-ਕਲਾਸ ਫੋਰਥ ਕਰਮਚਾਰੀਆਂ ਵੱਲੋਂ ਮੰਗਾਂ ਸਬੰਧੀ ਏਡਜ਼ ਕੰਟਰੋਲ ਪੰਜਾਬ ਦੇ ਡਰਾਇਰੈਕਟਰ ਨੂੰ ਦਿੱਤਾ ਮੰਗ ਪੱਤਰ, -ਸਿਵਲ ਹਸਪਤਾਲ ਅੰਦਰ ਆ ਰਹੀਆਂ ਮੁਸ਼ਕਿਲਾਂ ਤੋ ਕਰਵਾਈਆਂ ਜਾਣੂ,
- 106 Views
- kakkar.news
- July 11, 2024
- Health Punjab
-ਕਲਾਸ ਫੋਰਥ ਕਰਮਚਾਰੀਆਂ ਵੱਲੋਂ ਮੰਗਾਂ ਸਬੰਧੀ ਏਡਜ਼ ਕੰਟਰੋਲ ਪੰਜਾਬ ਦੇ ਡਰਾਇਰੈਕਟਰ ਨੂੰ ਦਿੱਤਾ ਮੰਗ ਪੱਤਰ,
-ਸਿਵਲ ਹਸਪਤਾਲ ਅੰਦਰ ਆ ਰਹੀਆਂ ਮੁਸ਼ਕਿਲਾਂ ਤੋ ਕਰਵਾਈਆਂ ਜਾਣੂ,
ਫਿਰੋਜ਼ਪੁਰ 11 ਜੁਲਾਈ 2024 (ਅਨੁਜ ਕੱਕੜ ਟੀਨੂੰ)
ਏਡਜ਼ ਕੰਟਰੋਲ ਪੰਜਾਬ ਦੇ ਡਰਾਇਰੈਕਟਰ ਸ੍ਰੀ ਬੋਬੀ ਗੁਲਾਟੀ ਵੱਲੋਂ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕਰਨ ਲਈ ਆਏ ਹੋਏ ਸਨ ਇਸ ਮੋਕੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਅਤੇ ਪਰਵੀਨ ਕੁਮਾਰ ਜਿਲ੍ਹਾ ਜਨਰਲ ਸਕੱਤਰ ਦੀ ਅਗਵਾਈ ਵਿਚ ਡਾਇਰੈਕਟਰ ਬੋਬੀ ਗੁਲਾਟੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਜਿਲ੍ਹਾਂ ਪ੍ਰਧਾਨ ਰਾਮ ਪ੍ਰਸ਼ਾਦ ਨੇ ਡਰਾਇਰੈਕਟਰ ਏਡਜ਼ ਕੰਟਰੋਲ ਪੰਜਾਬ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਅੰਦਰ ਵੱਖ-ਵੱਖ ਮੁਸ਼ਕਿਲਾਂ ਤੋਂ ਜਾਣੂ ਕਰਉਦਿਆਂ ਦੱਸਿਆ ਕਿ ਹਸਪਤਾਲ ਅੰਦਰ ਪੀਣ ਵਾਲੇ ਸਾਫ ਪਾਣੀ ਦੀ ਘਾਟ ਹੈ ਜਿਸ ਕਰਕੇ ਹਸਪਤਾਲ ਅੰਦਰ ਆਉਣ ਵਾਲੇ ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਅੰਦਰ ਪਾਰਕਿੰਗ ਦਾ ਠੇਕਾ ਨਾਂ ਹੋਣ ਕਾਰਨ ਅਤੇ ਸਿਕਿਉਰਟੀ ਗਾਰਡ ਦੀ ਘਾਟ ਹੋਣ ਕਰਾਨ ਹਰ ਰੋਜ ਮੋਟਰਸਾਈਕਲ ਅਤੇ ਹੋਰ ਸਮਾਨ ਚੋਰੀ ਹੋ ਜਾਦਾ ਜਿਸ ਕਰਕ ਮਰੀਜਾ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿ ਹਸਪਤਾਲ ਅੰਦਰ ਟੁਇਲਟ (ਬਾਥਰੂਮਾਂ ) ਦੀ ਵੀ ਹਾਲਤ ਖਰਾਬ ਹੋਣ ਕਾਰਨ ਪ੍ਰੇਸ਼ਾਨੀ ਆਉਦੀ ਹੈ।
ਉਨ੍ਹਾਂ ਡਰਾਇਰੈਕਟਰ ਸ੍ਰੀ ਬੋਬੀ ਗੁਲਾਟੀ ਨੂੰ ਕਿਹਾ ਕਿ ਸਫਾਈ ਕਾਮੇ,ਓਟ ਸੈਟਰ ਕਾਮੇ, ਸੀ.ਐਚ.ਸੀ ਕਾਮੇ, ਐਮ.ਐਚ.ਓ ਕਾਮੇ ਆਦਿ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਪਰ ਉਨ੍ਹਾਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ ਅਤੇ ਉਨ੍ਹਾਂ ਜਿਲਦੀ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡਰਾਇਰੈਕਟਰ ਏਡਜ਼ ਕੰਨਟੋਰਲ ਪੰਜਾਬ ਸ੍ਰੀ ਬੋਬੀ ਗੁਲਾਟੀ ਵੱਲੋਂ ਉਨ੍ਹਾਂ ਦੀਆਂ ਮੰਗਾਂ ਬੜੇ ਵਿਸ਼ਥਾਰ ਨਾਲ ਸੁਣੀਆਂ ਅਤੇ ਉਨ੍ਹਾਂ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਕਿ ਹਸਪਤਾਲ ਅੰਦਰ ਸੀਨੀਅਰ ਮੈਡੀਕਲ ਅਫਸਰ ਨੀਖਿਲ ਗੁਪਤਾ ਵੱਲੋਂ ਬਹੁਤ ਵਧੀਆਂ ਕੰਮ ਕੀਤਾ ਜਾ ਰਿਹਾ ਹੈ ਅਤੇ ਐਸ.ਐਮ.ਓ ਵੱਲੋਂ ਵੀ ਮੁਲਾਜ਼ਮਾਂ ਦਾ ਪੂਰਾ ਸਾਥ ਦਿੱਤਾ ਰਿਹਾ ਹੈ ਅਤੇ ਉਹ ਹਰੇਕ ਮੁਲਾਜ਼ਮ ਦੀ ਗੱਲ ਬੜੇ ਹੀ ਧਿਆਨ ਨਾਲ ਸੁਣ ਦੇ ਹਨ ਅਤੇ ਮੌਕੇ ਤੇ ਮੰਗਾਂ ਹੱਲ ਕਰਦੇ ਹਨ। ਜਿਸ ਕਰਕੇ ਹਸਪਤਾਲ ਵਧੀਆਂ ਤਰੀਕੇ ਨਾਲ ਚਲਾਉਣ ਵਿਚ ਹਸਪਤਾਲ ਦਾ ਹਰੇਕ ਕਰਮਚਾਰੀ ਐਸ.ਐਮ.ਓ ਦੇ ਨਾਲ ਖੜਾ ਹੈ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024