ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਸਤਵੇਂ ਦਿਨ ਵਿੱਚ ਸ਼ਾਮਲ
- 153 Views
- kakkar.news
- September 27, 2024
- Punjab Sports
ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ-3 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਅੱਜ ਸਤਵੇਂ ਦਿਨ ਵਿੱਚ ਸ਼ਾਮਲ
ਫਿਰੋਜ਼ੁਪਰ 27 ਸਤੰਬਰ 2024 (ਅਨੁਜ ਕੱਕੜ ਟੀਨੂੰ)
ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਤੈਰਾਕੀ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ ਵਿਖੇ ਅੰਡਰ 14,17, 21, 21-30 ਅਤੇ 31-40 ਤੱਕ ਗਰੁੱਪਾਂ ਵਿੱਚ ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਤੈਰਾਕੀ ਖੇਡ ਮੁਕਾਬਲਿਆਂ ਦੌਰਾਨ ਅੰ. 14 (50 ਮੀ. ਫਰੀ ਸਟਾਈਲ) ਵਿੱਚ ਰੂਹੀ ਕੌਰ ਨੇ ਪਹਿਲਾ, ਸ਼ੁਭਜੋਤ ਕੰਬੋਜ ਨੇ ਦੂਸਰਾ ਅਤੇ ਗੁਨਤਾਸ ਢੀਂਡਸਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ. 14 (100 ਮੀ. ਫਰੀ ਸਟਾਈਲ) ਵਿੱਚ ਨਿਮਰਤ ਕੌਰ ਨੇ ਪਹਿਲਾ, ਰੂਹੀ ਕੌਰ ਨੇ ਦੂਸਰਾ ਅਤੇ ਸ਼ੁਭਜੋਤ ਕੰਬੋਜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ. 14 (200 ਮੀ. ਫਰੀ ਸਟਾਈਲ) ਵਿੱਚ ਪਾਰੀਜਾਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਅੰ. 14 (50 ਮੀ. ਬਰੈਸਟ ਸਟਰੋਕ) ਵਿੱਚ ਕਰਮਜੀਤ ਕੌਰ ਨੇ ਪਹਿਲਾ ਅਤੇ ਸ਼ਿਵਾਲੀ ਰਾਏ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰ 17 (200 ਮੀ. ਫਰੀ ਸਟਾਈਲ) ਵਿੱਚ ਟਵਿਸ਼ਾ ਨੇ ਪਹਿਲਾ ਸਥਾਨ ਹਾਸਿਲ ਕੀਤਾ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026