ਚੋਰਾਂ ਨੇ ਬਾਂਸੀ ਗੇਟ ਵਿਖੇ ਇਕ ਦੁਕਾਨ ਨੂੰ ਬਣਾਇਆ ਆਪਣਾ ਨਿਸ਼ਾਨਾ,
- kakkar.news
- September 7, 2024
- Crime Punjab
ਚੋਰਾਂ ਨੇ ਬਾਂਸੀ ਗੇਟ ਵਿਖੇ ਇਕ ਦੁਕਾਨ ਨੂੰ ਬਣਾਇਆ ਆਪਣਾ ਨਿਸ਼ਾਨਾ,
ਫਿਰੋਜ਼ਪੁਰ 07 ਸਤੰਬਰ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਬਾਂਸੀ ਗੇਟ ਵਿੱਚ ਸਥਿਤ ਗੁਰ ਨਾਨਕ ਜਰਨਲ ਸਟੋਰ ‘ਤੇ ਹਾਲ ਹੀ ਵਿੱਚ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸੋਮਵਾਰ ਦੀ ਰਾਤ ਅਨਜਾਨ ਵਿਅਕਤੀਆਂ ਵੱਲੋ ਦੁਕਾਨ ਦੇ ਸ਼ਟਰ ਨੂੰ ਤੋੜਕੇ ਅੰਦਰ ਦਾਖਲ ਹੋਏ ਅਤੇ ਵੱਡੀ ਚੋਰੀ ਕਰਕੇ ਓਥੋਂ ਫਰਾਰ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ, ਚੋਰੀ ਕੀਤਾ ਗਿਆ ਮਾਲ ਵਿੱਚ ਲਗਭਗ 1 ਲੱਖ ਰੁਪਏ ਨਗਦ, 30 ਪੇਟੀਆਂ ਦੇਸੀ ਘਿਉ , ਅਤੇ ਦੁਕਾਨ ਦੇ ਲੱਗਿਆ ਕੈਮਰਾ ਵਾਲਾ ਡੀਵੀਆਰ ਅਤੇ ਇੱਕ ਲੈਪਟਾਪ ਸ਼ਾਮਿਲ ਹੈ। ਚੋਰੀ ਦੇ ਵੇਰਵੇ ਨਾਲ ਪੁਲਿਸ ਦੀ ਜਾਂਚ ਜਾਰੀ ਹੈ ਅਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। । ਦੁਕਾਨਦਾਰ, ਸਤਵਿੰਦਰ ਸਿੰਘ, ਨੇ ਦੱਸਿਆ ਕਿ ਇਸ ਚੋਰੀ ਨਾਲ ਨਾ ਸਿਰਫ਼ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ, ਸਗੋਂ ਦੁਕਾਨ ਦੀ ਸੁਰੱਖਿਆ ਬਾਰੇ ਉਹਨਾਂ ਨੂੰ ਚਿੰਤਾ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਉਮੀਦ ਹੈ ਕਿ ਪੁਲਿਸ ਵੱਲੋ ਜਲਦ ਤੋਂ ਜਲਦ ਚੋਰ ਨੂੰ ਫੜ ਕੇ ਉਸਦਾ ਸਮਾਨ ਉਸਨੂੰ ਵਾਪਿਸ ਦਵਾਈਆਂ ਜਾਵੇਗਾ ।
ਪੁਲਿਸ ਵੱਲੋ ਦੁਕਾਨਦਾਰ ਵੱਲੋ ਦਿੱਤੇ ਬਿਆਨ ਮੁਤਾਬਿਕ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਆਰੋਪੀਆ ਦੀ ਭਾਲ ਕੀਤੀ ਜਾ ਰਹੀ ਹੈ ।
