ਰਿਵਾਲਵਰ ਦੀ ਬਟ ਨਾਲ ਮਾਰਨਾ ਪਿਆ ਮਹਿੰਗਾ , ਜੇਕਰ ਗੋਲੀ ਚਲਦੀ ਤਾਂ…..
- 210 Views
- kakkar.news
- February 1, 2024
- Crime Punjab
ਰਿਵਾਲਵਰ ਦੀ ਬਟ ਨਾਲ ਮਾਰਨਾ ਪਿਆ ਮਹਿੰਗਾ , ਜੇਕਰ ਗੋਲੀ ਚਲਦੀ ਤਾਂ…..
ਫਿਰੋਜ਼ਪੁਰ 01 ਫਰਵਰੀ 2024 (ਅਨੁਜ ਕੱਕੜ ਟੀਨੂੰ)
ਅਜਕਲ ਲੜਾਈ ਵਿਚ ਇਕ ਮਿੰਟ ਲੱਗਦਾ ਦਿਮਾਗ ਖਰਾਬ ਹੋਣ ਲਗਿਆ , ਪਰ ਜੇ ਕਰ ਸਮੇ ਸਿਰ ਸਮਾਂ ਸੰਭਾਲ ਜਾਇ- ਤਾਂ ਦੋਹਾਂ ਧਿਰਾਂ ਦੀ ਬਚਤ ਹੋ ਜਾਂਦੀ ਹੈ । ਫਿਰੋਜ਼ਪੁਰ ਛਾਵਣੀ ਦੇ ਨਜ਼ਦੀਕ ਪੈਂਦੇ ਅੱਡਾ ਲਾਲ ਕੁੜਤੀ ਵਿਖੇ ਇਕ ਰੈਡੀਮੇਡ ਕਪੜਿਆ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਆਪਣੇ ਦੋਸਤ ਦਾ ਸਾਥ ਦੇਣ ਤੇ ਕੁੱਜ ਵਿਅਕਤੀਆਂ ਵਲੋਂ ਕੀਤੀ ਕੁੱਟਮਾਰ ਦਾ ਮਾਮਲਾ ਸਾਮਣੇ ਆਇਆ ਹੈ।
ਆਨੰਦ ਕੁਮਾਰ ਪੁੱਤਰ ਕਿਸ਼ਨ ਚੰਦਰ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਉਸਨੇ ਦਸਿਆ ਕਿ ਉਸਦੀ ਫਿਰੋਜ਼ਪੁਰ ਕੈਂਟ ਵਿਖੇ ਆਪਣੀ ਇਕ ਕਪੜਿਆ ਦੀ ਦੁਕਾਨ ਹੈ ।ਮਿਤੀ 26 ਜਨਵਰੀ ਨੂੰ ਉਹ ਅਤੇ ਉਸਦਾ ਦੋਸਤ ਅੰਗਰੇਜ ਸਿੰਘ ਆਪਣੀ ਦੁਕਾਨ ਚ ਖੜੇ ਗੱਲਾਂਬਾਤਾਂ ਕਰ ਰਹੇ ਸੀ ਤਦ ਆਰੋਪੀ ਜਿਸਦਾ ਨਾਮ ਕਰਨਵੀਰ ਸਿੰਘ ਉਰਫ ਵੀਰੂ ਵਾਸੀ ਸਤੀਏ ਵਾਲਾ ਆਪਣੇ ਇਕ ਸਾਥੀ ਸਮੇਤ ਉਸਦੀ ਦੁਕਾਨ ਤੇ ਆਏ ਤੇ ਉਸਦੇ (ਆਨੰਦ )ਦੋਸਤ ਅੰਗਰੇਜ ਸਿੰਘ ਨੂੰ ਬੁਰਾ ਭਲਾ ਕਹਿਣ ਲੱਗ ਪਏ। ਜਦ ਅਨੰਦ ਕੁਮਾਰ ਵਲੋਂ ਉਕਤ ਵਿਅਕਤੀਆਂ ਨੂੰ ਰੋਕਿਆ ਗਿਆ ਤਾਂ ਓਹਨਾ ਚੋ ਇਕ ਵਿਅਕਤੀ ਕਰਨਵੀਰ ਸਿੰਘ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਆਪਣੀ ਥਾਰ ਗੱਡੀ ਵਿੱਚੋ ਰਿਵਾਲਵਰ ਕੱਢ ਕੇ ਲੈ ਆਇਆ ,ਅਤੇ ਜਾਣੋ ਮਾਰਨ ਦੀ ਨੀਯਤ ਨਾਲ ਅਨੰਦ ਦੇ ਸੀਨੇ ਤੇ ਤਾਣ ਦਿੱਤੀ ।ਜਦ ਅਨੰਦ ਨੇ ਰੌਲਾ ਪਾਇਆ ਤਾਂ ਉਕਤ ਵਿਅਕਤੀ ਨੇ ਰਿਵਾਲਵਰ ਦੇ ਬੱਟ ਨਾਲ ਅਨੰਦ ਦੇ ਸੱਟਾਂ ਮਾਰੀਆ ।
ਇਹ ਤਾਂ ਰਿਵਾਲਵਰ ਦੀ ਬਟ ਨਾਲ ਮਾਰਨਾ ਇਹਨਾਂ ਮਹਿੰਗਾ ਪਿਆ, ਜੇਕਰ ਗੋਲੀ ਚਲਦੀ ਤਾਂ ਕਾਨੂੰਨ ਦੇ ਦਾਇਰੇ ਵਿਚ ਫੱਸ ਕੇ ਨਿਕਲਣਾ ਸੌਖਾ ਨਹੀਂ ਸੀ ਹੋਣਾ ।
ਪੁਲਿਸ ਵਲੋਂ ਆਨੰਦ ਕੁਮਾਰ ਵਲੋਂ ਦਿੱਤੇ ਬਿਆਨਾਂ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ ।

