ ਨਿਜ਼ੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ । ਜਿੱਥੇ ਡਾਕਟਰ ਦਾ ਕਹਿਣਾ ਹੈ ਕਿ ਗੋਲੀ ਜ਼ਿਆਦਾ ਅੰਦਰ ਜਾ ਚੁਕੀ ਹੈ ਅਤੇ ਓਪਰੇਸ਼ਨ ਕਰ ਕੇ ਹੀ ਬਾਕੀ ਦਸਿਆ ਜਾਵੇਗਾ ।
ਇਸ ਘਟਨਾ ਬਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਦਾ ਖੌਫ ਗੈਂਗਸਟਰਾਂ ਚ ਖਤਮ ਹੋ ਚੁਕਾ ਹੈ ਅਤੇ ਖਾਨਾਪੂਰਤੀ ਲਈ ਪੁਲਿਸ ਵੱਲੋ ਸ਼ਹਿਰ ਚ ਕਾਸੋ ਅਤੇ ਇਗਲ ਮਿਸ਼ਨ ਚਲਾਇਆ ਜਾ ਰਿਹਾ ਹੈ । ਪੁਲਿਸ ਸਿਰਫ ਨਸ਼ੇੜੀਆਂ ਨੂੰ ਹੀ ਆਪਣਾ ਟਾਰਗੇਟ ਬਣਾ ਰਹੀ ਹੈ ।ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਛੋਟੇ ਮੋਟੇ ਨਸ਼ੇੜੀਆਂ ਨੂੰ ਫੜ ਕੇ ਪੁਲਿਸ ਉੱਚ ਅਧਿਕਾਰੀਆਂ ਦੀ ਅੱਖਾਂ ਚ ਹੀਰੋ ਬਣਨਾ ਚਾਉਂਦੀ ਹੈ , ਅਸਲ ਚ ਛੋਟੀਆਂ ਮਛਲੀਆਂ ਦੀ ਜਗ੍ਹਾ ਜੇ ਕਰ ਪੁਲਿਸ ਵੱਡੇ ਮਗਰਮੱਛ ਫੜੇ ਤਾ ਸ਼ਾਇਦ ਕੁਝ ਬਣ ਸਕੇ ।


