ਦੋ ਦਿਨ ਪਹਿਲਾ ਹੋਈ ਚੋਰੀ ਦੀ ਵਾਰਦਾਤ ‘ਚ ਪੁਲਿਸ ਨੇ 2 ਆਰੋਪੀਆਂ ਨੂੰ ਕੀਤਾ ਕਾਬੂ , 15 ਮੋਬਾਈਲ ਫੋਨ ਅਤੇ ਅਸਲਾ ਹੋਇਆ ਬਰਾਮਦ
- 189 Views
- kakkar.news
- October 7, 2024
- Crime Punjab
ਦੋ ਦਿਨ ਪਹਿਲਾ ਹੋਈ ਚੋਰੀ ਦੀ ਵਾਰਦਾਤ ‘ਚ ਪੁਲਿਸ ਨੇ 2 ਆਰੋਪੀਆਂ ਨੂੰ ਕੀਤਾ ਕਾਬੂ , 15 ਮੋਬਾਈਲ ਫੋਨ ਅਤੇ ਅਸਲਾ ਹੋਇਆ ਬਰਾਮਦ
ਫਿਰੋਜ਼ਪੁਰ 7 ਅਕਤੂਬਰ, 2024 (ਅਨੁਜ ਕੱਕੜ ਟੀਨੂੰ)
ਬੀਤੇ ਸ਼ੁਕਰਵਾਰ ਨੂੰ ਰਾਤ 11 :00 ਦੇ ਕਰੀਬ ਚੁੰਗੀ ਖਾਣਾ ਰੋਡ ਬੇਰੀ ਮੋਹੱਲਾ ਵਿਖੇ ਮੋਬਾਈਲ ਵਾਲੀ ਦੁਕਾਨ ਤੇ ਹੋਈ ਚੋਰੀ ਦੀ ਵਾਰਦਾਤ ਚ ਪੁਲਿਸ ਨੇ ਸਖਤੀ ਨਾਲ ਤਫਤੀਸ਼ ਕਰਦੇ ਹੋਏ ਚੋਰੀ ਕਰਨ ਵਾਲੇ ਤਿੰਨ ਮੈਂਬਰਾਂ ਚੋ 2 ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਣਧੀਰ ਕੁਮਾਰ ਆਈ ਪੀ ਐਸ ਅਤੇ ਫਤਿਹ ਸਿੰਘ ਬਰਾੜ ਪੀ ਪੀ ਐਸ ਉਪ ਕਪਤਾਨ ਪੁਲਿਸ (ਡੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਮੋਹਿਤ ਧਵਨ ਇੰਚਾਰਜ ਸੀ ਆਈ ਏ ਸਟਾਫ ਨੂੰ ਉਸ ਵੇਲੇ ਸਫਲਤਾ ਮਿਲੀ ਜਦੋ ਮਿਤੀ 06 /10 /2024 ਨੂੰ ਥਾਣੇਦਾਰ ਸ ਗੁਦੇਵ ਸਿੰਘ ਦੀ ਅਗੁਵਾਈ ਵਾਲੀ ਟੀਮ ਨੂੰ ਕਿਸੇ ਮੁਖਬਰ ਤੋਂ ਇਤਲਾਹ ਮਿਲੀ ਕੇ ਕੁਝ ਵਿਅਕਤੀ ਰਾਤ ਨੂੰ ਦੁਕਾਨਾਂ ਦੀ ਭੰਨ ਤੋੜ ਕਰਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ ਜਿਸ ਲਈ ਇਹ ਆਪਣੇ ਨਾਲ ਅਸਲਾ ਵੀ ਰੱਖਦੇ ਹਨ ਅਤੇ ਜੋ ਅੱਜ ਵੀ ਇਕ ਮੋਟਰਸਾਇਕਲ ਪਰ ਸਵਾਰ ਹੋ ਕੇ ਚੋਰੀ ਕੀਤੇ ਮੋਬਾਈਲ ਲੈ ਕੇ ਵੇਚਣ ਲਈ ਕਿਲੇ ਵਾਲਾ ਚੋਂਕ ਤੋਂ ਹੋ ਕੇ ਫਿਰੋਜ਼ਪੁਰ ਕੈਂਟ ਆ ਰਹੇ ਹਨ । ਮਿਲੀ ਇਤਲਾਹ ਤੇ ਉਕਤ ਜਗ੍ਹਾ ਤੇ ਨਾਕੇਬੰਦੀ ਕੀਤੀ ਗਈ ,ਅਤੇ ਨਾਕੇਬੰਦੀ ਦੌਰਾਨ ਬਿਨਾ ਨੰਬਰੀ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਕਾਬੂ ਕੀਤੇ ਵਿਅਕਤੀਆਂ ਦਾ ਨਾਮ ਪੁੱਛਣ ਤੇ ਨੀਰਜ ਉਰਫ ਕਾਲੁ ਪੁੱਤਰ ਅਸ਼ੋਕ ਕੁਮਾਰ ਅਤੇ ਮਾਂਗਟ ਉਰਫ ਮੰਗਾ ਪੁੱਤਰ ਹਦੈਤ ਵਾਸੀ ਤੇ ਬਾਲਮੀਕੀ ਮੰਦਿਰ ਬਸਤੀ ਭੱਟੀਆਂ ਵਾਲੀ ਦੱਸਿਆ , ਅਤੇ ਕਾਬੂ ਕੀਤੇ ਗਏ ਵਿਅਕਤੀਆਂ ਦੀ ਜਦੋ ਤਲਾਸ਼ੀ ਲਿੱਤੀ ਗਈ ਤਾਂ ਓਹਨਾ ਪਾਸੋਂ ਇੱਕ ਮੋਟਰਸਾਇਕਲ ਸਮੇਤ 15 ਮੋਬਾਈਲ ਫੋਨ ਇੱਕ ਦੇਸੀ ਕੱਟਾ .315 ਬੋਰ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ । ਆਰੋਪੀਆਂ ਦੀ ਪੁੱਛਗਿੱਛ ਕਰਨ ਤੇ ਪਾਇਆ ਗਿਆ ਕਿ ਇਨ੍ਹਾਂ ਪਾਸੋ ਬਰਾਮਦ ਹੋਏ ਮੋਬਾਈਲ ਫੋਨ ਇਨ੍ਹਾਂ ਵੱਲੋ ਮਿਤੀ 4 -10 -2024 ਨੂੰ ਬੇਰੀ ਮੋਹੱਲਾ ਚੁੰਗੀ ਖਾਣਾ ਰੋਡ ਫਿਰੋਜ਼ਪੁਰ ਸ਼ਹਿਰ ਵਿਖੇ ਰਾਤ ਸਮੇ ਮੋਬਾਈਲ ਸ਼ੋਪ ਭੰਨ ਕੇ ਚੋਰੀ ਕੀਤੇ ਗਏ ਸਨ।
ਪੁਲਿਸ ਵੱਲੋ ਗਿਰਫ਼ਤਾਰ ਕੀਤੇ ਆਰੋਪੀਆਂ ਖਿਲਾਫ ਬੀ ਐਨ ਐਸ ਐਕਟ ਅਤੇ ਅਸਲਾ ਐਕਟ ਦੀਆਂ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024